Breaking NewsD5 specialEntertainmentNews

ਸੁਸ਼ਾਂਤ ਦੀ ਆਖਰੀ ਫਿਲਮ ਨੂੰ ਕੁਝ ਹੀ ਘੰਟਿਆਂ ‘ਚ ਮਿਲੇ 20 ਮਿਲੀਅਨ ਵਿਊਜ਼

ਮੁੰਬਈ : ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ ਦਾ ਟ੍ਰੇਲਰ ਸੋਮਵਾਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਸ ਫਿਲਮ ਨੂੰ ਲਗਾਤਾਰ ਦਰਸ਼ਕਾਂ ਦਾ ਪਿਆਰ ਮਿਲ ਰਿਹਾ ਹੈ। ਫਿਲਮ ਦੇ ਟ੍ਰੇਲਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਇਹ ਲਗਾਤਾਰ ਟ੍ਰੈਂਡ ‘ਚ ਬਣਿਆ ਹੋਇਆ ਹੈ। ਫਿਲਮ ਦੇ ਟ੍ਰੇਲਰ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਘੰਟੇ ਹੋਏ ਹਨ ਅਤੇ ਇਸਨੂੰ 20 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।

Sukhdev Singh Dhindsa LIVE | ਸੁਣੋ ਸੁਖਦੇਵ ਸਿੰਘ ਢੀਂਡਸਾ ਦੀ ਨਵੀਂ ਪਾਰਟੀ ਦੇ ਮਤੇ | Akali Dal Dhindsa

ਦੱਸ ਦਈਏ ਕਿ ਕਿ ‘ਦਿਲ ਬੇਚਾਰਾ’ ਫਿਲਮ ‘ਚ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਸੰਜਨਾ ਸਾਂਘੀ ਹੈ। ਸੰਜਨਾ ਇਸ ਫਿਲਮ ਨਾਲ ਡੈਬਿਊ ਕਰ ਰਹੀ ਹੈ। ਇਹ ਫਿਲਮ ਕਾਫ਼ੀ ਲੰਬੇ ਸਮੇਂ ਤੋਂ ਰੁਕੀ ਹੋਈ ਸੀ। ਫਿਲਮ ਨੇ ਇਸ ਸਾਲ ਥਿਏਟਰ ‘ਚ ਰਿਲੀਜ਼ ਹੋਣਾ ਸੀ ਪਰ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੋਏ ਲਾਕਡਾਊਨ ਦੇ ਚੱਲਦਿਆਂ ਇਸਨੂੰ ਰੋਕ ਦਿੱਤਾ ਗਿਆ। ਸੁਸ਼ਾਂਤ ਸਿੰਘ ਰਾਜਪੂਤ ਦੇ ਸੁਸਾਇਡ ਤੋਂ ਬਾਅਦ ਇਸਨੂੰ ਡਿਜ਼ੀਟਲ ਰਿਲੀਜ਼ ਕੀਤਾ ਜਾ ਰਿਹਾ ਹੈ।

ਭਗਵੰਤ ਮਾਨ ਨੇ ਕੀਤਾ ਨਵਾਂ ਖ਼ੁਲਾਸਾ | Bhagwant Mann | Latest News

ਹਾਲਾਂਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਫੈਂਨਸ ਨੇ ਸੋਸ਼ਲ ਮੀਡੀਆ ‘ਤੇ ‘ਦਿਲ ਬੇਚਾਰਾ’ ਨੂੰ ਥਿਏਟਰ ‘ਚ ਰਿਲੀਜ਼ ਕਰਨ ਦਾ ਟ੍ਰੈਂਡ ਵੀ ਚਲਾਇਆ। ਦਿਲ ਬੇਚਾਰਾ 24 ਜੁਲਾਈ ਨੂੰ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਕੋਈ ਵੀ ਫ੍ਰੀ ‘ਚ ਦੇਖ ਸਕਦਾ ਹੈ। ਇਸਦੇ ਲਈ ਓਟੀਟੀ ਪਲੇਟਫਾਰਮ ਦੇ ਸਬਕਰਿਪਸ਼ਨ ਦੀ ਜ਼ਰੂਰਤ ਨਹੀਂ ਹੋਵੇਗੀ। ਬਸ ਐਪ ਇੰਸਟਾਲ ਕਰਕੇ ਇਸਨੂੰ ਦੇਖਿਆ ਜਾ ਸਕੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button