D5 specialOpinion

ਅਜੋਕੇ ਦੌਰ ਦਾ ਸੱਚ, ਪੈਸਾ ਹੀ ਦੀਨ ਧਰਮ ਹੈ, ਪੈਸਾ ਹੀ ਮਾਈ ਬਾਪ!

ਸੁਬੇਗ ਸਿੰਘ,ਸੰਗਰੂਰ

ਦੁਨੀਆਂ ਦਾ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਣਾ, ਜਿਸਨੇ ਹਰ ਤਰ੍ਹਾਂ ਦਾ ਲੋਭ ਲਾਲਚ ਤਿਆਗ ਦਿੱਤਾ ਹੋਵੇ ਕਿਉਂਕਿ ਇਹ ਲੋਭ ਲਾਲਚ, ਮਹਾਂਪੁਰਸ਼ਾਂ ਦੇ ਵਿਖਿਆਨ ਕੀਤੇ ਹੋਏ, ਪੰਜ ਔਗੁਣਾਂ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ‘ਚੋਂ ਇੱਕ ਹੈ। ਇਸ ਲਈ ਇਸ ਲੋਭ ਨੂੰ ਤਿਆਗਣਾ ਐਨਾ ਸੌਖਾ ਨਹੀਂ ਹੁੰਦਾ। ਇਹੋ ਕਾਰਨ ਹੈ ਕਿ ਹਰ ਕੋਈ, ਇਸ ਜੰਜਾਲ ‘ਚ ਫਸ ਹੀ ਜਾਂਦਾ ਹੈ ਕਿਉਂਕਿ ਉਹ ਵੀ ਤਾਂ ਸਮਾਜ ਦਾ ਇੱਕ ਹਿੱਸਾ ਹੀ ਤਾਂ ਹੈ।

ਭਾਵੇਂ ਜਿੰਦਗੀ ਜਿਉਣ ਲਈ ਹਰ ਮਨੁੱਖ ਨੂੰ ਹੱਥ ਪੱਲ੍ਹਾ ਮਾਰਨਾ ਹੀ ਪੈਂਦਾ ਹੈ ਅਤੇ ਕੁੱਝ ਹੱਦ ਤੱਕ ਪੈਸਾ ਧੇਲਾ ਵੀ ਜੋੜਨਾ ਪੈਂਦਾ ਹੈ।ਕਿਉਂਕਿ ਪੈਸਾ ਮਨੁੱਖ ਦੀ ਮੁੱਢਲੀ ਲੋੜ ਹੈ। ਵੈਸੇ ਵੀ, ਅਜੋਕੇ ਦੌਰ ‘ਚ, ਪੈਸੇ ਬਿਨਾਂ ਕੋਈ ਕਿਸੇ ਨੂੰ ਨਹੀਂ ਪੁੱਛਦਾ। ਇੱਥੋਂ ਤੱਕ ਕਿ ਗਰੀਬ ਰਿਸ਼ਤੇਦਾਰ ਅਤੇ ਭੈਣ ਭਰਾ ਨਾਲ ਤਾਂ ਕੋਈ ਰਿਸ਼ਤਾ ਨਾਤਾ ਰੱਖਣਾ ਵੀ ਪਸੰਦ ਨਹੀਂ ਕਰਦਾ। ਕਿਉਂਕਿ ਪੈਸਾ ਮਨੁੱਖ ਦੀ ਮੁੱਢਲੀ ਲੋੜ ਹੈ ਅਤੇ ਪੈਸਾ ਹੀ ਪ੍ਰਧਾਨ ਹੈ।

ਬੇਸੱਕ ਪੈਸਾ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਚੋਂ ਇੱਕ ਹੈ ਅਤੇ ਇਹਦੇ ਲਈ,ਮਨੁੱਖ ਨੂੰ ਕੋਈ ਨਾ ਕੋਈ ਕੰਮ ਧੰਦਾ ਵੀ ਕਰਨਾ ਹੀ ਚਾਹੀਦਾ ਹੈ।ਪਰ ਅਫਸੋਸ ਤਾਂ ਉਸ ਵਕਤ ਹੁੰਦਾ ਹੈ,ਜਦੋਂ ਲੋਕ,ਪੈਸੇ ਪਿੱਛੇ ਸੁਦਾਈ ਹੋ ਜਾਂਦੇ ਹਨ ਅਤੇ ਆਪਣੇ ਸਾਰੇ ਹੀ ਰਿਸ਼ਤੇ ਨਾਤਿਆਂ ਨੂੰ ਭੁਲਾ ਕੇ,ਪੈਸੇ ਨੂੰ ਹੀ ਆਪਣਾ ਸਭ ਕੁੱਝ ਸਮਝ ਲੈਂਦੇ ਹਨ।ਜਿਸਦੇ ਕਾਰਨ,ਮਨੁੱਖ ਪੂਰੀ ਤਰ੍ਹਾਂ ਇਕੱਲਾ ਹੀ ਰਹਿ ਜਾਂਦਾ ਹੈ।ਪਰ ਜਦੋਂ ਉਸਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ,ਤਾਂ ਉਹਦਾ ਦੁੱਖ ਦਰਦ ਵੰਡਾਉਣ ਵਾਲਾ ਕੋਈ ਨਹੀਂ ਹੁੰਦਾ।ਕਿਉਂਕਿ,ਪੈਸਾ ਸੁੱਖ ਆਰਾਮ ਤਾਂ ਦੇ ਸਕਦਾ ਹੈ,ਪਰ ਉਹਦਾ ਦਰਦ ਨਹੀਂ ਵੰਡਾ ਸਕਦਾ।

