Breaking NewsD5 specialInternationalNews

ਫੋਨ ‘ਤੇ ਟਰੰਪ ਨੇ ਮੋਦੀ ਨੂੰ ਦੱਸੀਆਂ ਆਪਣੀਆਂ ਦੋ ਇਛਾਵਾਂ, ਅਮਰੀਕਾ ‘ਚ ਭਾਰਤ ਦੇ ਰਾਜਦੂਤ ਨੇ ਕੀਤਾ ਖੁਲਾਸਾ

ਵਾਸ਼ਿੰਗਟਨ : ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੋਸਤੀ ਜਗਜਾਹਿਰ ਹੈ। ਇਸ ਦੋਸਤੀ ਦਾ ਅੰਦਾਜਾ ਦੋਵਾਂ ‘ਚ ਹੋਣ ਵਾਲੀ ਫੋਨ ਚਰਚਾ ਤੋਂ ਲਗਾਇਆ ਜਾ ਸਕਦਾ ਹੈ। ਦਰਅਸਲ ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਣਜੀਤ ਸਿੰਘ ਸੰਧੂ ਨੇ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਦੋਵੇਂ ਨੇਤਾ ਆਪਸ ‘ਚ ਲਗਾਤਾਰ ਸੰਪਰਕ ਵਿੱਚ ਬਣੇ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਨੇਤਾਵਾਂ ਦੇ ਵਿੱਚ ਦੋ ਜੂਨ ਨੂੰ ਫੋਨ ‘ਤੇ ਚਰਚਾ ਹੋਈ ਸੀ, ਇਸ ਦੌਰਾਨ ਟਰੰਪ ਨੇ ਮੋਦੀ ਨੂੰ ਆਪਣੀਆਂ ਦੋ ਇਛਾਵਾਂ ਬਾਰੇ ਦੱਸਿਆ ਸੀ।

ਮਜੀਠੀਆ ਨੇ ਕੀਤਾ ਵੱਡਾ ਸਿਆਸੀ ਧਮਾਕਾ, ਰੰਧਾਵਾ ਦੀਆਂ ਦਿਖਾਈਆਂ ਅਜਿਹੀਆਂ ਫੋਟੋਆਂ ਕਿ ਦੇਖਕੇ ਹੋ ਜਾਓਗੇ ਹੈਰਾਨ

ਸੰਧੂ ਨੇ ਦੱਸਿਆ ਕਿ ਟਰੰਪ ਅਤੇ ਮੋਦੀ ਦੇ ਵਿੱਚ ਫੋਨ ‘ਤੇ ਕਈ ਵਿਸ਼ਿਆਂ ‘ਤੇ ਚਰਚਾ ਹੋਈ, ਜਿਸ ‘ਚ ਦੋ ਮੁੱਦੇ ਸਭ ਤੋਂ ਅਹਿਮ ਰਹੇ। ਪਹਿਲਾ ਤਾਂ ਇਹ ਕਿ ਟਰੰਪ ਨੇ ਮੋਦੀ ਜੀ ਨੂੰ ਜੀ-7 ਸਿਖਰ ਸੰਮੇਲਨ ਵਿੱਚ ਸੱਦਾ ਦਿੱਤਾ ਅਤੇ ਦੂਜਾ ਇਹ ਕਿ ਰਾਸ਼ਟਰਪਤੀ ਟਰੰਪ ਨੇ ਪੀਐਮ ਮੋਦੀ ਨੂੰ ਜੀ-7 ਦੇ ਵਿਸਥਾਰ ਅਤੇ ਉਸ ਵਿੱਚ ਭਾਰਤ ਦੇ ਸ਼ਾਮਿਲ ਹੋਣ ਨੂੰ ਲੈ ਕੇ ਇੱਛਾ ਵਿਅਕਤ ਕੀਤੀ। ਸੰਧੂ ਨੇ ਕਿਹਾ ਕਿ ਭਾਰਤ, ਅਮਰੀਕਾ ਦੇ ਨਾਲ ਕੰਮ ਕਰਕੇ ਖੁਸ਼ ਹੋਵੇਗਾ।

Navjot Sidhu ਦੇ ‘ਆਪ’ ‘ਚ ਆਉਣ ਬਾਰੇ Bhagwant Maan ਦਾ ਵੱਡਾ ਬਿਆਨ, ਹਿਲਾਈ Punjab ਦੀ ਸਿਆਸਤ

ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਇਸਦੇ ਲਈ ਕੋਈ ਨਿਸ਼ਚਤ ਤਾਰੀਕ ਨੂੰ ਅੰਤਿਮ ਰੂਪ ਨਾਲ ਤੈਅ ਕੀਤਾ ਜਾਣਾ ਅਜੇ ਬਾਕੀ ਹੈ। ਅਜਿਹੇ ‘ਚ ਜਦੋਂ ਵੀ ਤਾਰੀਕਾਂ ਤੈਅ ਹੋ ਜਾਣਗੀਆਂ ਤਾਂ ਉਸਦੀ ਜਾਣਕਾਰੀ ਦੇ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਭਾਰਤ ਦੀ ਮਜ਼ਬੂਤ ਹੋ ਰਹੀ ਦੋਸਤੀ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਅਮਰੀਕੀ ਕੰਪਨੀਆਂ ਲਗਾਤਾਰ ਭਾਰਤ ਦੀ ਨਿੱਜੀ ਕੰਪਨੀਆਂ ਦੇ ਨਾਲ ਮਿਲਕੇ ਕੰਮ ਕਰਨ ਵਿੱਚ ਜੁਟੀਆਂ ਹੋਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button