Breaking NewsD5 specialIndiaNewsPoliticsPunjab

Breaking – ਨਵਜੋਤ ਸਿੱਧੂ ਦੀ ਵਧੀ ਤਾਕਤ, ਰਾਜਾ ਵੜਿੰਗ ਦਾ ਮਿਲਿਆ ਸਾਥ!

ਪਟਿਆਲਾ : ਪਹਿਲਾ ਨਵਜੋਤ ਸਿੰਘ ਸਿੱਧੂ ਅਤੇ ਹੁਣ ਰਾਜਾ ਵੜਿੰਗ, ਜੀ ਹਾਂ ਦਰਅਸਲ ਇਸ ਤਰ੍ਹਾਂ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਪਹਿਲਾ ਨਵਜੋਤ ਸਿੰਘ ਸਿੱਧੂ ਵੱਲੋਂ ਆਪਣਾ ਯੂ-ਟਿਉਬ ਚੈਨਲ ਬਣਾਇਆ ਗਿਆ ਅਤੇ ਹੁਣ ਰਾਜਾ ਵੜਿੰਗ ਹਨ। ਸਿੱਧੂ ਦੇ ਮਗਰ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਆਪਣਾ ਯੂ-ਟਿਊਬ ਚੈਨਲ ਬਣਾ ਲਿਆ। ਜਿਸਦਾ ਨਾਮ ਹੈ ਸੋਚ ਪੰਜਾਬ ਦੀ, ਇਸ ਚੈੱਨਲ ਦੀ ਜਾਣਕਾਰੀ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੰਨੇ ‘ਤੇ ਦਿੱਤੀ ਹੈ।

Breaking-Navjot Sidhu ਦੀ ਵਧੀ ਤਾਕਤ, Raja Warring ਦਾ ਮਿਲਿਆ ਸਾਥ!

ਜੀ ਹਾਂ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ ‘ਤੇ ਚੈੱਨਲ ਦਾ ਲਿੰਕ ਸ਼ੇਅਰ ਕਰਦੇ ਲਿਖਿਆ ਕਿ ਆਓ ਮਿਲਕੇ ਪੰਜਾਬ ਬਚਾਈਏ, ਸਾਫ ਹੈ ਕਿ ਪਹਿਲਾ ਸਿੱਧੂ ਵੱਲੋਂ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਅਤੇ ਫਿਰ ਲੰਬੀ ਚੁੱਪੀ ਤੋਂ ਬਾਅਦ ਯੂ-ਟਿਉਬ ਚੈਨਲ ਰਾਹੀ ਵਾਪਸੀ ਕਰਨੀ ਅਤੇ ਠੀਕ ਉਸੇ ਤਰਾਂ ਹੀ ਰਾਜਾ ਵੜਿੰਗ ਵੱਲੋਂ ਵੀ ਯੂ-ਟਿਊਬ ਚੈਨਲ ਲਾਂਚ ਕਰਨਾ।

Arvind Kejriwal Live | ਕੇਜਰੀਵਾਲ ਨੇ ਹੁਣ ਫੇਰ ਕੀਤਾ ਵੱਡਾ ਫ਼ੈਸਲਾ, ਨਵਰਾਤਰਿਆਂ ਤੋਂ ਪਹਿਲਾਂ ਜਾਣੋ | Delhi

ਸਿੱਧੂ ਦੀ ਤਰ੍ਹਾਂ ਹੀ ਪੰਜਾਬ ‘ਚ ਆਪਣੀ ਸਰਕਾਰ ਦੇ ਹੁੰਦਿਆਂ ਵੀ ਪੰਜਾਬ ਨੂੰ ਬਚਾਉਣ ਲਈ ਲੋਕਾਂ ਦਾ ਸਾਥ ਮੰਗਣਾ ਜਾਹਿਰ ਕਰਦਾ ਹੈ ਕਿ ਹੁਣ ਰਾਜਾ ਵੜਿੰਗ ਵੀ ਹੁਣ ਸਿੱਧੂ ਦੇ ਦਰਸਾਏ ਰਸਤੇ ‘ਤੇ ਚੱਲੇ ਜਾਪਦੇ ਹਨ। ਕਿਉਂਕਿ ਇਸ ਤੋਂ ਪਹਿਲਾ ਰਾਜਾ ਵੜਿੰਗ ਕਈ ਵਾਰ ਸਿੱਧੂ ਦੀ ਤਾਰੀਫ਼ ਕਰ ਚੁੱਕੇ ਹਨ ਅਤੇ ਆਪਣੀ ਸਰਕਾਰ ਦੇ ਮੰਤਰੀਆਂ ਦੀ ਕਾਰਗੁਜਰੀ ਦੇ ਅਧਾਰ ਤੇ ਕੈਬਨਿਟ ‘ਚ ਤਬਦੀਲੀ ਦੀ ਵੀ ਮੰਗ ਕਰ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button