ਕਹਿੰਦੇ ਹਨ ਕਿ ਜਿਹੜੇ ਲੋਕਾਂ ਨੇ ਪੈਸੇ ਨੂੰ ਹੀ,ਆਪਣਾ ਦੀਨ ਤੇ ਈਮਾਨ ਸਮਝ ਲਿਆ ਹੋਵੇ,ਉਹ ਲੋਕ ਆਖਰ ਨੂੰ ਪਛਤਾਵੇ ਦੀ ਅੱਗ ਚ ਹੀ ਸੜ੍ਹਦੇ ਹਨ ਅਤੇ ਦੁਖੀ ਹਾਲਤ ਚ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਦਿੰਦੇ ਹਨ।ਕਿਉਂਕਿ,ਇਸ ਸੰਸਾਰ ਤੋਂ ਜਾਣਾ ਤਾਂ ਸਭ ਨੇ ਖਾਲੀ ਹੱਥ ਹੀ ਹੁੰਦਾ ਹੈ।ਜਿਸ ਤਰ੍ਹਾਂ ਮਨੁੱਖ, ਇਸ ਸੰਸਾਰ ਚ ਖਾਲੀ ਹੱਥ ਆਇਆ ਹੁੰਦਾ ਹੈ,ਉਸੇ ਤਰ੍ਹਾਂ ਹੀ ਇਸ ਸੰਸਾਰ ਚੋਂ ਖਾਲੀ ਹੱਥ ਹੀ ਚਲਿਆ ਜਾਂਦਾ ਹੈ।ਫਿਰ ਪੈਸੇ ਪਿੱਛੇ ਐਨੀ ਭੱਜ ਦੌੜ ਕਰਨ ਦਾ ਕੀ ਫਾਇਦਾ ਹੈ।

ਇਤਿਹਾਸ ਇਸ ਗੱਲ ਦਾ ਗਵਾਹ ਹੈ, ਕਿ ਜਿੰਨ੍ਹਾਂ ਲੋਕਾਂ ਨੇ ਪੈਸੇ ਨੂੰ ਹੀ ਸਭ ਕੁੱਝ ਸਮਝ ਲਿਆ ਹੋਵੇ, ਉਨ੍ਹਾਂ ਦੇ ਪੱਲੇ ਆਖਰ ਨੂੰ ਪਛਤਾਵਾ ਹੀ ਪਿਆ ਹੈ। ਕਹਿੰਦੇ ਹਨ ਕਿ ਕੌਰੂ ਨਾਂ ਦਾ ਇੱਕ ਬਾਦਸ਼ਾਹ ਹੋਇਆ ਹੈ, ਜਿਸਨੇ ਮੁਰਦਿਆਂ ਦੇ ਮੂੰਹਾਂ ਚੋਂ ਵੀ ਪੈਸੇ ਕਢਵਾ ਲਏ ਸਨ ਪਰ ਜਦੋਂ ਉਹਦਾ ਅੰਤਮ ਸਮਾਂ ਨੇੜੇ ਆਇਆ,ਤਾਂ ਉਸਨੂੰ ਇਸ ਗੱਲ ਦੀ ਸੋਝੀ ਆਈ,ਕਿ ਭਾਵੇਂ ਪੈਸਾ,ਜਿੰਦਗੀ ਲਈ,ਬੜਾ ਮਹੱਤਵਪੂਰਨ ਹੈ,ਪਰ ਪੈਸਾ ਸਭ ਕੁੱਝ ਵੀ ਨਹੀਂ ਹੈ। ਇਹੋ ਕਾਰਨ ਸੀ ਕਿ ਉਸਨੇ ਆਪਣੀ ਵਸੀਅਤ ਚ ਲਿਖਿਆ,ਕਿ ਉਹਦੇ ਮਰਨ ਤੋਂ ਬਾਅਦ ਉਹਦੇ ਹੱਥ ਬਾਹਰ ਕੱਢ ਦਿੱਤੇ ਜਾਣ ਤਾਂ ਕਿ ਲੋਕਾਂ ਨੂੰ ਇਸ ਗੱਲ ਦਾ ਗਿਆਨ ਹੋ ਸਕੇ, ਕਿ ਮਰਨ ਵੇਲੇ ਦੁਨੀਆਂ ਦਾ ਹਰ ਅਮੀਰ ਵੀ ਇਸ ਦੁਨੀਆਂ ਤੋਂ ਖਾਲੀ ਹੱਥ ਹੀ ਜਾਂਦਾ ਹੈ।

