Breaking NewsD5 specialIndiaNewsSportsTop News

Tokyo Paralympics ‘ਚ ਮਨੀਸ਼ ਨਰਵਾਲ ਨੇ ਗੋਲਡ ਤਾਂ ਸਿੰਘਰਾਜ ਨੇ ਜਿੱਤਿਆ ਸਿਲਵਰ ਮੈਡਲ, ਖੇਡ ਮੰਤਰੀ Anurag Thakur ਨੇ ਦਿੱਤੀ ਵਧਾਈ

ਨਵੀਂ ਦਿੱਲੀ : ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਟੋਕੀਓ ਪੈਰਾਲੰਪਿਕ ਖੇਡਾਂ ‘ਚ ਗੋਲਡ ਮੈਡਲ ਜੇਤੂ ਮਨੀਸ਼ ਨਰਵਾਲ ਅਤੇ ਸਿਲਵਰ ਮੈਡਲ ਜੇਤੂ ਸਿੰਘਰਾਜ ਅਡਾਨਾ ਨੂੰ ਵਧਾਈ ਦਿੱਤੀ ਹੈ। ਠਾਕੁਰ ਨੇ ਸ਼ਨੀਵਾਰ ਨੂੰ ਟਵੀਟ ਕਰ ਕਿਹਾ ‘‘ਭਾਰਤ ਨੇ ਸੋਨ ਤਗਮਾ ਅਪਾਣੇ ਨਾਂ ਕੀਤਾ ਹੈ। ਮਨੀਸ਼ ਨਰਵਾਲ ਦੀ ਇਹ ਸ਼ਾਨਦਾਰ ਜਿੱਤ ਹੈ। ਉਨ੍ਹਾਂ ਨੂੰ ਇਸ ਸ਼੍ਰੇਣੀ ‘ਚ ਵਿਸ਼ਵ ਰਿਕਾਰਡ ਬਣਾਉਣ ‘ਤੇ ਵੀ ਵਧਾਈ। ਉਨ੍ਹਾਂ ਨੇ 50 ਮੀਟਰ ਪਿਸਟਲ ਐਸਐਚ 1 ਦੇ ਫਾਈਨਲ ‘ਚ  ਨਵਾਂ ਪੈਰਾਲੰਪਿਕ ਰਿਕਾਰਡ ਕਾਇਮ ਕੀਤਾ ਹੈ।

ਰੁਲਦੂ ਸਿੰਘ ਦਾ ਤੋਮਰ ਨੂੰ ਖੁੱਲ੍ਹਾ ਚੈਲੰਜ ! ਕਿਸਾਨਾਂ ਨਾਲ ਪੰਗਾ ਲਿਆ ਤਾਂ ਹੋਊ ਆਹ ਕੰਮ ! D5 Channel Punjabi

ਉਨ੍ਹਾਂ ਨੇ ਅਡਾਨਾ ਨੂੰ ਵਧਾਈ ਦਿੰਦੇ ਹੋਏ ਕਿਹਾ ‘‘ਭਾਰਤ ਲਈ ਮੈਡਲਾਂ ਦੀ ਬਾਰਿਸ਼ ਹੋ ਰਹੀ ਹੈ। ਭਾਰਤ ਲਈ 15ਵਾਂ ਮੈਡਲ। ਸਿਲਵਰ ਜਿੱ ਤਕੇ ‘ਸ਼ਾਨਦਾਰ ਸਿੰਘਰਾਜ’ ਨੇ ਰਚਿਆ ਇਤਿਹਾਸ। ਮਿਕਸਡ 50 ਮੀਟਰ ਪਿਸਟਲ ਐਸਐਚ 1 ‘ਚ ਦੂਜਾ ਮੈਡਲ।’’ ਜ਼ਿਕਰਯੋਹਗ ਹੈ ਕਿ ਸ਼ੂਟਰ ਨਰਵਾਲ ਅਤੇ ਅਡਾਨਾ ਨੇ ਮਿਕਸਡ 50 ਮੀਟਰ ਪਿਸਟਲ ‘ਚ ਮੈਡਲ ਜਿੱਤਦੇ ਹੋਏ ਇਤਿਹਾਸ ਰਚਿਆ। ਨਰਵਾਲ ਨੇ ਜਿੱਥੇ ਗੋਲਡ ਮੈਡਲ ‘ਤੇ ਨਿਸ਼ਾਨਾ ਸਾਧਿਆ ਤਾਂ ਅਡਾਨਾ ਨੇ ਦੂਜਾ ਸਥਾਨ ਹਾਸਲ ਕਰਦੇ ਹੋਏ ਸਿਲਵਰ ਮੈਡਲ ਜਿੱਤਿਆ। ਭਾਰਤ ਦੇ ਨਾਮ ਟੂਰਨਾਮੈਂਟ ‘ਚ ਹੁਣ ਕੁਲ 15 ਮੈਡਲ ਹੋ ਗਏ ਹਨ।

https://twitter.com/ianuragthakur/status/1434001895337566208?ref_src=twsrc%5Etfw%7Ctwcamp%5Etweetembed%7Ctwterm%5E1434001895337566208%7Ctwgr%5E%7Ctwcon%5Es1_c10&ref_url=http%3A%2F%2Fwww.dainiksaveratimes.com%2Feditor-panel%2Fedit_news.php%3Fid%3D69354

https://twitter.com/ianuragthakur/status/1434004691931729921?ref_src=twsrc%5Etfw%7Ctwcamp%5Etweetembed%7Ctwterm%5E1434004691931729921%7Ctwgr%5E%7Ctwcon%5Es1_c10&ref_url=http%3A%2F%2Fdainiksaveratimes.com%2FNews.php%3FStory%3DAnurag-Thakur-Congratulated-Manish-Narwal-And-Singhraj-1630738075

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button