Breaking NewsEntertainmentNews

‘ਪੈਡਮੈਨ’ ਦੀ ਪ੍ਰੋਡਿਊਸਰ ਨੂੰ ਨਹੀਂ ਮਿਲੀ ਰਾਹਤ, ਅੱਜ ਹੋਵੇਗੀ ਮਾਮਲੇ ਦੀ ਸੁਣਵਾਈ

ਮੁੰਬਈ : ਫਿਲਮ ਨਿਰਮਾਤਾ ਪ੍ਰੇਰਣਾ ਅਰੋੜਾ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ। ਬੀਤੇ ਹਫਤੇ ਹੀ ਉਨ੍ਹਾਂ ਨੂੰ ਮੁੰਬਈ ਪੁਲਿਸ ਦੇ ਆਰਥਿਕ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤਾ ਸੀ। ਪ੍ਰੇਰਣਾ ਨੂੰ ਜੇਲ ‘ਚ 5 ਦਿਨ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਕੋਰਟ ਤੋਂ ਹੁਣ ਤੱਕ ਰਾਹਤ ਨਹੀਂ ਮਿਲੀ ਹੈ। ਇਸ ਮਾਮਲੇ ‘ਚ ਅੱਜ ਸੁਣਵਾਈ ਹੋਵੇਗੀ।

Read Also ‘ਟਾਈਗਰ ਜ਼ਿੰਦਾ ਹੈ’ ਦਾ ਇਹ ਗੀਤ ਫਿਲਮ ਨਿਰਮਾਤਾ ਯਸ਼ ਚੋਪੜਾ ਨੂੰ ਸਮਰਪਿਤ

ਅੱਜ ਹੋਵੇਗੀ ਪ੍ਰੇਰਣਾ ਅਰੋੜਾ ਮਾਮਲੇ ‘ਤੇ ਸੁਣਵਾਈ

ਫਿਲਮ ਪ੍ਰੋਡਿਊਸਰ ਪ੍ਰੇਰਣਾ ਅਰੋੜਾ ਪਹਿਲੀ ਵਾਰ ਵਿਵਾਦਾਂ ‘ਚ ਨਹੀਂ ਫਸੀ ਹੈ। ‘ਕੇਦਾਰਨਾਥ’ ਦੇ ਡਾਇਰੈਕਟਰ ਅਭਿਸ਼ੇਕ ਕਪੂਰ ਨੇ ਉਨ੍ਹਾਂ ‘ਤੇ ਸਮੇਂ ਨਾਲ ਪੇਮੈਂਟ ਨਾ ਕਰਨ ਦਾ ਦੋਸ਼ ਲਗਾਇਆ ਸੀ। ਪਦਮਾ ਇਸਪਾਤ ਨਾਮ ਦੀ ਕੰਪਨੀ ਨੇ ਵੀ ਪ੍ਰੇਰਨਾ ਖਿਲਾਫ ਪੈਸੇ ਦੀ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਜੌਨ ਅਬਰਾਹਿਮ ਨਾਲ ਉਨ੍ਹਾਂ ਦੀ ਬੈਂਸ ਪਹਿਲਾਂ ਹੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਫਿਲਮ ਡਿਸਟਰੀਬਿਊਟਰ ਵਾਸੂ ਭਗਨਾਨੀ ਨੇ ਪ੍ਰੇਰਨਾ ‘ਤੇ ਫਿਲਮ ‘ਕੇਦਾਰਨਾਥ’ ਦੇ ਰਾਇਟਸ ਗਲਤ ਤਰੀਕੇ ਨਾਲ ਵੇਚਣ ਦਾ ਦੋਸ਼ ਲਗਾਇਆ ਜਿਸ ਕਾਰਨ ਉਨ੍ਹਾਂ ਨੂੰ 16 ਕਰੋੜ ਦਾ ਨੁਕਸਾਨ ਹੋਇਆ। ਪ੍ਰੇਰਨਾ ਦੇ ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਵੀਰਵਾਰ ਅਤੇ ਬੁੱਧਵਾਰ ਨੂੰ ਵੀ ਰਿਹਾਈ ਲਈ ਕੋਰਟ ‘ਚ ਅਪੀਲ ਕੀਤੀ ਸੀ ਪਰ ਉਨ੍ਹਾਂ ਨੂੰ ਰਾਹਤ ਹੁਣ ਤੱਕ ਨਹੀਂ ਮਿਲ ਪਾਈ ਹੈ। ਹੁਣ ਇਸ ਮਾਮਲੇ ‘ਚ ਸੁਣਵਾਈ ਅੱਜ ਯਾਨੀ ਸ਼ਨੀਵਾਰ ਨੂੰ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button