ਪਰ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਅਜੋਕੇ ਦੌਰ ਦੇ ਲੋਕਾਂ ਨੇ ਪੈਸੇ ਨੂੰ ਹੀ ਆਪਣਾ ਦੀਨ ਧਰਮ ਬਣਾ ਲਿਆ ਹੈ। ਲੋਕਾਂ ਦੇ ਪੈਸੇ ਦੀ ਅੰਨ੍ਹੀ ਹਵਸ ਦੇ ਪਿੱਛੇ, ਆਪਣੇ ਭੈਣ ਭਰਾਵਾਂ ਅਤੇ ਹਰ ਰਿਸ਼ਤੇ ਨਾਤੇ ਨੂੰ ਭੁਲਾ ਕੇ,ਪੈਸੇ ਨੂੰ ਹੀ ਆਪਣਾ ਸਭ ਕੁੱਝ ਸਮਝ ਲਿਆ ਹੈ। ਇੱਥੋਂ ਤੱਕ ਕਿ, ਲੋਕਾਂ ਨੇ ਆਪਣੇ ਮਾਂ ਪਿਉ ਦੀ ਥਾਂ ਤੇ ਪੈਸੇ ਨੂੰ ਹੀ ਆਪਣੇ ਮਾਂ ਪਿਉ ਦਾ ਦਰਜਾ ਦੇ ਦਿੱਤਾ ਹੈ।ਜਿਹੜਾ ਕਿ ਆਪਸੀ ਰਿਸ਼ਤਿਆਂ ਦੇ ਨਿਘਾਰ ਦੀ ਨਿਸ਼ਾਨੀ ਹੈ।

ਮੁੱਕਦੀ ਗੱਲ ਤਾਂ ਇਹ ਹੈ,ਕਿ ਭਾਵੇਂ ਪੈਸਾ ਮਨੁੱਖੀ ਜਿੰਦਗੀ ਦਾ ਬੜਾ ਮਹੱਤਵਪੂਰਨ ਅੰਗ ਹੈ ਅਤੇ ਜਿੰਦਗੀ ਜਿਉਣ ਲਈ ਬੜਾ ਵੱਡਾ ਰੋਲ ਵੀ ਅਦਾ ਕਰਦਾ ਹੈ ਪਰ ਲੋੜ ਤੋਂ ਜਿਆਦਾ ਅਤੇ ਠੱਗੀਆਂ ਠੋਰੀਆਂ ਦੇ ਨਾਲ ਇਕੱਠਾ ਕੀਤਾ ਪੈਸਾ,ਮਨੁੱਖ ਦੇ ਦਿਲ ਦਾ ਚੈਨ ਅਤੇ ਰਿਸ਼ਤਿਆਂ ਨਾਤਿਆਂ ਨੂੰ ਖੋਹ ਲੈਂਦਾ ਹੈ।ਫਿਰ ਅਜਿਹਾ ਪੈਸਾ,ਕਿਹੜੇ ਕੰਮ ਦਾ ਹੈ।ਕਿਉਂਕਿ,ਇਹ ਪੈਸਾ ਦਸਾਂ ਨਹੁੰਆਂ ਦੀ ਕਮਾਈ ਨਾਲ ਤਾਂ ਜਿਆਦਾ ਇਕੱਠਾ ਨਹੀਂ ਕੀਤਾ ਜਾ ਸਕਦਾ।ਇਸੇ ਲਈ ਤਾਂ ਗੁਰਬਾਣੀ ਚ ਫਰਮਾਇਆ ਗਿਆ ਹੈ ਕਿ ਪਾਪਾਂ ਬਾਝੋਂ ਨਾ ਹੋਵੇ ਕੱਠੀ,ਮੋਇਆਂ ਸਾਥ ਨਾ ਜਾਵੇ! ਸੋ ਭਾਵੇਂ, ਪੈਸਾ ਕਮਾਉਣਾ, ਬੇਹੱਦ ਜਰੂਰੀ ਹੈ ਪਰ ਸਿਰਫ ਪੈਸੇ ਨੂੰ ਹੀ ਆਪਣਾ ਦੀਨ ਧਰਮ ਅਤੇ ਮਾਈ ਬਾਪ, ਬਣਾ ਲੈਣਾ ਵੀ ਕੋਈ ਸਿਆਣਪ ਨਹੀਂ ਹੁੰਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button