Breaking NewsD5 specialInternationalNews

ਕੋਰੋਨਾ ਹਸਪਤਾਲ ਤੋਂ ਨਿਕਲ ਅਚਾਨਕ ਪ੍ਰਸ਼ੰਸਕਾਂ ‘ਚ ਪੁੱਜੇ ਡੋਨਾਲ‍ਡ ਟਰੰਪ

ਵਾਸ਼ਿੰਗਟਨ : ਕੋਰੋਨਾ ਵਾਇਰਸ ਨਾਲ ਸੰਕਰਮਿਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਐਤਵਾਰ ਸ਼ਾਮ ਅਚਾਨਕ ਵਾਲਟਰ ਰੀਡ ਹਸਪਤਾਲ ਤੋਂ ਬਾਹਰ ਨਿਕਲੇ ਅਤੇ ਉੱਥੇ ਮੌਜੂਦ ਆਪਣੇ ਪ੍ਰਸ਼ੰਸਕਾਂ ਦੀ ਨਮਸਕਾਰ ਸਵੀਕਾਰ ਕੀਤੀ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨਿਆ ਟਰੰਪ ਕੋਰੋਨਾ ਨਾਲ ਸੰਕਰਮਿਤ ਹਨ ਅਤੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।

🔴Live | ਸ਼ੰਭੂ ਬੈਰੀਅਰ ‘ਤੇ ਪਹੁੰਚੇ ਸਿੰਘਾਂ ਦਾ ਵੱਡਾ ਐਲਾਨ! ਕਿਸਾਨਾਂ ਅੱਗੇ ਝੁਕੇ ਅਕਾਲੀ !

ਵਹਾਈਟ ਹਾਊਸ ਨੇ ਇੱਕ ਬਿਆਨ ਜਾਰੀ ਕਰ ਦੱਸਿਆ, ਰਾਸ਼ਟਰਪਤੀ ਡੋਨਾਲਡ ਟਰੰਪ ਐਤਵਾਰ ਸ਼ਾਮ 5.30 ਵਜੇ ਕੁਝ ਦੇਰ ਲਈ ਵਾਲਟਰ ਰੀਡ ਹਸਪਤਾਲ ਤੋਂ ਬਾਹਰ ਆਏ ਅਤੇ ਕਾਲੇ ਰੰਗ ਦੀ ਐੱਸ. ਯੂ. ਵੀ ‘ਚ ਬੈਠਕੇ ਆਪਣੇ ਪ੍ਰਸ਼ੰਸਕਾਂ ਦੇ ਵਿੱਚ ਗਏ। ਇਸ ਤੋਂ ਬਾਅਦ ਉਹ ਫਿਰ ਤੋਂ ਹਸਪਤਾਲ ਆ ਗਏ।

🔴Live | ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਲਾਈਵ ਤਸਵੀਰਾਂ

ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਤੋਂ ਪਹਿਲਾਂ ਟਰੰਪ ਨੇ ਇੱਕ ਵੀਡੀਓ ਜਾਰੀ ਕਰ ਕਿਹਾ ਸੀ ਕਿ ਉਹ ਆਪਣੇ ਸਮਰਥਕਾਂ ਨੂੰ ਮਿਲਣ ਬਾਹਰ ਆ ਰਹੇ ਹਨ। ਟਰੰਪ ਨੇ ਕਿਹਾ, ਮੈਂ ਕੋਵਿਡ – 19 ਦੇ ਬਾਰੇ ‘ਚ ਬਹੁਤ ਕੁਝ ਸਿੱਖਿਆ ਹੈ। ਵਾਸਤਵ ਵਿੱਚ, ਮੈਂ ਇਸਨੂੰ ਸਕੂਲ ਜਾ ਕੇ ਸਿੱਖਿਆ ਹੈ। ਇਹ ਅਸਲੀ ਸਕੂਲ ਹੈ। ਇਹ ਆਮ ਸਕੂਲਾਂ ਦੀ ਤਰ੍ਹਾਂ ਨਹੀਂ ਹੈ, ਜਿੱਥੇ ਤੁਸੀ ਕਿਤਾਬਾਂ ਨੂੰ ਸਿਰਫ ਪੜ੍ਹਦੇ ਹੋ। ਮੈਂ ਇੱਥੇ ਚੀਜਾਂ ਨੂੰ ਸਮਝ ਰਿਹਾ ਹਾਂ। ਮੈਂ ਤੁਹਾਨੂੰ ਇਸ ਬਾਰੇ ‘ਚ ਦੱਸਾਂਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button