Breaking NewsD5 specialEntertainmentNewsPunjab

Afsana Khan ਦੀ ਵੀਡੀਓ ਵਾਇਰਲ, ਹੁਣ ਪ੍ਰਿੰਸੀਪਲ ਨੇ ਦੱਸੀ ਸੱਚਾਈ, ਬਾਦਲ ਦੇ ਸਕੂਲ ‘ਚ ਗਾਏ ਲੱਚਰ ਗਾਣੇ

ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਤੋਂ ਬਾਅਦ ਹੁਣ ਵਿਵਾਦਾਂ ‘ਚ ਹੈ ਪੰਜਾਬੀ ਗਾਇਕਾ ਅਫਸਾਨਾ ਖ਼ਾਨ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ ਪਿੰਡ ਬਾਦਲ ਦੇ ਸਰਕਾਰੀ ਸਕੂਲ ‘ਚ ਅਫਸਾਨਾ ਖ਼ਾਨ ਨੇ ਸਕੂਲੀ ਬੱਚਿਆਂ ਦੇ ਸਾਹਮਣੇ ਆਪਣੇ ਗਾਣਿਆਂ ਦੀ ਪੇਸ਼ਕਾਰੀ ਦਿੱਤੀ। ਉਹ ਗਾਣੇ ਜਿੰਨਾਂ ‘ਚ ਲੱਚਰਤਾ ਪਰੋਸੀ ਗਈ ਅਤੇ ਇਹਨਾਂ ਗਾਣਿਆਂ ਦਾ ਬੱਚਿਆਂ ਦੇ ਦਿਮਾਗ ‘ਤੇ ਕੀ ਅਸਰ ਹੋਵੇਗਾ ਇਸ ਦਾ ਅੰਦਾਜ਼ਾ ਤੁਸੀਂ ਖ਼ੁਦ ਹੀ ਲਗਾ ਸਕਦੇ ਹੋ।

Afsana Khan ਦੀ ਵੀਡੀਓ ਵਾਇਰਲ, ਹੁਣ ਪ੍ਰਿੰਸੀਪਲ ਨੇ ਦੱਸੀ ਸੱਚਾਈ, ਬਾਦਲ ਦੇ ਸਕੂਲ ‘ਚ ਗਾਏ ਲੱਚਰ ਗਾਣੇ (Video)

ਇਹ ਸਭ ਕੁਝ ਸਕੂਲ ਦੇ ਪ੍ਰਬੰਧਕਾਂ ਦੀ ਮੌਜੂਦਗੀ ‘ਚ ਹੋ ਰਿਹਾ ਸੀ। ਲਿਹਾਜ਼ਾ ਵਿਰੋਧ ਹੋਣਾ ਵੀ ਲਾਜ਼ਮੀ ਸੀ ਕਿ ਆਖਿਰਕਾਰ ਬੱਚਿਆਂ ਅੱਗੇ ਲੱਚਰ ਗਾਇਕੀ ਨੂੰ ਕਿਉਂ ਪਰੋਸਿਆ ਗਿਆ। ਸਿੱਖਿਆ ਵਿਭਾਗ ਨੇ ਇਸ ਪੂਰੇ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਐੱਸਐੱਸਪੀ ਦੇ ਵੀ ਵਿਚਾਰ ਅਧੀਨ ਹੈ। ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਪੁਲਿਸ ਨੂੰ ਵੀ ਇਕ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਹੁਣ ਕਾਰਵਾਈ ਕੀ ਹੁੰਦੀ ਹੈ ਇਹ ਤਾਂ ਸਮਾਂ ਦੱਸੇਗਾ ਪਰ ਇਸ ਤਰ੍ਹਾਂ ਸਕੂਲਾਂ ‘ਚ ਪੜ੍ਹਦੇ ਬੱਚਿਆਂ ਅੱਗੇ ਲੱਚਰ ਗਾਇਕੀ ਪਰੋਸਣ ਦੀ ਅਲੋਚਨਾ ਵੱਡੇ ਪੱਧਰ ‘ਤੇ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button