Breaking NewsD5 specialNewsPoliticsPunjab

ਮਜੀਠੀਆ ਨੇ ਮੁੱਖ ਮੰਤਰੀ ਵੱਲੋਂ ਐਸ ਐਸ ਪੀ ਤਰਨਤਾਰਨ ਨੂੰ ਜ਼ਹਿਰੀਲੀ ਸ਼ਰਾਬ ਬਾਰੇ ਕੋਈ ਵੀ ਸ਼ਿਕਾਇਤ ਨਾ ਮਿਲੀ ਹੋਣ ਦੇ ਦਾਅਵੇ ਦੀ ਖੋਲ੍ਹੀ ਪੋਲ, ਸ਼ਿਕਾਇਤਾਂ ਦੀ ਕਾਪੀ ਕੀਤੀ ਜਾਰੀ

ਮੁੱਖ ਮੰਤਰੀ ਨੂੰ ਜਲੰਧਰ ਨਗਦੀ ਜ਼ਬਤ ਕਰਨ ਦੇ ਮਾਮਲੇ ਵਿਚ ਦਾਹੀਆ ਦੀ ਬਹੁ ਚਰਚਿਤ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਤਾਂ ਕਿ ਮੁੱਖ ਮੰਤਰੀ ਪੁਲਿਸ ਅਫਸਰ ਬਾਰੇ ਆਪਣਾ ਮੁਲਾਂਕਣ ਨਵੇਂ ਸਿਰੇ ਤੋਂ ਕਰ ਲੈਣ

ਕਿਹਾ ਕਿ ਡੀ ਜੀ ਪੀ ਵੱਲੋਂ ਸੂਬੇ ਦੇ ਸਾਰੇ 12700 ਪਿੰਡਾਂ ’ਚ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਦੇ ਬਾਵਜੂਦ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਾਪਰੀ

ਕਿਹਾ ਕਿ ਵਿਵਾਦਗ੍ਰਸਤ ਪੁਲਿਸ ਅਫਸਰਾਂ  ਨੂੰ ਅਹਿਮੀਅਤ ਦੇਣ ਕਾਰਨ ਹੀ ਮੋਗਾ ’ਚ ਕੌਮੀ ਤਿਰੰਗ ਦੇ ਅਪਮਾਨ ਵਰਗੀਆਂ ਘਟਨਾਵਾਂ ਵਾਪਰੀਆਂ

ਚੰਡੀਗੜ੍ਹ : ਸਾਬਕਾ  ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਰਨਤਾਰਨ ਦੇ ਸਾਬਕਾ ਐਸ ਐਸ ਪੀ ਧਰੁਵ ਦਾਹੀਆ ਕੋਲ ਨਜਾਇਜ਼ ਸ਼ਰਾਬ ਬਾਰੇ ਕੋਈ ਸ਼ਿਕਾਇਤ ਨਾ ਆਉਣ ਦੇ ਕੀਤੇ ਦਾਅਵੇ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੱਤੀ ਜਦੋਂ ਉਹਨਾਂ ਸਥਾਨਕ ਲੋਕਾਂ ਵੱਲੋਂ ਐਸ ਐਸ ਪੀ ਦੇ ਨਿੱਜੀ ਵਟਸਐਪ ਨੰਬਰ ’ਤੇ ਭੇਜੀਆਂ ਦੋ ਲਿਖਤੀ ਸ਼ਿਕਾਇਤਾਂ ਮੀਡੀਆ ਨੂੰ ਜਾਰੀ ਕਰ ਦਿੱਤੀਆਂ। ਇਹ ਦੋ ਸ਼ਿਕਾਇਤਾਂ ਜੋ 14 ਅਤੇ 16 ਜੂਨ ਨੂੰ ਐਸ ਐਸ ਪੀ ਨੂੰ ਕੀਤੀਆਂ ਗਈਆਂ ਜਿਸ ਵਿਚ ਤਰਨਤਾਰਨ ਵਿਚ ਨਜਾਇਜ਼ ਸ਼ਰਾਬ ਬਣਾਉਣ ਤੇ ਇਸਦੀ ਸਪਲਾਈ ਕਰਨ ਬਾਰੇ ਜਾਣਕਾਰੀ ਸੀ, ਰਿਲੀਜ਼ ਕਰਦਿਆਂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਉਸ ਦਾਗਦਾਰ ਪੁਲਿਸ ਅਫਸਰ ਦਾ ਬਚਾਅ ਕਰ ਰਹੇ ਹਨ ਜਿਸ ’ਤੇ ਪਹਿਲਾਂ ਖੰਨਾ ਵਿਚ ਚਿੱਟੇ ਦਿਨ ਲੁੱਟ ਕਰਨ ਦੇ ਦੋਸ਼ ਲੱਗੇ ਅਤੇ ਜਿਸਦੇ ਹੁੰਦਿਆਂ  ਤਰਨਤਾਰਨ ਵਿਚ 100 ਤੋਂ ਵੱਧ ਮਾਸੂਮ ਲੋਕਾਂ ਦੀ ਜਾਨ ਗਈ।

