Breaking NewsIndiaNews

ਟ੍ਰੇਨ ‘ਚ ਬੈਠੇ ਯਾਤਰੀ ਨੂੰ ਮਿਲੀ ‘ਮੈਂ ਵੀ ਚੌਂਕੀਦਾਰ’ ਕੱਪ ‘ਚ ਚਾਹ, ਵਾਇਰਲ ਹੋਈ ਫੋਟੋ ਤਾਂ ਰੇਲਵੇ ਨੇ ਲਿਆ ਇਹ ਐਕਸ਼ਨ

ਨਵੀਂ ਦਿੱਲੀ : ਇਕ ਵਾਰ ਫੇਰ ਰੇਲਵੇ ਵਿਭਾਗ ਸਵਾਲਾਂ ਦੇ ਘੇਰੇ ‘ਚ ਹੈ। ਵਿਭਾਗ ‘ਤੇ ਚੋਣ ਜਾਬਤੇ ਦੀ ਉਲੰਘਣਾ ਦਾ ਇਲਜ਼ਾਮ ਲੱਗਿਆ ਹੈ। ਦਰਅਸਲ ਕਾਠਗੋਦਾਮ ਸ਼ਤਾਬਦੀ ਐਕਸਪ੍ਰੈਸ ‘ਚ ਜਿਨ੍ਹਾਂ ਡਿਸਪੋਜ਼ੇਬਲ ਕੱਪਾਂ ਵਿੱਚ ਚਾਹ ਵਰਤਾਈ ਗਈ, ਉਨ੍ਹਾਂ ‘ਤੇ ‘ਮੈਂ ਵੀ ਚੌਕੀਦਾਰ’ ਲਿਖਿਆ ਹੋਇਆ ਸੀ। ਕਾਠਗੋਦਾਮ ਸ਼ਤਾਬਦੀ ਐਕਸਪ੍ਰੈਸ ਵਿੱਚ ਯਾਤਰਾ ਕਰ ਰਹੇ ਇੱਕ ਯਾਤਰੀ ਨੇ ਇਸ ਕੱਪ ਦੀ ਤਸਵੀਰ ਨਾਲ ਟਵੀਟ ਕੀਤਾ ਜੋ ਵਾਇਰਲ ਹੋ ਗਿਆ।

Read Also ਜਦੋਂ ਚੌਕੀਦਾਰ ਨੂੰ ਮੂੰਹ ‘ਤੇ ਸੁਣਾਇਆ ਗਿਆ ‘ਚੌਕੀਦਾਰ ਚੋਰ ਹੈ’, ਫੇਰ ਦੇਖੋ ਕੀ ਹੋਇਆ ਅੰਜਾਮ (ਵੀਡੀਓ)

ਇਸ ਪਿੱਛੋਂ ਰੇਲਵੇ ਨੇ ਕਿਹਾ ਕਿ ਉਸ ਨੇ ਇਸ ਤਰ੍ਹਾਂ ਦੇ ਕੱਪ ਹਟਾ ਦਿੱਤੇ ਹਨ। ਇਸ ਦੇ ਠੇਕੇਦਾਰ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ। ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਕੱਪਾਂ ਵਿੱਚ ਦੋ ਵਾਰ ਚਾਹ ਦਿੱਤੀ ਗਈ ਹੈ। ਕੱਪ ‘ਤੇ ‘ਸੰਕਲਪ ਫਾਊਂਡੇਸ਼ਨ’ ਨੇ ਇਸ਼ਤਿਹਾਰ ਦਿੱਤਾ ਸੀ। ਕੁਝ ਦਿਨ ਪਹਿਲਾਂ ਵੀ ਰੇਲਵੇ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਇਲਜ਼ਾਮ ਲੱਗਾ ਸੀ। ਉਸ ਸਮੇਂ ਪੀਐਮ ਮੋਦੀ ਦੀਆਂ ਤਸਵੀਰਾਂ ਵਾਲੀਆਂ ਟਿਕਟਾਂ ਜਾਰੀ ਕੀਤੀਆਂ ਗਈਆਂ ਸੀ। ਬਾਅਦ ਵਿੱਚ ਰੇਲਵੇ ਨੇ ਸਫਾਈ ਦਿੱਤੀ ਸੀ ਕਿ ਇਹ ਗਲਤੀ ਅਣਜਾਣੇ ਵਿੱਚ ਹੋ ਗਈ ਸੀ।

ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੇਲਵੇ ਵੀ ਹਰਕਤ ‘ਚ ਆ ਗਿਆ IRCTC ਦੇ ਬੁਲਾਰੇ ਨੇ ਦੱਸਿਆ ਕਿ ਕੱਪਾਂ ਨਾਲ ਸਬੰਧਿਤ ਖਬਰਾਂ ਦੀ ਜਾਂਚ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਇਹ ਰੇਲਵੇ ਦੀ ਮਨਜ਼ੂਰੀ ਦੇ ਬਗੈਰ ਕੀਤਾ ਗਿਆ ਹੈ ਵਿਭਾਗ ਨੂੰ ਇਸਦੀ ਜਾਣਕਾਰੀ ਨਹੀਂ ਸੀ ਮਾਮਲਾ ਸਾਹਮਣੇ ਆਉਣ ‘ਤੇ ਪੈਂਟਰੀ ਦੇ ਸੁਪਰਵਾਈਜ਼ਰ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਹੈ। ਠੇਕੇਦਾਰ ਨੂੰ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ ਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button