ਡਿਜ਼ੀਟਲ ਮਾਰਗਦਰਸ਼ਕ ਪ੍ਰੋਗਰਾਮ ਮਾਪਿਆ ਤੇ ਬੱਚਿਆਂ ਲਈ ਹੋਵੇਗਾ ਸਹਾਈ-ਡਾ. ਪ੍ਰੀਤੀ ਯਾਦਵ
– ਨਰਸਰੀ ਤੋਂ 5ਵੀਂ ਤੱਕ ਵਿਦਿਆਰਥੀਆਂ ਨੂੰ ਡਿਜ਼ੀਟਲ ਮਾਧਿਅਮ ਰਾਹੀਂ ਦਿੱਤੀ ਜਾਵੇਗੀ ਸਿੱਖਿਆ – ਡਾ. ਯਾਦਵ
ਪਟਿਆਲਾ, 27 ਅਪ੍ਰੈਲ(d5 ਬਯੂਰੋ): ਪਟਿਆਲਾ ਜ਼ਿਲ੍ਹੇ ਦੇ ਨਰਸਰੀ ਤੋਂ ਪੰਜਵੀ ਤੱਕ ਦੇ ਵਿਦਿਆਰਥੀਆਂ ਨੂੰ ਡਿਜ਼ੀਟਲ ਮਾਰਗ ਦਰਸ਼ਕ ਪ੍ਰੋਗਰਾਮ ਰਾਹੀਂ ਸਿੱਖਿਆ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਵੇਕਲੀ ਪਹਿਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਰਕੇ ਕਰਫਿਊ ਦੌਰਾਨ ਘਰ ਬੈਠੇ ਨਰਸਰੀ ਤੋਂ 5ਵੀਂ ਤੱਕ ਦੇ ਬੱਚਿਆ ਨੂੰ ਆਨਲਾਈਨ ਤੇ ਵੱਖ-ਵੱਖ ਗਤੀਵਿਧੀਆਂ ਅਤੇ ਪਹਿਲੀ ਤੋਂ ਪੰਜਵੀਂ ਤੱਕ ਦਾ ਅੰਗਰੇਜ਼ੀ, ਗਣਿਤ ਤੇ ਸਮਾਜਿਕ ਵਿਗਿਆਨ ਪੜਾਇਆ ਜਾ ਸਕੇਗਾ।
ਡਾ. ਯਾਦਵ ਨੇ ਦੱਸਿਆ ਕਿ ਮੇਰਾਕੀ ਫਾਊਡੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਇਸ ਆਨ ਲਾਈਨ ਪ੍ਰੋਗਰਾਮ ‘ਤੇ ਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ https://patiala.nic.in/ ‘ਤੇ ਜਾਕੇ ਡਿਜ਼ੀਟਲ ਪੈਰੇਟ ਮਾਰਗਦਰਸ਼ਨ ਪ੍ਰੋਗਰਾਮ ‘ਤੇ ਕਲਿਕ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਬਣਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਟਸਐਪ ਗਰੁੱਪਾਂ ਰਾਹੀਂ ਵੀ ਮਾਪਿਆਂ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 800 ਦੇ ਕਰੀਬ ਸਵੈ ਸਹਾਇਤਾ ਸਮੂਹ ਹਨ, ਇਨ੍ਹਾਂ ਦੀਆਂ ਮੈਂਬਰ ਮਹਿਲਾਵਾਂ ਤੱਕ ਵਟਸਐਪ ਰਾਹੀਂ ਇਹ ਆਡੀਓ ਤੇ ਵੀਡੀਓਜ ਭੇਜ ਦਿੱਤੇ ਹਨ ਅਤੇ ਉਹ ਅੱਗੇ ਛੋਟੇ ਬੱਚਿਆਂ ਨੂੰ ਸਮਾਜਿਕ ਵਿੱਥ ਅਤੇ ਮਾਸਕ ਲਗਾਉਣ ਸਮੇਤ ਕੋਵਿਡ-19 ਨਿਯਮਾਂ ਦਾ ਪਾਲਣ ਕਰਦਿਆਂ ਉਨ੍ਹਾਂ ਦਾ ਪੱਛੜ ਰਿਹਾ ਸਿਲੇਬਸ ਪੂਰਾ ਕਰਵਾ ਰਹੀਆਂ ਹਨ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਡਿਜ਼ੀਟਲ ਮਾਰਗਦਰਸ਼ਨ ਪ੍ਰੋਗਰਾਮ ਵਿੱਚ ਮਾਤਾ-ਪਿਤਾ ਨਾਲ ਸਬੰਧਤ ਮਡੀਉਲ ਵੀ ਬਣਾਏ ਗਏ ਹਨ ਜਿਸ ਵਿੱਚ ਮਾਪਿਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਨੂੰ ਬੱਚਿਆਂ ਨੂੰ ਤਨਾਅ ਮੁਕਤ ਰੱਖਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਏ.ਡੀ.ਸੀ. ਨੇ ਦੱਸਿਆ ਕਿ ਇਸ ਸਧਾਰਨ ਅਤੇ ਗਤੀਵਿਧੀਆਂ ‘ਤੇ ਅਧਾਰਤ ਢੰਗ ਨਾਲ ਜਿੱਥੇ ਵਿਦਿਆਰਥੀ ਆਪਣਾ ਕੰਮ ਕਰਨ ‘ਚ ਰੁਚੀ ਪੈਦਾ ਹੋਵੇਗੀ ਉਥੇ ਹੀ ਉਨ੍ਹਾਂ ਦੇ ਘਰਾਂ ਵਿੱਚ ਮਾਪਿਆਂ ਦੇ ਵਟਸਐਪ ਰਾਹੀਂ ਇਹ ਆਡੀਓ ਤੇ ਵੀਡੀਓਜ ਪੁੱਜਣ ਕਰਕੇ ਉਹ ਵੀ ਆਪਣੇ ਬੱਚਿਆਂ ਵੱਲ ਧਿਆਨ ਦੇ ਸਕਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.