Breaking NewsD5 specialIndiaNewsTop News

ਯੂਪੀ : ਪਤਨੀ ਨੇ ਪਾਕਿਸਤਾਨ ਦੀ ਜਿੱਤ ‘ਤੇ ਮਨਾਇਆ ਜਸ਼ਨ, ਪਤੀ ਨੇ ਦਰਜ ਕਰਵਾਈ ਸ਼ਿਕਾਇਤ

ਨਵੀਂ ਦਿੱਲੀ : 24 ਅਕਤੂਬਰ ਨੂੰ ਹੋਏ ਟੀ20 ਵਲਰਡ ਕੱਪ ਮੈਚ ‘ਚ ਭਾਰਤ ‘ਤੇ ਪਾਕਿਸਤਾਨ ਦੀ ਜਿੱਤ ਦਾ ਕਥਿਤ ਤੌਰ ‘ਤੇ ਜਸ਼ਨ ਮਨਾਉਣ ਲਈ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਸਹੁਰੇ-ਘਰ ਵਾਲਿਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਿਸ ਪ੍ਰਧਾਨ ਅੰਕਿਤ ਮਿੱਤਲ ਨੇ ਕਿਹਾ, ਇੱਕ ਵਿਅਕਤੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਭਾਰਤੀ ਕ੍ਰਿਕੇਟ ਟੀਮ ਦਾ ਮਜ਼ਾਕ ਉਡਾਣ ਦਾ ਮਾਮਲਾ ਸਾਡੇ ਨੋਟਿਸ ’ਚ ਆਉਣ ਤੋਂ ਬਾਅਦ ਸ਼ਿਕਾਇਤ ਦਰਜ ਕੀਤੀ ਗਈ ਹੈ।’’

ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ, ਹੁਣੇ ਹੋਇਆ ਐਲਾਨ, ਬਾਗੋ-ਬਾਗ ਕਰਤੇ ਸਾਰੇ ਲੋਕ D5 Channel Punjabi

ਰਾਮਪੁਰ ਦੇ ਅਜੀਮ ਨਗਰ ਵਾਸੀ ਸ਼ਿਕਾਇਤਕਰਤਾ ਈਸ਼ਾਨ ਮਿਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਪਤਨੀ ਰਾਬੀਆ ਸ਼ਮਸੀ ਅਤੇ ਸਹੁਰੇ ਪਰਿਵਾਰ ਦੇ ਲੋਕਾਂ ਨੇ ਟੀ-20 ਵਿਸ਼ਵ ਕੱਪ ਮੈਚ ’ਚ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਪਟਾਕੇ ਚਲਾਏਅਤੇ ਵਟਸਐੱਪ ਸਟੇਟਸ ਪਾਇਆ। ਸ਼ਿਕਾਇਤ ਰਾਮਪੁਰ ਜ਼ਿਲ੍ਹੇ ਦੇ ਗੰਜ ਪੁਲਸ ਸਟੇਸ਼ਨ ’ਚ ਆਈ.ਪੀ. ਦੀ ਧਾਰਾ 153 ਏ ਅਤੇ ਸੂਚਨਾ ਤਕਨਾਲੋਜੀ (ਸੋਧ) ਐਕਟ, 2008 ਦੀ ਧਾਰਾ 67 ਦੇ ਅਧੀਨ ਦਰਜ ਕੀਤੀ ਗਈ ਹੈ। ਸ਼ਿਕਾਇਤ ’ਚ ਲਿਖਿਆ ਹੈ,‘‘ਵਿਆਹ ਦੇ ਤੁਰੰਤ ਬਾਅਦ ਹੀ ਪਤੀ-ਪਤਨੀ ਵੱਖ ਰਹਿਣ ਲੱਗੇ। ਪਤਨੀ ਆਪਣੇ ਪੇਕੇ ਰਹਿੰਦੀ ਹੈ ਅਤੇ ਉਸ ਨੇ ਪਤੀ ਵਿਰੁੱਧ ਦਾਜ ਦਾ ਮਾਮਲਾ ਦਰਜ ਕਰਵਾ ਰੱਖਿਆ ਹੈ।’’ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button