IndiaTop News

Air India ਦੀ ਫਲਾਈਟ ‘ਚ ਯਾਤਰੀ ਨੇ ਪਿਸ਼ਾਬ ਕਰ ਖਿਲਾਰੀ ਗੰਦਗੀ, ਗ੍ਰਿਫ਼ਤਾਰ

Air India: Air India ਦੀ ਮੁੰਬਈ-ਦਿੱਲੀ ਫਲਾਈਟ ‘ਚ ਸਫਰ ਕਰ ਰਹੇ ਇਕ ਯਾਤਰੀ ਨੇ ਜਹਾਜ਼ ‘ਚ ਹੀ ਪਿਸ਼ਾਬ ਕਰ ਦਿੱਤਾ। ਦੋਸ਼ੀ ਨੂੰ ਦਿੱਲੀ ਏਅਰਪੋਰਟ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਫਲਾਈਟ ਦੇ ਕਪਤਾਨ ਨੇ ਦਿੱਲੀ ਦੇ IGI ਏਅਰਪੋਰਟ ਥਾਣੇ ‘ਚ FIR ਦਰਜ ਕਰਵਾਈ ਹੈ। ਇਸ ‘ਚ ਕਿਹਾ ਗਿਆ ਹੈ ਕਿ 24 ਜੂਨ ਨੂੰ ਮੁੰਬਈ ਤੋਂ ਦਿੱਲੀ ਜਾ ਰਹੀ Air India ਦੀ ਫਲਾਈਟ ਏਆਈਸੀ 866 ਦੀ 9 ਨੰਬਰ ਦੀ ਸੀਟ 17F ‘ਤੇ ਸਫਰ ਕਰ ਰਹੇ ਇਕ ਯਾਤਰੀ ਨੇ ਜਹਾਜ਼ ‘ਚ ਪਿਸ਼ਾਬ ਕਰ ਦਿੱਤਾ ਅਤੇ ਥੁੱਕਿਆ ਤਾਂ ਕੈਬਿਨ ਸੁਪਰਵਾਈਜ਼ਰ ਦੇ ਰੋਕਣ ਤੇ ਵੀ ਯਾਤਰੀ ਅਜਿਹਾ ਕਰਨੋਂ ਨਾ ਰੁਕਿਆ।

Lawrence Bishnoi ਦਾ ਵੱਡਾ ਕਬੂਲਨਾਮਾ ! ਲੀਡਰ ਖੁਦ ਦਿੰਦੇ ਨੇ ਪੈਸੇ | D5 Channel Punjabi

ਕੈਪਟਨ ਨੇ ਤੁਰੰਤ ਕੰਪਨੀ ਨੂੰ ਸੁਨੇਹਾ ਭੇਜਿਆ। ਜਿਵੇਂ ਹੀ ਫਲਾਈਟ ਦਿੱਲੀ ਏਅਰਪੋਰਟ ‘ਤੇ ਲੈਂਡ ਹੋਈ, ਗੁੱਸੇ ‘ਚ ਆਏ ਯਾਤਰੀਆਂ ਨੇ ਇਸ ਘਟਨਾ ਨੂੰ ਲੈ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਦੋਸ਼ੀ ਯਾਤਰੀ ਨੂੰ ਏਅਰ ਇੰਡੀਆ ਦੇ ਸੁਰੱਖਿਆ ਮੁਖੀ ਦੀ ਨਿਗਰਾਨੀ ‘ਚ IGI ਏਅਰਪੋਰਟ ਥਾਣੇ ਲਿਜਾਇਆ ਗਿਆ। ਦੋਸ਼ੀ ਅਫਰੀਕਾ ‘ਚ ਰਸੋਈਏ ਦਾ ਕੰਮ ਕਰਦਾ ਹੈ।ਫਲਾਈਟ ਦੇ ਕਪਤਾਨ ਦੀ ਸ਼ਿਕਾਇਤ ‘ਤੇ ਦਿੱਲੀ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜ਼ਮਾਨਤ ਮਿਲ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button