Breaking NewsD5 specialNewsSports

ਰੋਹਿਤ ਸ਼ਰਮਾ ਨੂੰ ਇੰਗਲੈਂਡ ਦੇ ਖਿਲਾਫ ਇਨ੍ਹਾਂ 2 ਭਾਰਤੀ ਖਿਡਾਰੀਆਂ ਤੋਂ ਹੈ ਬਹੁਤ ਉਮੀਦਾਂ

ਅਹਿਮਦਾਬਾਦ : ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਉਮੀਦ ਹੈ ਕਿ ਪਿੱਠ ਦੇ ਅਪਰੇਸ਼ਨ ਤੋਂ ਬਾਅਦ ਹਰ ਵਿਭਾਗ ‘ਚ ਚੰਗਾ ਪ੍ਰਦਰਸ਼ਨ ਕਰਨ ਦੇ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਰਦਿਕ ਪਾਂਡਯਾ ਇੰਗਲੈਂਡ ਦੇ ਖਿਲਾਫ ਟੀ-20 ਸੀਰੀਜ਼ ‘ਚ ਗੇਂਦਬਾਜ਼ੀ ‘ਚ ਵੀ ਅਹਿਮ ਯੋਗਦਾਨ ਦੇਣਗੇ। ਪਾਂਡਯਾ ਨੇ ਅਕਤੂਬਰ 2019 ‘ਚ ਪਿੱਠ ਦਾ ਅਪਰੇਸ਼ਨ ਕਰਵਾਇਆ ਸੀ। ਉਨ੍ਹਾਂ ਨੇ ਪਿੱਛਲੇ ਸਾਲ ਆਈ.ਪੀ.ਐਲ ‘ਚ ਵਾਪਸੀ ਕੀਤੀ ਪਰ ਗੇਂਦਬਾਜ਼ੀ ਨਹੀਂ ਕੀਤੀ। ਪਾਂਡਯਾ ਨੇ ਆਸਟ੍ਰੇਲੀਆ ‘ਚ ਸੀਮਤ ਓਵਰਾਂ ਦੀ ਸੀਰੀਜ਼ ‘ਚ ਆਪਣੀ ਬੱਲੇਬਾਜ਼ੀ ਨਾਲ ਭਾਰਤ ਨੂੰ ਮੈਚ ਜਿਤਾਏ ਪਰ 2 ਵਨਡੇ ‘ਤੇ ਇੰਨੇ ਹੀ ਟੀ-20 ਮੈਚਾਂ ‘ਚ ਉਨ੍ਹਾਂ ਨੇ ਕੇਵਲ ਇੱਕ ਬਾਰ ਗੇਂਦਬਾਜ਼ੀ ਕੀਤੀ।

BREAKING-ਦਿੱਲੀ ਤੋਂ ਕਿਸਾਨਾਂ ਲਈ ਮਾੜੀ ਖ਼ਬਰ,ਅੰਦੋਲਨ ’ਚ ਵਾਪਰਿਆ ਭਾਣਾ!

ਉਹ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਦੌਰਾਨ ਟੀਮ ਦਾ ਹਿੱਸਾ ਸੀ ‘ਤੇ ਰੋਹਿਤ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਸੀਮਤ ਓਵਰਾਂ ਦੀ ਕ੍ਰਿਕਟ ‘ਚ ਆਪਣੀ ਜ਼ਿੰਮੇਦਾਰੀਆਂ ਦੇ ਲਈ ਤਿਆਰ ਹੋਣ ‘ਚ ਮਦਦ ਮਿਲੀ ਰੋਹਿਤ ਨੇ ਸ਼ੁੱਕਰਵਾਰ ਨੂੰ ਹੋਣ ਵਾਲੇ ਪਹਿਲੇ ਟੀ-20 ਤੋਂ ਪਹਿਲਾਂ ਕਿਹਾ ਕਿ ਨਿਸ਼ਚਿਤ ਤੌਰ ‘ਤੇ ਉਹ ਟੀਮ ਦਾ ਅਹਿਮ ਅੰਗ ਹੈ। ਉਹ ਆਪਣੀ ਗੇਂਦਬਾਜ਼ੀ ‘ਤੇ ਬੱਲੇਬਾਜ਼ੀ ‘ਤੇ ਕੰਮ ਕਰ ਰਿਹਾ ਹੈ ‘ਤੇ ਆਪਣੇ ਆਪ ਨੂੰ ਨਿਖਾਰ ਰਿਹਾ ਹੈ। ਉਸ ਨੇ ਸੀਮਤ ਓਵਰਾਂ ਦੀ ਸੀਰੀਜ਼ ਦੇ ਲਈ ਤਿਆਰ ਹੋਣ ਲਈ ਟੀਮ ਦੇ ਨਾਲ ਚੰਗਾ ਸਮਾਂ ਬਿਤਾਇਆ।

