PunjabTop News

ਲਖਬੀਰ ਲੰਡਾ ਵਲੋਂ ਪੰਜਾਬ ਪੁਲਿਸ ਨੂੰ ਧਮਕੀ ਦੇਣ ਦਾ AUDIO ਵਾਇਰਲ, ਤੁਸੀ ਵੀ ਸੁਣੋ ਉਹ ਆਡੀਓ

Audio of Lakhbir Landa threatening Punjab Police is viral, listen that audio

ਲਖਬੀਰ ਲੰਡਾ ਦੀ ਪੰਜਾਬ ਦੇ ਤਰਨਤਾਰਨ ਦੇ ਪੁਲਿਸ ਅਧਿਕਾਰੀਆਂ ਨੂੰ ਧਮਕੀ ਦੇਣ ਦਾ ਆਡੀਓ ਵਾਇਰਲ ਹੋਇਆ ਹੈ। ਇਸ ਆਡੀਓ ਵਿਚ ਲੰਡਾ ਜਿੱਥੇ ਪੁਲਿਸ ਕਰਮੀ ਨੂੰ ਧਮਕੀਆਂ ਦਿੰਦਾ ਨਜ਼ਰ ਆ ਰਿਹਾ ਹੈ, ਉਥੇ ਹੀ ਉਨ੍ਹਾਂ ਮੁਹਾਲੀ ਅਤੇ ਤਰਨਤਾਰਨ ਦੇ ਆਰਪੀਜੀ ਹਮਲੇ ਅਤੇ ਹੋਰ ਘਟਨਾਵਾਂ ਵਿਚ ਸ਼ਾਮਲ ਮੁਲਜ਼ਮਾਂ ਦੇ ਪਰਵਾਰਕ ਮੈਂਬਰਾਂ ਨੁੂੰ ਪ੍ਰੇਸ਼ਾਨ ਨਾ ਕਰਨ ਦੀ ਵੀ ਗੱਲ ਕਰ ਰਿਹਾ ਹੈ। ਇਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੀ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ, ਲੇਕਿਨ ਪੁਲਿਸ ਅਧਿਕਾਰੀ ਅਜੇ ਇਸ ਆਡੀਓ ਦੀ ਪੁਸ਼ਟੀ ਨਹੀਂ ਕਰ ਰਹੇ ਹਨ।

ਲੰਡਾ ਇਸ ਆਡੀਓ ਵਿਚ ਤਰਨਤਾਰਨ ਵਿਚ ਤੈਨਾਤ ਕਿਸੇ ਪੰਮਾ ਨਾਂ ਦੇ ਪੁਲਿਸ ਕਰਮੀ ਨਾਲ ਗੱਲ ਕਰ ਰਿਹਾ ਹੈ। ਜਿਸ ਵਿਚ ਉਹ ਵਾਰ ਵਾਰ ਐਸਐਸਪੀ ਤਰਨਤਾਰਨ ਨਾਲ ਗੱਲ ਕਰਾਉਣ ਦੀ ਗੱਲ ਕਰ ਰਿਹਾ ਹੈ। ਪੰਮਾ ਵੀ ਉਸ ਨੂੰ ਰਾਤ ਦਸ ਵਜੇ ਤੱਕ ਗੱਲ ਕਰਾਉਣ ਦਾ ਭਰੋਸਾ ਦੇ ਰਿਹਾ ਹੈ।ਇਸ ਆਡੀਓ ਵਿਚ ਉਹ ਡੀਐਸਪੀ ਨਾਗਰਾ ਨਾਲ ਵੀ ਹੋ ਚੁੱਕੀ ਗੱਲਬਾਤ ਦਾ ਜ਼ਿਕਰ ਕਰਦਾ ਹੈ। ਇਸ ਪੂਰੀ ਆਡੀਓ ਵਿਚ ਸਿਰਫ ਲੰਡਾ ਹੀ ਨਹੀਂ, ਉਸ ਦਾ ਇੱਕ ਸਾਥੀ ਵੀ ਉਸ ਦੇ ਨਾਲ ਹੈ। ਇਹ ਸਾਥੀ ਵਾਰ ਵਾਰ ਪੰਮਾ ਨੂੰ ਧਮਕਾ ਰਿਹਾ ਹੈ। ਮੁਲਜ਼ਮ ਪੁਲਿਸ ਵਲੋਂ ਜਾਂਚ ਦੌਰਾਨ ਚੁੱਕੇ ਗਏ ਪਰਵਾਰਕ ਮੈਂਬਰਾਂ ਅਤੇ ਇੱਕ ਮੁਲਜ਼ਮ ਦੀ ਮਾਂ ਨੂੰ ਚੁੱਕਣ ਦੀ ਗੱਲ ਕਰਦੇ ਹੋਏ ਉਨ੍ਹਾਂ ਰਿਹਾਅ ਕਰਨ ਲਈ ਕਹਿ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button