Breaking NewsD5 specialIndiaNewsPunjabTop News

CDS ਰਾਵਤ ਦੇ ਨਾਲ ਤਰਨਤਾਰਨ ਦਾ ਜਵਾਨ ਵੀ ਸ਼ਹੀਦ

ਨਵੀਂ ਦਿੱਲੀ/ਤਰਨਤਾਰਨ : ਤਾਮਿਲਨਾਡੂ ਦੇ ਜ਼ਿਲ੍ਹੇ ਰਤਨਾਗਰੀ ਨੇੜੇ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ’ਚ ਭਾਰਤੀ ਸੈਣਾ ਦੇ ਜਵਾਨ ਨਾਇਕ ਗੁਰਸੇਵਕ ਸਿੰਘ ਪਿੰਡ ਦੋਦੇ ਸੋਢੀਆ (ਤਰਨਤਾਰਨ) ਵੀ ਸ਼ਾਮਲ ਸਨ। ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਤੋਂ ਇਲਾਵਾ ਪਿੰਡ ਦੋਦੇ ਸੋਢੀਆ ਅਤੇ ਪੂਰੇ ਇਲਾਕੇ ਅੰਦਰ ਦੁਖ ਦੀ ਲਹਿਰ ਦੌੜ ਗਈ ਹੈ।ਇਸ ਸਬੰਧੀ ਨਾਇਕ ਗੁਰਸੇਵਕ ਸਿੰਘ ਦੇ ਛੋਟੇ ਭਰਾ ਗੁਰਬਖਸ਼ ਸਿੰਘ ਨੇ ਦੱਸਿਆ ਕਿ ਅਸੀਂ ਗੁਰਸੇਵਕ ਸਿੰਘ ਸਮੇਤ 6 ਭਰਾ ਅਤੇ 2 ਭੈਣਾਂ ਹਨ।

Khabran Da Sira : ਅੰਦੋਲਨ ਖ਼ਤਮ ! ਵੱਡੀ ਜਿੱਤ, ਕਿਸਾਨਾਂ ਦਾ ਫੈਸਲਾ, ਕਾਂਗਰਸ ਨੂੰ ਵੱਡਾ ਝਟਕਾ, ਭਗਵੰਤ ਮਾਨ ਦਾ ਧਮਾਕਾ

ਗੁਰਸੇਵਕ ਸਿੰਘ ਸਾਲ 2002 ’ਚ ਭਾਰਤੀ ਫ਼ੌਜ ’ਚ ਭਰਤੀ ਹੋਏ ਸਨ ਅਤੇ ਉਹ 9 ਪੈਰਾ ’ਚ ਦਿੱਲੀ ਵਿਖੇ ਡਿਊਟੀ ਕਰਦੇ ਸਨ। ਜਿੰਨਾਂ ਦਾ ਵਿਆਹ ਸਾਲ 2011 ’ਚ ਜਸਪ੍ਰੀਤ ਕੌਰ ਨਾਲ ਹੋਇਆ ਸੀ । ਉਨ੍ਹਾਂ ਦੀਆਂ 2 ਲੜਕੀਆਂ ਸਿਮਰਤਦੀਪ ਕੌਰ ( 9 ) , ਗੁਰਲੀਨ ਕੌਰ ( 7 ) ਤੇ ਇੱਕ ਲੜਕਾ ਗੁਰਫਤਿਹ ਸਿੰਘ ( 4 ) ਸਾਲ ਅਤੇ ਪਰਿਵਾਰ ’ਚ ਬਜ਼ੁਰਗ ਪਿਤਾ ਕਾਬਲ ਸਿੰਘ ਤੋਂ ਇਲਾਵਾ ਛੋਟਾ ਭਰਾ ਹੈ । ਗੁਰਸੇਵਕ ਸਿੰਘ ਦੀ ਮਾਤਾ ਗੁਰਮੀਤ ਕੌਰ ਜੀ ਸਨ 2010 ’ਚ ਅਕਾਲ ਚਲਾਣਾ ਕਰ ਗਏ ਸਨ। ਜ਼ਿਕਰਯੋਗ ਹੈ ਕਿ ਨਾਇਕ ਗੁਰਸੇਵਕ ਸਿੰਘ ਦੇ ਪਰਿਵਾਰ ਨਾਲ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੇ ਰਾਜਨੀਤਿਕ ਆਗੂ ਦੁਖ ਸਾਂਝਾ ਕਰਨ ਲਈ ਨਹੀ ਪੁੱਜਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button