Breaking NewsD5 specialInternationalNewsTop News

ਕਿਮ ਜੋਂਗ ਨੇ ਪਰਮਾਣੂ ਹਥਿਆਰਾਂ ਨੂੰ ਪਹਿਲਾਂ ਇਸਤੇਮਾਲ ਕਰਨ ਦੀ ਦਿੱਤੀ ਚਿਤਾਵਨੀ 

ਸਿਓਲ : ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਇੱਕ ਵਾਰ ਫਿਰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਦੇਸ਼ ਨੂੰ ਧਮਕੀ ਦਿੱਤੀ ਗਈ, ਤਾਂ ਉਹ ਆਪਣੇ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਪਹਿਲਾ ਕਰ ਸਕਦੇ ਹਨ। ਉੱਤਰ ਕੋਰੀਆ ਦੀ ਇੱਕ ਏਜੰਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕਿਮ ਨੇ ਰਾਜਧਾਨੀ ਪਿਓਂਗਯਾਂਗ ਵਿੱਚ ਇਸ ਹਫ਼ਤੇ ਇੱਕ ਵਿਸ਼ਾਲ ਫ਼ੌਜੀ ਪਰੇਡ ਦੇ ਆਯੋਜਨ ਨੂੰ ਲੈ ਕੇ ਆਪਣੇ ਉੱਚ ਫ਼ੌਜੀ ਅਧਿਕਾਰੀਆਂ ਦੀ ਤਾਰੀਫ਼ ਵੀ ਕੀਤੀ ਹੈ। ਕਿਮ ਨੇ ਉੱਤਰੀ ਕੋਰੀਆ ਦੀ ਫ਼ੌਜ ਨੂੰ ਪਰਮਾਣੂ ਹਥਿਆਰਾਂ ਨਾਲ ਲੈਸ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਣ ਨੂੰ ਲੈ ਕੇ ਮਜ਼ਬੂਤ ਇੱਛਾ ਜ਼ਾਹਰ ਕੀਤੀ ਹੈ। ਕਿਮ ਨੇ ਕਿਹਾ ਕਿ ਇਹ ਦੁਸ਼ਮਣ ਦੇਸ਼ਾਂ ਤੋਂ ਲਗਾਤਾਰ ਵਧਦੇ ਪ੍ਰਮਾਣੂ ਖ਼ਤਰਿਆਂ ਦੇ ਮੱਦੇਨਜ਼ਰ ਜ਼ਰੂਰੀ ਹੈ।

BIG News : Patiala ਛੱਡ ਭੱਜਿਆ Shiv Sena ਦਾ ਪ੍ਰਧਾਨ, ਪੱਤਰਕਾਰ ਨੇ ਲਿਆ ਲੱਭ | D5 Channel Punjabi

ਰਿਪੋਰਟ ਮੁਤਾਬਕ ਕਿਮ ਨੇ ਸੋਮਵਾਰ ਨੂੰ ਆਯੋਜਿਤ ਪਰੇਡ ‘ਚ ਫ਼ੌਜੀ ਅਧਿਕਾਰੀਆਂ ਦੇ ਕੰਮ ਦੀ ਤਾਰੀਫ਼ ਕਰਨ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਸੀ। ਉੱਤਰੀ ਕੋਰੀਆ ਨੇ ਇਸ ਵਿਸ਼ਾਲ ਫ਼ੌਜੀ ਪਰੇਡ ‘ਚ ਆਪਣੀ ਫ਼ੌਜ ਦੇ ਪ੍ਰਮਾਣੂ ਪ੍ਰੋਗਰਾਮ ਤਹਿਤ ਸਭ ਤੋਂ ਸ਼ਕਤੀਸ਼ਾਲੀ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ। ਪਰੇਡ ਵਿੱਚ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ। ਇਸ ਪਰੇਡ ਦਾ ਆਯੋਜਨ ਉੱਤਰੀ ਕੋਰੀਆ ਦੀ ਫ਼ੌਜ ਦੀ 90ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਕੀਤਾ ਗਿਆ ਸੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button