Breaking NewsD5 specialNewsSports

BCCI ਨੇ ਭਾਰਤੀ ਟੀਮ ਦਾ 2 ਸਾਲ ਦਾ Schedule ਕੀਤਾ ਜਾਰੀ, ਦੇਖੋ ਸੂਚੀ

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਅਗਲੇ 2 ਸਾਲਾਂ ਲਈ ਭਾਰਤੀ ਕ੍ਰਿਕੇਟ ਟੀਮ ਦੇ ਸਮਾਸੂਚੀ ਦਾ ਐਲਾਨ ਕਰ ਦਿੱਤਾ ਹੈ ਅਤੇ ਇਹ ਸਮਾਸੂਚੀ ਭਾਰਤੀ ਕ੍ਰਿਕੇਟ ਫੈਂਸ ਦੇ ਚਿਹਰਿਆਂ ‘ਤੇ ਮੁਸਕਾਨ ਲਿਆਏਗਾ। ਵਿਰਾਟ ਕੋਹਲੀ ਐਂਡ ਕੰਪਨੀ ਨੂੰ ਅਗਲੇ 15 ਮਹੀਨਿਆਂ ਤੱਕ ਨਾਨ ਸਟਾਪ ਕ੍ਰਿਕੇਟ ਖੇਡਣਾ ਹੈ, ਆਸਟ੍ਰੇਲੀਆ ‘ਚ 2022 ਵਿਸ਼ਵ ਕੱਪ ਤੱਕ। ਕੋਵਿਡ – 19 ਦੀ ਵਜ੍ਹਾ ਤੋਂ ਕਈ ਸੀਰੀਜ਼ ਅਤੇ ਟੂਰਨਾਮੇਂਟ ਰੱਦ ਹੋ ਗਏ ਸਨ, ਇਸ ਦੇ ਨਾਲ ਹੀ 2021 ਤੋਂ 2023 ਤੱਕ ਤਿੰਨ ਵੱਖ – ਵੱਖ ਵਿਸ਼ਵ ਕੱਪ ਹੋਣਗੇ। ਟੀਮ ਇੰਡੀਆ ਦੇ ਇਸ ਬਿਜ਼ੀ ਸਮਾਸੂਚੀ ਦੇ ‘ਚ ਖ ਕੋਚ ਰਵੀ ਸ਼ਾਸਤਰੀ ਨੇ ਖਿਡਾਰੀਆਂ ਲਈ ਬ੍ਰੇਕ ਮੰਗਿਆ ਹਨ। ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਭਾਰਤੀ ਕ੍ਰਿਕਟਰ ਨੂੰ ਇਸ ਸਾਲ ਦੀ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਅਦ ਥਕਾਵਟ ਤੋਂ ਛੁਟਕਾਰਾ ਪਾਉਣ ਲਈ 2 ਹਫ਼ਤੇ ਦਾ ਬ੍ਰੇਕ ਜ਼ਰੂਰ ਮਿਲਣਾ ਚਾਹੀਦਾ ਹੈ। ਸ਼ਾਸਤਰੀ ਦਾ ਕਹਿਣਾ ਹੈ ਕਿ ਬਾਇਓ-ਬੱਬਲ ‘ਚ ਰਹਿਣਾ ‘ਮਾਨਸਿਕ ਤੌਰ’ ਤੇ ਥਕਾਵਟ ਹੈ। ਭਾਰਤੀ ਖਿਡਾਰੀਆਂ ਨੇ ਸਤੰਬਰ ‘ਚ ਸੰਯੁਕਤ ਯੂਏਈ ਵਿੱਚ ਆਈਪੀਐਲ 2020 ਤੋਂ ਬਾਅਦ ਬ੍ਰੇਕ ਨਹੀਂ ਲਿਆ ਹੈ। ਆਈਪੀਐਲ ਤੋਂ ਬਾਅਦ ਟੀਮ ਆਸਟ੍ਰੇਲੀਆ ਦੌਰੇ ‘ਤੇ ਚਲੇ ਗਈ, ਜਿਸ ‘ਚ ਉਸਨੇ 4 ਟੈਸਟ, 3 ਵਨਡੇ ਅਤੇ 3 ਟੀ20 ਅੰਤਰਰਾਸ਼ਟਰੀ ਮੁਕਾਬਲੇ ਖੇਡੇ।

🔴LIVE| ਪੂਰਾ ਭਾਰਤ ਬੰਦ ਵੇਖ ਡਰਿਆ ਮੋਦੀ? ਕਰਤਾ ਸੜਕਾਂ ‘ਤੇ ਚੱਕਾ ਜਾਮ! ਹੁਣ ਹੋਣਗੇ ਕਾਨੂੰਨ ਰੱਦ!

