Breaking NewsD5 specialNewsPunjab

ਜਾਅਲੀ ਪਾਸ ‘ਤੇ ਲੁੱਟਦਾ ਸੀ ਨਜ਼ਾਰੇ, ਪੁਲਿਸ ਨੇ ਚੱਕਿਆ, ਹੁਣ ਜੇਲ੍ਹ ਜਾਣਗੇ ਸਾਰੇ!!

ਮੋਗਾ : ਕੋਰੋਨਾ ਵਾਇਰਸ ਕਾਰਨ ਲੋਕਾਂ ਦੇ ਸਾਹ ਸੂਤੇ ਹੋਏ ਹਨ ਪਰ ਕੁਝ ਸ਼ਾਤਿਰ ਦਿਮਾਗ ਲੋਕ ਪ੍ਰਸ਼ਾਸਨ ਦੀਆਂ ਅੱਖਾਂ `ਚ ਮਿੱਟੀ ਪਾ ਰਹੇ ਹਨ ਤੇ ਸ਼ਰੇਆਮ ਲਾਕਡਾਊਨ ਦੀਆਂ ਧੱਜੀਆਂ ਉਡਾ ਰਹੇ ਹਨ। ਇਹ ਸ਼ਖਸ ਜਿਸ ਨੂੰ ਮੋਗਾ ਦੀ ਧਰਮਕੋਟ ਪੁਲਿਸ ਨੇ ਕਾਬੂ ਕੀਤਾ ਹੋਇਆ ਹੈ। ਇਸ ਦੇ ਕਾਰਨਾਮੇ ਹੈਰਾਨ ਕਰਨ ਵਾਲੇ ਹਨ। ਕਰਫਿਊ ‘ਚ ਜਾਅਲੀ ਪਾਸ ਬਣਵਾ ਕੇ ਇਹ ਟੈਕਸੀ ਡਰਾਇਵਰ ਪੰਜਾਬ ਤੋਂ ਯੂਪੀ ਤੱਕ 25 ਹਜ਼ਾਰ ਦਾ ਗੇੜਾ ਲਾ ਆਇਆ। ਹੋਰ ਪਤਾ ਨੀ ਕਿੰਨੇ ਲੋਕਾਂ ਨਾਲ ਏਸ ਨੇ ਠੱਗੀ ਮਾਰੀ। ਨਕਲੀ ਪਾਸ ‘ਤੇ ਐੱਸਡੀਐੱਮ ਦੀ ਮੋਹਰ ਵੀ ਲੱਗੀ ਹੋਈ ਹੈ।

PETROL DIESEL ‘ਤੇ ਬਹੁਤ ਵੱਡੀ ਖ਼ਬਰ ਹੋ ਸਕਦੈ ਏਨਾ ਜਿਆਦਾ ਸਸਤਾ

ਪੁਲਿਸ ਦਾ ਕਹਿਣਾ ਕਿ ਨਕਲੀ ਪਾਸ ਬਣਾ ਕੇ ਦੇਣ ਵਾਲੇ ਦੀ ਵੀ ਭਾਲ ਜਾਰੀ ਹੈ ਤੇ ਜ਼ਲਦ ਹੀ ਸਰਗਨਾ ਕਾਬੂ ਕੀਤਾ ਜਾਵੇਗਾ। ਜਾਅਲੀ ਪਾਸ ਬਣਾ ਕੇ ਇਕ ਤੋਂ ਦੂਜੇ ਸੂਬੇ ‘ਚ ਐਂਟਰੀ ਕੋਈ ਮਾਮੂਲੀ ਗੱਲ ਨਹੀਂ। ਥਾਂ-ਥਾਂ `ਤੇ ਨਾਕੇ ਲੱਗੇ ਹੋਏ ਹਨ। ਏਸ ਤਰ੍ਹਾਂ ਤਾਂ ਕੋਈ ਗੁੰਡਾ ਅਨਸਰ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਖੈਰ ਪਾਸ ਬਣਾ ਕੇ ਦੇਣ ਵਾਲੇ ਦੇ ਕਾਬੂ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਸ ਨੇ ਹੋਰ ਕਿੰਨੇ ਲੋਕਾਂ ਨੂੰ ਨਕਲੀ ਪਾਸ ਬਣਾ ਕੇ ਦਿੱਤੇ ਤੇ ਕੌਣ ਕੌਣ ਏਸ ਗੋਰਖਧੰਦੇ ‘ਚ ਸ਼ਾਮਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button