IndiaTop News

ਸਿੰਗਾਪੁਰ ਤੋਂ ਆਏ ਵਿਅਕਤੀ ਦਾ ਕਰ ਦਿੱਤਾ ਗੋਲੀਆਂ ਮਾਰ ਕੇ ਕਤਲ

ਹਰਿਆਣਾ ਦੇ ਸ਼ਹਿਰ ਫਰੀਦਾਬਾਦ ਵਿਖੇ ਸਿੰਗਾਪੁਰ ਤੋਂ ਆਏ ਇਕ ਵਿਅਕਤੀ ਦਾ ਗੋੋਲੀਬਾਰੀ ਕਰਕੇ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ ਵਿਖੇ ਜਿਸ ਵਿਅਕਤੀ ਦਾ 9 ਗੋਲੀਆਂ ਮਾਰ  ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਟੈਕ ਮਹਿੰਦਰਾ ਦੇ ਏਸ਼ੀਆ ਮੁਖੀ ਪਰਮਜੀਤ ਧਨਖੜ ਦੇ ਤੌਰ ‘ਤੇ ਹੋਈ ਹੈ । ਉਕਤ ਵਿਅਕਤੀ ਹਾਲ ਹੀ ਵਿਚ ਸਿੰਗਾਪੁਰ ਤੋਂ ਆਪਣੇ ਭਾਣਜੇ ਦੇ ਵਿਆਹ ਲਈ ਭਾਰਤ ਆਇਆ ਸੀ ।ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਿਅਕਤੀ ਜਿਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦਾ ਕਤਲ ਕਰਨ ਵਾਲੇ ਦੀ ਪਛਾਣ ਮੋਨੂੰ ਸ਼ਰਮਾ ਵਾਸੀ ਸੈਕਟਰ-21 ਸੀ ਦੇ ਤੌਰ ‘ਤੇ ਹੋਈ ਹੈ । ਆਪਣੇ ਲਾਇਸੰਸਸ਼ੁਦਾ ਪਿਸਤੌਲ ਨਾਲ ਉਨ੍ਹਾਂ ‘ਤੇ ਕਰੀਬ 15 ਗੋਲੀਆਂ ਚਲਾਈਆਂ। ਪਰਮਜੀਤ ਨੂੰ 9 ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ।
ਉਕਤ ਵਾਪਰੇ ਕਤਲ ਘਟਨਾਕ੍ਰਮ ਸਬੰਧੀ ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੋਨੂੰ ਦਾ ਲੜਕਾ ਆਪਣੇ ਕੁੱਤੇ ਨੂੰ ਪਾਰਕਿੰਗ ਵਿਚ ਲੈ ਕੇ ਜਾਂਦਾ ਸੀ ਪਰਮਜੀਤ ਦਾ ਪਰਿਵਾਰ ਇਸ ਗੱਲ ‘ਤੇ ਇਤਰਾਜ਼ ਜਤਾਉਂਦਾ ਆ ਰਿਹਾ ਸੀ । ਸ਼ੁੱਕਰਵਾਰ ਰਾਤ ਨੂੰ ਪਰਮਜੀਤ ਅਤੇ ਮੋਨੂ ਵਿਚਕਾਰ ਗੱਡੀ ਪਾਰਕ ਕਰਨ ਨੂੰ ਲੈ ਕੇ ਬਹਿਸ ਹੋ ਗਈ, ਇਸ ਤੋਂ ਬਾਅਦ ਮੋਨੂ ਨੇ ਗੋਲੀਆਂ ਚਲਾ ਦਿੱਤੀਆਂ । ਪਰਮਜੀਤ ਇਮਾਰਤ ਨੰਬਰ 641 ਦੀ ਪਹਿਲੀ ਮੰਜਿ਼ਲ ‘ਤੇ ਰਹਿੰਦਾ ਸੀ, ਜਦੋਂ ਕਿ ਮੁਲਜ਼ਮ ਮੋਨੂ ਉਸੇ ਇਮਾਰਤ ਦੀ ਤੀਜੀ ਮੰਜਿ਼ਲ `ਤੇ ਰਹਿੰਦਾ ਹੈ ।
ਪ੍ਰਹਿਲਾਦ ਨੇ ਦੱਸਿਆ ਕਿ ਮੋਨੂ ਦਾ ਲੜਕਾ ਆਪਣੇ ਕੁੱਤੇ ਨੂੰ ਪਾਰਕਿੰਗ ਵਾਲੀ ਥਾਂ ‘ਤੇ ਪੋਟੀ ਕਰਵਾਉਣ ਜਾਂਦਾ ਸੀ । ਪਰਮਜੀਤ ਦਾ ਲੜਕਾ ਸੂਰਿਆ ਅਕਸਰ ਇਸ ਗੱਲ ‘ਤੇ ਇਤਰਾਜ਼ ਕਰਦਾ ਸੀ। ਇਸ ਕਾਰਨ, 4-5 ਦਿਨ ਪਹਿਲਾਂ ਮੋਨੂ ਨਾਲ ਉਸ ਦੀ ਬਹਿਸ ਵੀ ਹੋਈ ਸੀ, ਹਾਲਾਂਕਿ ਹਰ ਵਾਰ ਦੀ ਤਰ੍ਹਾਂ ਮਾਮਲਾ ਸੁਲਝਾ ਲਿਆ ਗਿਆ ਪਰ ਹੁਣ ਗੱਡੀ ਪਾਰਕਿੰਗ ਨੂੰ ਲੈ ਕੇ ਵਿਵਾਦ ਵੱਧ ਗਿਆ ਤੇ ਪਰਮਜੀਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button