Breaking NewsD5 specialEntertainmentNewsPunjab

‘ਇੱਕੋ ਮਿੱਕੇ’ ਦਾ ‘Ishqia Pareshanian’ ਗੀਤ ਸੋਸ਼ਲ ਮੀਡੀਆ ‘ਤੇ ਖੂਬ ਬਿਖੇਰ ਰਿਹਾ ਜਲਵੇ

ਪਟਿਆਲਾ : ਸਤਿੰਦਰ ਸਰਤਾਜ ਦਾ ਨਾਂ ਦੁਨੀਆ ਭਰ ‘ਚ ਹਰ ਇਕ ਮੰਚ ‘ਤੇ ਬੜ੍ਹੇ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਦੀ 13 ਮਾਰਚ ਨੂੰ ਰਿਲੀਜ਼ ਹੋ ਰਹੀ ਰੋਮਾਂਟਿਕ ਅਤੇ ਪਰਿਵਾਰਿਕ ਫਿਲਮ ‘ਇੱਕੋ ਮਿੱਕੇ’ ਦਾ ਟ੍ਰੇਲਰ ਪਹਿਲਾਂ ਦੀ ਦਰਸ਼ਕਾਂ ਦੀ ਪਸੰਦ ਬਣਿਆ ਹੈ। ਉੱਥੇ ਸਾਗਾ ਮਿਊਜ਼ਿਕ ਦੇ ਵੱਲੋਂ ਇੱਕ ਹੋਰ ਗੀਤ ‘Ishqia Pareshanian’ ਰਿਲੀਜ਼ ਕੀਤਾ ਗਿਆ ਹੈ। ਜੋ ਫ਼ਿਲਮ ਦੇ ਨਾਇਕ ਸਤਿੰਦਰ ਸਰਤਾਜ ਅਤੇ ਅਦਾਕਾਰਾ ਅਦਿਤੀ ਸ਼ਰਮਾ ‘ਤੇ ਫ਼ਿਲਮਾਇਆ ਗਿਆ ਹੈ।

Ikko Mikke Movie Premiere in UK | Public Review | Satinder Sartaaj | Saga Hits

ਸਭ ਤੋਂ ਖਾਸ ਗੱਲ ਇਹਹੈ ਕਿ ਸਰਤਾਜ ਨੇ ਆਪਣੇ ਸੂਫੀ ਅੰਦਾਜ਼ ਨੂੰ ਹੀ ‘Ishqia Pareshanian’ ਵਿੱਚ ਪੇਸ਼ ਕੀਤਾ ਹੈ। ਦਰਦ ਭਰੀ ਆਵਾਜ਼ ਵਿੱਚ ਗਾਇਆ ਸਰਤਾਜ ਦਾ ਇਹ ਗੀਤ ਟੁੱਟੇ ਆਸ਼ਕਾਂ ਦੇ ਦਿਲਾਂ ਨੂੰ ਟੁੰਬ ਜਾਵੇਗਾ।ਇਸ ਗੀਤ ਰਾਹੀਂ ਸਤਿੰਦਰ ਸਰਤਾਜ ਦੇ ਚਰਚਿਤ ਗੀਤਾਂ ਦੀਆਂ ਤਰਜ਼ਾਂ ਅਤੇ ਸੰਗੀਤਕ ਧੁਨਾਂ ਵੀ ਸਰੋਤਿਆਂ ਨੂੰ ਮੰਤਰ ਮੁਗਧ ਕਰਦੀਆਂ ਹਨ।ਇਸ ਲਾਈਵ ਗੀਤ ਦੇ ਫ਼ਿਲਮਾਂਕਣ ‘ਚ ਸਤਿੰਦਰ ਸਰਤਾਜ, ਅਦਿਤੀ ਸ਼ਰਮਾ ਅਤੇ ਸਰਦਾਰ ਸੋਹੀ ਸਹਿਯੋਗੀ ਕਲਾਕਾਰਾਂ ਨਾਲ ਨਜ਼ਰ ਆਉਂਦੇ ਹਨ। ਇਸ ਗੀਤ ਨੂੰ ਖੁਦ ਸਰਤਾਜ ਦੇ ਵੱਲੋਂ ਲਿਖਿਆ ਅਤੇ ਕੰਪੋਜ਼ ਕਰ ਗਾਇਆ ਗਿਆ ਹੈ।

ਭੁੱਕੀ, ਅਫ਼ੀਮ ਖਾਣ ਵਾਲੇ ਹੋ ਜਾਣ ਖ਼ਬਰਦਾਰ, ਆਹ ਡਾਕਟਰ ਤੋਂ ਸੁਣੋ ਨਸ਼ਾ ਛੱਡਣ ਵਾਲੀ ਗੋਲੀ ਖਾਣ ਵਾਲੇ ਨਸ਼ੇੜੀਆਂ ਦਾ ਇਲਾਜ

ਇਸ ਨੂੰ ਸੰਗੀਤ ਬੀਟ ਮਨਿਸਟਰ ਦੇ ਵੱਲੋਂ ਦਿੱਤਾ ਗਿਆ ਹੈ। ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤੇ ਇਸ ਗੀਤ ਦੀ ਦਰਸ਼ਕਾਂ ਦੇ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਸਾਗਾ ਮਿਊਜ਼ਿਕ ਦੇ ਆਫੀਸ਼ੀਅਲ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਖੂਬ ਜ਼ਲਵੇ ਬਿਖੇਰ ਰਿਹਾ ਹੈ। ਸਰਤਾਜ ਦੇ ਚਹੇਤਿਆ ਦੇ ਵਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button