ਆਹ ਭਗਵੰਤ ਮਾਨ ਨਹੀਂ ਟਲਦਾ, ਕੈਪਟਨ ਅਤੇ ਬਾਦਲਾਂ ‘ਤੇ ਵਰ੍ਹਿਆ ਮੀਂਹ ਵਾਂਗ, ਕੋਲ ਖੜ੍ਹੇ ਬੰਦੇ ਵੀ ਰਹਿ ਗਏ ਹੈਰਾਨ

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਜਿਹੇ ਵਿਵਾਦਗ੍ਰਸਤ ਅਫਸਰ ਦਾ ਬਚਾਅ ਕਰਨ ਲਈ ਬਣੀ ਮਜਬੂਰੀ ਲੋਕਾਂ ਨੂੰ ਜ਼ਰੂਰ ਦੱਸਣੀ ਚਾਹੀਦੀ ਹੈ। ਮਜੀਠੀਆ ਨੇ ਕਿਹਾ ਕਿ ਦਾਹੀਆ ਦਾ ਬਚਾਅ ਕਰਦਿਆਂ ਮੁੱਖ ਮੰਤਰੀ ਨੇ ਖੁਦ ਬਿੱਲੀ ਥੈਲੇ ਵਿਚੋਂ ਬਾਹਰ ਕੱਢ ਦਿੱਤੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਉਸ ਪੁਲਿਸ ਅਫਸਰ ਸਿਰ ਵੱਡੀ ਮਾਤਰਾ ਵਿਚ ਲਾਹਣ ਜੋ ਦੇਸੀ ਸ਼ਰਾਬ ਬਣਾਉਣ ਵਾਸਤੇ ਵਰਤੀ ਜਾਂਦੀ ਹੈ, ਨੂੰ ਫੜਨ ਦਾ ਸਿਹਰਾ ਬੰਨਿ੍ਹਆ ਹੈ। ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਦਾਹੀਆ ਨੇ ਉਹ ਸਪੀਰਿਟ ਨਹੀਂ ਫੜੀ ਜੋ ਜ਼ਹਿਰੀਲੀ ਸ਼ਰਾਬ ਬਣਾਉਣ ਵਾਸਤੇ ਵਰਤੀ ਗਈ ਤੇ ਤਰਨਤਾਰਨ ਵਿਚ ਇਸ ਨਾਲ ਸੌ ਤੋਂ ਵੱਧ ਮੌਤਾਂ ਹੋਈਆਂ। ਉਹਨਾਂ ਕਿਹਾ ਕਿ ਤਰਨਤਾਰਨ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਾਪਰਨ ਤੋਂ ਬਾਅਦ ਹੀ  ਨਜਾਇਜ਼ ਸ਼ਰਾਬ ਕੱਢਣ ਵਾਲੇ ਸੁੱਖਾ ਮਹਿਮੂਦਪੁਰੀਆ ਦੇ ਖਿਲਾਫ ਕਾਰਵਾਈ ਕੀਤੀ ਜੋ ਕਿ ਖੇਮਕਰਨ ਦੇ ਵਿਧਾਇਕ ਸੁਖਪਾਲ ਭੁੱਲਰ ਦਾ ਬੇਹੱਦ ਕਰੀਬੀ ਹੈ।

ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਕੇਜਰੀਵਾਲ ਨੂੰ ਠੋਕਵਾਂ ਜਵਾਬ, ਮਿੰਟਾਂ ‘ਚ ਕਰਵਾਤੀ ਤਸੱਲੀ

ਉਹਨਾਂ ਕਿਹਾ ਕਿ ਜੇਕਰ ਦਾਹੀਆ ਨੇ ਤ੍ਰਾਸਦੀ ਤੋਂ ਪਹਿਲਾਂ ਆਪਣਾ ਫਰਜ਼ ਨਿਭਾਇਆ ਹੁੰਦਾ ਹੈ ਅਤੇ ਸਥਾਨਕ ਲੋਕਾਂ ਦੀ ਸ਼ਿਕਾਇਤ ਜਿਹਨਾਂ ਨੇ ਸ਼ਰਾਬ ਮਾਫੀਆ ਦੇ ਨਾਮ ਅਤੇ ਵਰਤੇ ਜਾ ਰਹੇ ਵਾਹਨਾਂ ਦੇ ਨੰਬਰ ਵੀ ਦਿੱਤੇ ਸਨ, ’ਤੇ ਕਾਰਵਾਈ ਕੀਤੀ ਹੁੰਦੀ ਤਾਂ ਇੰਨਾ ਵੱਡਾ ਦੁਖਾਂਤ ਵਾਪਰਨ ਤੋਂ ਰੋਕਿਆ ਜਾ ਸਕਦਾ ਸੀ। ਮਜੀਠੀਆ ਨੇ ਮੁੱਖ ਮੰਤਰੀ ਨੂੰ ਖੰਨਾ ਵਿਚ ਇਸਾਈ ਪਾਦਰੀ ਦੇ ਘਰ ਚਿੱਟੇ ਦਿਨ ਲੁੱਟ ਵਿਚ ਦਾਹੀਆ ਦੀ ਭੂਮਿਕਾ ਵੀ ਚੇਤੇ ਕਰਵਾਈ। ਦਾਹੀਆ ਉਦੋਂ ਐਸ ਐਸ ਪੀ ਖੰਨਾ ਸਨ। ਉਹਨਾਂ ਕਿਹਾ ਕਿ ਇਸ ਨਾਲ ਮੁੱਖ ਮੰਤਰੀ ਨੂੰ ਐਸ ਐਸ ਪੀ ਦਾ ਨਵੇਂ ਸਿਰੇ ਤੋਂ ਮੁਲਾਂਕਣ ਕਰਨ ਵਿਚ ਮਦਦ ਮਿਲ ਜਾਵੇਗੀ। ਉਹਨਾਂ ਕਿਹਾ ਕਿ ਦਾਹੀਆ ਨੇ ਜਲੰਧਰ ਵਿਚ ਇਕ ਛਾਪੇ ਦੀ ਨਜ਼ਰਸਾਨੀ ਕੀਤੀ ਜਦਕਿ ਦਾਅਵਾ ਇਹ ਕੀਤਾ ਕਿ ਇਹ ਛਾਪਾ ਦੋਰਾਹਾ ਮਾਰਿਆ ਗਿਆ ਸੀ ਤੇ ਇਥੋਂ 9.66 ਕਰੋੜ ਰੁਪਏ ਹਵਾਲਾ ਦਾ ਪੈਸਾ ਬਰਾਮਦ ਕੀਤਾ ਗਿਆ।