ਆਹ ਪਾਰਟੀ ‘ਚ ਸੋਗ ਦੀ ਲਹਿਰ ਮੁੱਖ ਮੰਤਰੀ ‘ਤੇ ਹੋਇਆ ਵੱਡਾ ਹਮਲਾ ਵੱਜੀਆਂ ਡੂੰਘੀਆਂ ਸੱਟਾਂ ||

ਉਨ੍ਹਾਂ ਨੇ ਕਿਹਾ ਕਿ ਉਸ ਨੇ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਹੈ ਅਤੇ ਇਸ ਲਈ ਲਗਦਾ ਹੈ ਕਿ ਇਸ ਸਮੇਂ ਉਹ ਸਭ ਜ਼ਿੰਮੇਦਾਰੀਆਂ ਨਿਭਾਉਣ ਲਈ ਤਿਆਰ ਹੈ।ਉਸ ਨੇ ਪਿੱਛਲੇ ਕੁੱਝ ਹਫਤਿਆਂ ‘ਚ ਆਪਣੀ ਗੇਂਦਬਾਜ਼ੀ ‘ਤੇ ਬੱਲੇਬਾਜ਼ੀ ‘ਤੇ ਬਹੁਤ ਕੜੀ ਮਿਹਨਤ ਕੀਤੀ ਹੈ। ਆਸ਼ਾ ਹੈ ਕਿ ਟੀਮ ਨੇ ਉਨ੍ਹਾਂ ਤੋਂ ਜੋ ਉਮੀਦ ਲਗਾਈ ਹੈ ਉਹ ਉਸ ਦੇ ਲਈ ਤਿਆਰ ਰਹਿਣਗੇ। ਬਹਿਤਰੀਨ ਫਾਰਮ ‘ਚ ਚੱਲ ਰਹੇ ਰਿਸ਼ਵ ਪੰਤ ਟੈਸਟ ਕ੍ਰਿਕਟ ‘ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਟੀ-20 ਟੀਮ ‘ਚ ਵਾਪਸੀ ਕਰ ਰਹੇ ਹੈ’ਤੇ ਰੋਹਿਤ ਨੂੰ ਉਮੀਦ ਹੈ ਕਿ ਲੰਮੇ ਫਾਰਮੈਟ ਧੀ ਆਪਣੀ ਫਾਰਮ ਨੂੰ ਬਰਕਰਾਰ ਰੱਖੇਗਾ। ਉਸ ਨੇ ਹੁਣ ਤੱਕ ਆਸਟ੍ਰੇਲੀਆ ਤੋਂ ਲੈ ਕੇ ਇੰਗਲੈਂਡ ਦੇ ਖਿਲਾਫ ਘਰੇਲੂ ਸੀਰੀਜ਼ ਤੱਕ ਸ਼ਾਨਦਰ ਪ੍ਰਦਰਸ਼ਨ ਕੀਤਾ ਹੈ। ਉਸ ਦੇ ਖੇਲ ਦੀ ਚੰਗੀ ਗੱਲ ਇਹ ਹੈ ਕਿ ਹੁਣ ਉਹ ਖੇਡ ਦੀ ਸਥਿਤੀ ਨੂੰ ਸਮਝਣ ਲੱਗੇ ਹੈ। ਉਸ ਦੀ ਪਹੁੰਚ ਵਿਕਟਕੀਪਿੰਗ ਅਤੇ ਬੱਲੇਬਾਜ਼ੀ ਦੇ ਨਾਲ ਵੀ ਵਧੀਆ ਦਿਖਾਈ ਦੇ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button