Breaking NewsD5 specialInternationalNews

Pakistan ‘ਚ ਲਾੜੀ ਨੇ ਪਾਇਆ 100 ਕਿਲੋ ਦਾ ਲਹਿੰਗਾ, ਸਾਰੀ ਸਟੇਜ ਹੋਈ ਕਵਰ

ਇਸਲਾਮਾਬਾਦ : ਵਿਆਹ ਦੇ ਦਿਨ ਨੂੰ ਖਾਸ ਬਣਾਉਣ ਲਈ ਲਾੜਾ – ਲਾੜੀ ਪੂਰੀ ਕੋਸ਼ਿਸ਼ ਕਰਦੇ ਹਨ। ਇਸ ਮੌਕੇ ਨੂੰ ਖਾਸ ਬਣਾਉਣ ਲਈ ਲਾੜਾ – ਲਾੜ ਕੁਝ ਅਜਿਹਾ ਪਹਿਨਣ ਦੀ ਕੋਸ਼ਿਸ਼ ਕਰਦੇ ਹਨ ਜੋ ਪਹਿਲਾਂ ਕਿਸੇ ਨੇ ਨਾ ਕਦੇ ਦੇਖਿਆ ਹੋਵੇ ਅਤੇ ਨਾ ਹੀ ਸੁਣਿਆ ਹੋਵੇ। ਪਾਕਿਸਤਾਨੀ ਲਾੜੀ ਨੇ ਅਜਿਹਾ ਹੀ ਕੀਤਾ ਜੋ ਸੁਰਖੀਆਂ ‘ਚ ਰਿਹਾ ਹੈ। ਪਾਕਿਸਤਾਨ ‘ਚ ਇੱਕ ਲਾੜੀ ਨੇ ਆਪਣੇ ਵਿਆਹ ‘ਚ 100 ਕਿੱਲੋ ਦਾ ਲਹਿੰਗਾ ਪਹਿਨ ਕੇ ਮਹਿਮਾਨਾਂ ਨੂੰ ਸਰਪ੍ਰਾਇਜ਼ ਦਿੱਤਾ ਹੈ। ਲਹਿੰਗਾ ਅਜਿਹਾ ਸੀ ਕਿ ਸਾਰਿਆਂ ਦੀਆਂ ਨਜਰਾਂ ਲਾੜੀ ਦੀ ਡਰੈਸ ‘ਤੇ ਟਿਕੀਆਂ ਸਨ। ਸੋਸ਼ਲ ਮੀਡੀਆ ‘ਤੇ ਲਾੜੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਕਿਸਾਨਾਂ ਲਈ ਆਈ ਵੱਡੀ ਖੁਸ਼ਖ਼ਬਰੀ, ਕੇਂਦਰ ਨੂੰ ਝਟਕਾ!ਬਾਰਡਰ ’ਤੇ ਲੱਗੇ ਜਿੱਤ ਦੇ ਨਾਅਰੇ!

ਵਾਇਰਲ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਲਾੜੀ ਨੇ ਆਪਣੇ ਵਿਆਹ ਵਿਚ ਭਾਰੀ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਲਾੜੀ ਦਾ ਲਹਿੰਗਾ ਇਨਾਂ ਵੱਡਾ ਸੀ, ਜਿਸ ਨੇ ਪੂਰੀ ਸਟੇਜ ਨੂੰ ਢੱਕ ਦਿੱਤਾ ਅਤੇ ਲਹਿੰਗਾ ਸਟੇਜ ਦੀਆਂ ਪੌੜੀਆਂ ਤੋਂ ਵੀ ਹੇਠਾਂ ਆ ਗਿਆ ਹੈ। ਦੁਲਹਨ ਦੇ ਲਹਿੰਗੇ ‘ਤੇ ਸਿਲਵਰ ਕਢਾਈ ਦਾ ਕੰਮ ਕੀਤਾ ਗਿਆ ਹੈ। ਇੱਥੋਂ ਤੱਕ ਕਿ ਉਸਦਾ ਦੁਪੱਟਾ ਅਤੇ ਬਲਾਊਜ਼ ਵੀ ਕਢਾਈ ਦੇ ਵਰਕ ਨਾਲ ਜੁੜੇ ਹੋਏ ਹਨ। ਇਸ ਦੌਰਾਨ ਲਾੜੇ ਨੇ ਸੁਨਹਿਰੀ ਸ਼ੇਰਵਾਨੀ ਅਤੇ ਮਹਿਰੂਨ ਪੱਗ ਨਾਲ ਇੱਕ ਸਧਾਰਣ ਦਿੱਖ ਦੀ ਚੋਣ ਕੀਤੀ ਹੈ। ਇਸ ਲੁੱਕ ਵਿਚ ਦੋਵੇਂ ਬਹੁਤ ਸੁੰਦਰ ਲੱਗ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button