ਵੱਡੀ ਖ਼ਬਰ, ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ, ਕਾਂਗਰਸੀਆਂ ਨੂੰ ਦਿੱਤੀ ਨਸੀਹਤ

ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ 16.66 ਕਰੋੜ ਰੁਪਏ ਗੈਰ ਕਾਨੂੰਨੀ ਤੌਰ ’ਤੇ ਜ਼ਬਤ ਕੀਤੇ ਗਏ ਤੇ ਖੰਨਾ ਪੁਲਿਸ ਟੀਮ ਜਿਸਨੇ ਇਕ ਪੁਲਿਸ ਕੈਟ ਅਤੇ ਦਾਹੀਆ ਵੱਲੋਂ ਡੀ ਜੀ ਪੀ ਤੋਂ ਵਿਸ਼ੇਸ਼ ਤੌਰ ’ਤੇ ਮੰਗਵਾਏ ਦੋ ਅਫਸਰਾਂ ਦੀ ਡਿਊਟੀ ਲਗਾਈ ਸੀ, ਵੱਲੋਂ ਇਸ ਰਕਮ ਵਿਚੋਂ ਤਕਰੀਬਨ 7 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ। ਉਹਨਾਂ ਕਿਹਾ ਕਿ  ਪੁਲਿਸ ਵੱਲੋਂ ਬਣਾਈ ਐਸ ਆਈ ਟੀ ਨੇ ਦਾਹੀਆ ਨੂੰ ਦੋਸ਼ੀ ਠਹਿਰਾਇਆ ਤੇ ਉਸਦੇ ਝੂਠ ਫੜੇ ਗਏ ਤੇ ਉਸ ’ਤੇ ਇਕ ਵਿਅਕਤੀ ਨੂੰ ਨਜਾਇਜ਼ ਹਿਰਾਸਤ ਵਿਚ ਰੱਖਣ ਦਾ ਦੋਸ਼ ਵੀ ਲੱਗਾ। ਉਹਨਾਂ ਕਿਹਾ ਕਿ ਇਸ ਸਭ ਕੁਝ ਦੇ ਕਾਰਨ ਹੀ ਚੋਣ ਕਮਿਸ਼ਨ ਨੇ ਦਾਹੀਆ ਨੂੰ ਖੰਨਾ ਤੋਂ ਹਟਾ ਦਿੱਤਾ ਤੇ ਹਾਲੇ ਵੀ ਉਸ ਤੋਂ 1.5 ਕਰੋੜ ਰੁਪਏ ਦੀ ਵਸੂਲੀ ਹੋਣੀ ਬਾਕੀ ਹੈ।

🔴 LIVE 🔴ਪੂਰੇ ਪੰਜਾਬ ‘ਚ ਕਰਫ਼ਿਊ ਦਾ ਐਲਾਨ ਦੇਖੋ ਕਦੋਂ ਤੋਂ ਕਦੋਂ ਤੱਕ ਰਹੇਗਾ ਕਰਫ਼ਿਊ ਬਣਾਏ ਗਏ ਨਿਯਮ

