Breaking NewsD5 specialNewsPunjab

42 ਦਿਨਾਂ ਤੋਂ ਟੋਲ ਪਲਾਜ਼ਾ ‘ਤੇ ਬੈਠੇ ਕਿਸਾਨਾਂ ਨੇ ਕਰਤਾ ਵੱਡਾ ਕੰਮ! ਕੇਂਦਰ ਤੇ ਪੰਜਾਬ ਸਰਕਾਰ ਕੋਲ ਰੱਖਤੀ ਆਹ ਮੰਗ !

ਫਿਰੋਜ਼ਪੁਰ : ਹਲਕਾ ਜਲਾਲਾਬਾਦ ਦੇ ਵਿੱਚ ਪਿਛਲੇ 42 ਦਿਨਾਂ ਤੋਂ ਕੇਂਦਰ ਸਰਕਾਰ ਨੇ ਜੋ ਆਰਡੀਨੈਂਸਾਂ ਦੇ ਬਿੱਲ ਪਾਸ ਕੀਤੇ ਹੋਏ ਹਨ। ਉਸ ਦੇ ਤਹਿਤ ਟੋਲ ਪਲਾਜ਼ਾ ਮਾਹਮੂ ਜੋਇਆ ਵਿਖੇ ਲਗਾਏ ਗਏ ਧਰਨੇ ਵਾਲੀ ਜਗ੍ਹਾ ਤੇ ਇੱਕ ਮੰਦਭਾਗੀ ਘਟਨਾ ਹੋ ਗਈ ਹੈ। ਇਕ ਕਿਸਾਨ ਜਿਸ ਦਾ ਨਾਮ ਬਲਦੇਵ ਰਾਜ ਸੀ ਜੋ ਕਿ ਮਾਹਮੂ ਜੋਇਆ ਦਾ ਹੀ ਰਹਿਣ ਵਾਲਾ ਸੀ।

ਵਿਦੇਸ਼ਾਂ ‘ਚ ਕੈਂਸਰ ਦੇ ਮਹਿੰਗੇ ਹਸਪਤਾਲਾਂ ਤੋਂ ਛੁਟਕਾਰਾ? Dr.Harbhinder Singh || Raman Cancer Hospital ||

ਉਸ ਦੀ ਅੱਜ ਦਿਲ ਦਾ ਦੌਰਾ ਪੈ ਕਾਰਨ ਮੌਤ ਹੋ ਗਈ ਹੈ। ਇਸ ਦੇ ਕਾਰਨ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਕਿਸਾਨ ਦੇ ਪਰਿਵਾਰ ਨੂੰ ਦੱਸ ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।  ਜੇਕਰ ਪ੍ਰਸ਼ਾਸਨ ਇਹ ਅਪੀਲ ਮਨਜ਼ੂਰ ਨਹੀਂ ਕਰਦਾ ਤਾਂ ਕਿਸਾਨ ਦੀ ਡੈੱਡ ਬਾਡੀ ਨੂੰ ਟੋਲ ਪਲਾਜ਼ੇ ਤੇ ਰੱਖ ਕੇ ਧਰਨਾ ਜਾਰੀ ਰਹੇਗਾ ਅਤੇ ਇਸ ਕਿਸਾਨ ਦਾ ਅੰਤਿਮ ਸਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ।

🔴Live | ਕੇਂਦਰ ਤੋਂ ਬਾਅਦ ਕਿਸਾਨਾਂ ਨੂੰ ਪਈ ਹੁਣ ਆਹ ਮਾਰ !ਸੜਕਾਂ ‘ਤੇ ਉੱਤਰਿਆ ਬੈਸ, ਕਰਤਾ ਵੱਡਾ ਐਲਾਨ !

ਕੇਂਦਰ ਸਰਕਾਰ ਦੀ ਬੀਤੇ ਦਿਨ ਖੇਤੀ ਆਰਡੀਨੈਂਸ ਦੀ ਜੋ ਮੀਟਿੰਗ ਹੋਈ ਸੀ ਉਸ ਦਾ ਕੋਈ ਨਤੀਜਾ ਨਾ ਨਿਕਲਣ ਦੇ ਕਾਰਨ ਇਸ ਦਾ ਗੁੱਸਾ ਵੀ ਕਿਸਾਨਾਂ ਦੇ ਮਨਾਂ ਵਿੱਚ ਸੀ। ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ‘ਚ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਜਿਸਦਾ ਖਮਿਆਜ਼ਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਭੁਗਤਣਾ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button