2021, 2022 ਅਤੇ 2023 ‘;ਚ ਭਾਰਤੀ ਕ੍ਰਿਕੇਟ ਟੀਮ ਦਾ ਪੂਰਾ ਸਮਾਸੂਚੀ ਇਸ ਪ੍ਰਕਾਰ ਹੈ:

2021 ਵਿੱਚ ਭਾਰਤੀ ਕ੍ਰਿਕੇਟ ਟੀਮ ਦਾ ਸਮਾਸੂਚੀ :
ਅਪ੍ਰੈਲ ਤੋਂ ਮਈ 2021 ਇੰਡੀਅਨ ਪ੍ਰੀਮੀਅਰ ਲੀਗ (ਆਈਪੀਏਲ 2021), ਜੂਨ ਤੋਂ ਜੁਲਾਈ 2021 ਵਰਲਡ ਟੈਸਟ ਚੈਂਪੀਅਨਸ਼ਿਪ (ਜੂਨ) ਭਾਰਤ ਬਨਾਮ ਸ਼੍ਰੀਲੰਕਾ (3 ਵਨਡੇ, 5 ਟੀ20), ਏਸ਼ੀਆ ਕੱਪ ਜੁਲਾਈ 2021 ਭਾਰਤ ਬਨਾਮ ਜ਼ਿੰਬਾਬਵੇ (3 ਵਨਡੇ ), ਜੁਲਾਈ ਤੋਂ ਸਤੰਬਰ 2021, ਭਾਰਤ ਬਨਾਮ ਇੰਗਲੈਂਡ (5 ਟੈਸਟ) ਅਕਤੂਬਰ 2021 ਭਾਰਤ ਬਨਾਮ ਦੱਖਣ ਅਫਰੀਕਾ( 3 ਵਨਡੇ , 5 ਟੀ20) , ਅਕਤੂਬਰ ਤੋਂ ਨਵੰਬਰ 2021, ਆਈਸੀਸੀ ਟੀ20 ਵਰਲਡ ਕਪ ਨਵੰਬਰ ਤੋਂ ਦਸੰਬਰ 2021 ਭਾਰਤ ਬਨਾਮ ਨਿਊਜ਼ੀਲੈਂਡ(2 ਟੈਸਟ, 3 ਟੀ20), ਭਾਰਤ ਬਨਾਮ ਦੱਖਣ ਅਫਰੀਕਾ ( 3 ਟੈਸਟ, 3 ਟੀ20 )।

ਕਿਸਾਨਾਂ ਦੇ ਚੱਕਾ ਜਾਮ ਤੋਂ ਝੁਕੀ ਸਰਕਾਰ? Farmers Protest | Today

2022 ਵਿੱਚ ਭਾਰਤੀ ਕ੍ਰਿਕੇਟ ਟੀਮ ਦਾ ਸਮਾਸੂਚੀ :
ਜਨਵਰੀ ਤੋਂ ਮਾਰਚ 2022 ਭਾਰਤ ਬਨਾਮ ਵੈਸਟ ਇੰਡੀਜ਼( 3 ਵਨਡੇ, 3 ਟੀ20 ), ਭਾਰਤ ਬਨਾਮ ਸ਼ਿਰੀਲੰਕਾ( 3 ਟੈਸਟ, 3 ਟੀ20 ) ਅਪ੍ਰੈਲ ਤੋਂ ਮਈ 2022 ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2022 ) ਜੁਲਾਈ ਤੋਂ ਅਗਸਤ 2022 ਭਾਰਤ ਬਨਾਮ ਇੰਗਲੈਂਡ (3 ਵਨਡੇ, 3 ਟੀ20), ਭਾਰਤ ਬਨਾਮ ਵੈਸਟ ਇੰਡੀਜ਼(3 ਵਨਡੇ, 3 ਟੀ20) ਸਤੰਬਰ 2022 ਏਸ਼ੀਆ ਕੱਪ(ਵੇਨਿਊ ਤੈਅ ਨਹੀਂ) ਅਕਤੂਬਰ ਤੋਂ ਨਵੰਬਰ 2022 ਆਈਸੀਸੀ ਵਰਲਡ ਟੀ20 ਕਪ (ਆਸਟ੍ਰੇਲੀਆ) ਨਵੰਬਰ ਤੋਂ ਦਿਸੰਬਰ 2022 ਭਾਰਤ ਬਨਾਮ ਬੰਗਲਾਦੇਸ਼(2 ਟੈਸਟ, 3 ਟੀ20), ਭਾਰਤ ਬਨਾਮ ਸ਼ਿਰੀਲੰਕਾ (5 ਵਨਡੇ)।

ਹੁਣੇ-ਹੁਣੇ ਲੱਗਿਆ ਮੋਦੀ ਨੂੰ ਵੱਡਾ ਝਟਕਾ,ਕਿਸਾਨਾਂ ਨੇ ਬੰਦ ਕਰਤਾ ਬੀਜੇਪੀ ਦਾ ਦਫ਼ਤਰ!

2023 ਵਿੱਚ ਭਾਰਤੀ ਕ੍ਰਿਕੇਟ ਟੀਮ ਦਾ ਸਮਾਸੂਚੀ :
ਜਨਵਰੀ 2021 ਭਾਰਤ ਬਨਾਮ ਨਿਊਜ਼ੀਲੈਂਡ(3 ਵਨਡੇ, 3 ਟੀ20 ) ਫਰਵਰੀ ਤੋਂ ਮਾਰਚ 2023 ਭਾਰਤ ਬਨਾਮ ਆਸਟ੍ਰੇਲੀਆ (4 ਟੈਸਟ, 3 ਵਨਡੇ , 3 ਟੀ20)।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button