ਮਜੀਠੀਆ ਨੇ ਡੀ ਜੀ ਪੀ ਦਿਨਕਰ ਗੁਪਤਾ ਨੂੰ ਚੇਤੇ ਕਰਵਾਇਆ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਉਹਨਾਂ ਵੱਲੋਂ ਇਸ ਸਾਲ ਫਰਵਰੀ ਵਿਚ ਕੀਤੇ ਐਲਾਨ ਮੁਤਾਬਕ ਪੰਜਾਬ ਦੇ ਸਾਰੇ 12700 ਪਿੰਡਾਂ ਵਿਚ ਪੁਲਿਸ ਕਰਮਚਾਰੀ ਤਾਇਨਾਤ ਕਰਨ ਦੇ ਬਾਵਜੂਦ ਵਾਪਰੀ ਹੈ।  ਉਹਨਾਂ ਕਿਹਾ ਕਿ ਡੀ ਜੀ ਪੀ ਨੂੰ ਦੱਸਣਾ ਚਾਹੀਦਾ ਹੈ ਕਿ 12700 ਪੁਲਿਸ ਕਰਮਚਾਰੀ ਜੋ ਪਿੰਡਾਂ ਵਿਚ ਤਾਇਨਾਤ ਸਨ ਵਿਚੋਂ ਕਿਸੇ ਨੇ ਵੀ ਉਹਨਾਂ ਨੂੰ ਜ਼ਹਿਰੀਲੀ ਸ਼ਰਾਬ ਬਾਰੇ ਜਾਣਕਾਰੀ ਕਿਉਂ ਨਹੀਂ ਦਿੱਤੀ। ਉਹਨਾਂ ਸਵਾਲ ਕੀਤਾ ਕਿ ਕੀ ਉਹ ਵੀ ਗਾਰਡੀਅਨ ਆਫ ਗਰਨੈਂਸ ਵਾਂਗੂ ਸੁੱਤੇ ਸਨ ਜਾਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹ ਸ਼ਰਾਬ ਮਾਫੀਆ ਦੇ ਰਾਹ ਵਿਚ ਨਾ ਆਉਣ ?

ਵੱਡੀ ਖ਼ਬਰ ਪੰਜਾਬ ਸਰਕਾਰ ਖਤਮ ਕਰ ਰਹੀ ਹੈ ਸਰਕਾਰੀ ਨੌਕਰੀਆਂ? ਭਗਵੰਤ ਮਾਨ ਦਾ ਵੱਡਾ ਖੁਲਾਸਾ

ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਵਿਵਾਦਗ੍ਰਸਤ ਪੁਲਿਸ ਅਫਸਰਾਂ ਜਾਂ ਸਿਆਸੀ ਤੌਰ ’ਤੇ ਨਿਯੁਕਤ ਹੋਣ ਵਾਲਿਆਂ ਨੂੰ ਬਹੁਤੀ ਅਹਿਮੀਅਤ ਨਾ ਦੇਣ ਕਿਉਂਕਿ ਮੋਗਾ ਵਿਚ ਵਾਪਰੀ ਘਟਨਾ ਜਿਥੇ ਕੌਮੀ ਤਿਰੰਗੇ ਦਾ ਅਪਮਾਨ ਕੀਤਾ ਗਿਆ ਹੈ, ਉਹ  ਖਡੂਰ ਸਾਹਿਬ ਤੋਂ ਕਾਂਗਰਸ ਦੇ ਐਮ ਪੀ ਦੇ ਭਰਾ ਨੂੰ ਅਹਿਮ ਅਹੁਦਾ ਦੇਣ ਦਾ ਸਿੱਧਾ ਨਤੀਜਾ ਹੈ।  ਉਹਨਾਂ ਕਿਹਾ ਕਿ ਇਸੇ ਤਰੀਕੇ ਜੋ ਪੁਲਿਸ ਅਫਸਰ ਮਾੜੇ ਅਨਸਰਾਂ ਖਿਲਾਫ ਚੰਗੀ ਕਾਰਵਾਈ ਕਰ ਰਹੇ ਹਨ, ਉਹਨਾਂ ਨੂੰ ਬਦਲਿਆ ਨਹੀਂ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਮਨਦੀਪ ਸਿੱਧੂ ਨੂੰ ਐਸ ਐਸ ਪੀ ਪਟਿਆਲਾ ਵਜੋਂ ਇਸ ਕਰ ਕੇ ਬਦਲਿਆ ਗਿਆ ਕਿਉਂਕਿ ਉਹ ਕਾਂਗਰਸ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਹਰਦਿਆਲ ਸਿੰਘ ਕੰਬੋਜ ਦੇ ਪਿੱਛੇ ਪਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button