Breaking NewsD5 specialEntertainmentNews

Amazon Alexa ਤੇ ਯੂਜ਼ਰਸ ਨੂੰ ਮਿਲੇਗੀ ਅਮਿਤਾਭ ਬੱਚਨ ਦੀ ਆਵਾਜ਼ ‘ਚ ਜਾਣਕਾਰੀ

ਮੁੰਬਈ : ਬਾਲੀਵੁੱਡ ਦੇ ਦਿੱਗਜ਼ ਕਲਾਕਾਰ ਅਮਿਤਾਭ ਬੱਚਨ ਨੇ Amazon ਦੇ ਨਾਲ ਸਾਂਝੇਦਾਰੀ ਕਰ ਲਈ ਹੈ। ਇਸ ਸਾਂਝੇਦਾਰੀ ਦੇ ਤਹਿਤ ਡਿਜ਼ੀਟਲ ਅਸਿਸਟੈਂਸ ਦੇ ਤੌਰ ‘ਤੇ ਅਮਿਤਾਭ ਬੱਚਨ ਦੀ ਆਵਾਜ਼ ਨੂੰ ਇਸਤੇਮਾਲ ਕੀਤਾ ਜਾਵੇਗਾ । ਆਸਾਨ ਸ਼ਬਦਾਂ ‘ਚ ਦੱਸੀਏ ਤਾਂ ਭਾਰਤੀ ਯੂਜਰਸ ਨੂੰ Alexa ‘ਚ ਅਮਿਤਾਭ ਬੱਚਨ ਦੀ ਆਵਾਜ਼ ਸੁਣਾਈ ਦੇਵੇਗੀ। ਹਾਲਾਂਕਿ ਇਹ ਸਪੋਰਟ ਅਗਲੇ ਸਾਲ Alexa ਡਿਵਾਇਸ ‘ਚ ਦਿੱਤੀ ਜਾਵੇਗੀ। ਕੰਪਨੀ ਫਿਲਹਾਲ ਅਮਿਤਾਭ ਬੱਚਨ ਦੇ ਨਾਲ ਮਿਲ ਕੇ ਉਨ੍ਹਾਂ ਦੀ ਆਵਾਜ ਨੂੰ ਕੈਪਚਰ ਕਰ ਰਹੀ ਹੈ।

🔴 Live 🔴ਜਥੇਦਾਰ ਦਾ ਬਾਦਲਾਂ ਬਾਰੇ ਵੱਡਾ ਬਿਆਨ? ਸੁਮੇਧ ਸੈਣੀ ਲਈ ਦਿੱਲੀ ਤੋਂ ਵੱਡੀ ਖ਼ਬਰ! ਕਿਸਾਨਾਂ ਨੇ ਕਰਤਾ ਚੱਕਾ ਜਾਮ

ਯੂਜ਼ਰਸ ਨੂੰ Alexa ਡਿਵਾਇਸ ‘ਚ ਅਮੀਤਾਭ ਬੱਚਨ ਦੀ ਆਵਾਜ ‘ਚ ਮੌਸਮ,ਨਿਊਜ਼,ਮੋਟੀਵੇਸ਼ਨਲ ਕੋਟਸ ਅਤੇ ਐਡਵਾਇਸ ਵਰਗੀ ਜਾਣਕਾਰੀ ਮਿਲੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਇਆ ਜਾਵੇਗਾ। ਇਸਨੂੰ ਲੈ ਕੇ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਮੈਂ ਇਸ ਸਾਂਝੇਦਾਰੀ ਨੂੰ ਲੈ ਕੇ ਉਤਸ਼ਾਹਿਤ ਹਾਂ। ਉਥੇ ਹੀ Amazon India ਦੇ ਕੰਟਰੀ ਹੈੱਡ ਪੁਨੀਸ਼ ਕੁਮਾਰ ਨੇ ਕਿਹਾ ਹੈ ਕਿ Amazon Alexa ‘ਚ ਅਮਿਤਾਭ ਬੱਚਨ ਦੀ ਆਵਾਜ ਨੂੰ ਸ਼ਾਮਿਲ ਕਰਨ ਨਾਲ ਉਨ੍ਹਾਂ ਯੂਜਰਸ ਦਾ ਅਨੁਭਵ ਬਿਹਤਰ ਹੋਵੇਗਾ, ਜੋ ਬਚਪਨ ਤੋਂ ਉਨ੍ਹਾਂ ਨੂੰ ਦੇਖਦੇ ਆ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button