Breaking NewsD5 specialIndiaNewsPoliticsPunjab

27 ਨਵੰਬਰ ਤੋਂ ਨਹੀਂ ਖੁੱਲ੍ਹ ਰਿਹਾ ਕਰਤਾਰਪੁਰ ਕਾਰੀਡੋਰ, ਆਪਣੇ ਬਿਆਨ ‘ਤੇ ਵਿਜੇ ਸਾਂਪਲਾ ਨੇ ਦਿੱਤੀ ਸਫਾਈ

ਚੰਡੀਗੜ੍ਹ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 27 ਨਵੰਬਰ ਨੂੰ ਨਾਨਕ ਨਾਮ ਲੇਵਾ ਸੰਗਤਾਂ ਦਾ ਜਥਾ ਦਰਸ਼ਨਾਂ ਲਈ ਜਾਵੇਗਾ ਪਰ ਕਰਤਾਰਪੁਰ ਕਾਰੀਡੋਰ 27 ਨਵੰਬਰ ਤੋਂ ਸਾਰਿਆਂ ਲਈ ਨਹੀਂ ਖੁੱਲ੍ਹ ਰਿਹਾ। ਇਸ ਗੱਲ ਦਾ ਖੁਲਾਸਾ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਆਪਣੇ ਟਵੀਟ ‘ਚ ਕੀਤਾ ਹੈ।

ਆਹ ਗਰੁੱਪ ਨੇ ਲਈ ਜਿੰਮੀ ਦੇ ਪਿਤਾ ਦੇ ਕਤਲ ਦੀ ਜ਼ਿੰਮੇਵਾਰੀ !ਜ਼ਿੰਮੇਵਾਰੀ ਲੈਣ ਦੇ ਨਾਲ-ਨਾਲ ਧਮਕੀ ਵੀ ਦਿੱਤੀ !

ਦਰਅਸਲ ਵਿਜੇ ਸਾਂਪਲਾ ਨੇ ਪਹਿਲਾਂ ਟਵੀਟ ਕੀਤਾ ਸੀ ਕਿ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ 27 ਨਵੰਬਰ ਤੋਂ ਕਰਤਾਰਪੁਰ ਕਾਰੀਡੋਰ ਖੋਲ੍ਹਣ ਦਾ ਫੈਸਲਾ ਲੈ ਲਿਆ ਹੈ ਪਰ ਹੁਣ ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ ਹੈ ਕਿ ਕਰਤਾਰਪੁਰ ਕਾਰੀਡੋਰ 27 ਨਵੰਬਰ ਨੂੰ ਸਿਰਫ ਨਾਨਕ ਨਾਮ ਲੇਵਾ ਸੰਗਤਾਂ ਲਈ ਖੁੱਲ੍ਹ ਰਿਹਾ ਹੈ, ਜਿਸ ‘ਚ ਸਿਰਫ ਇੱਕ ਜਥਾ ਹੀ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਜਾਵੇਗਾ ਅਤੇ 1 ਦਸੰਬਰ ਨੂੰ ਵਾਪਸ ਭਾਰਤ ਆ ਜਾਵੇਗਾ।

ਹੁਣੇ-ਹੁਣੇ ਆਈ ਚੰਡੀਗੜ੍ਹ ਤੋਂ ਵੱਡੀ ਖ਼ਬਰ !ਰੇਲ ਗੱਡੀਆਂ ਨੂੰ ਚਲਾਉਣ ਨੂੰ ਲੈਕੇ ਕਿਸਾਨਾਂ ਦਾ ਵੱਡਾ ਬਿਆਨ !

ਇਸ ਤੋਂ ਪਹਿਲਾਂ ਵਿਜੇ ਸਾਂਪਲਾ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ। ਹਾਲਾਂਕਿ ਕਰਤਾਰਪੁਰ ਕਾਰੀਡੋਰ ਨੂੰ ਖੋਲ੍ਹਣ ਲਈ ਭਾਰਤ ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਪਰ ਕੋਰੋਨਾ ਕਾਲ ਕਾਰਨ ਬੰਦ ਹੋਏ ਕਰਤਾਰਪੁਰ ਕਾਰੀਡੋਰ ਨੂੰ ਫਿਲਹਾਲ ਬੰਦ ਹੀ ਰੱਖਿਆ ਜਾਵੇਗਾ ਅਤੇ ਇਸਨੂੰ ਖੋਲ੍ਹਣ ਦਾ ਅੰਤਿਮ ਫੈਸਲਾ ਭਾਰਤ ਸਰਕਾਰ ਹੀ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button