Breaking NewsD5 specialIndiaNewsTop News

CM ਕੇਜੀਰਾਵਾਲ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ, ‘ਪਹਿਲੀ ਵਾਰ ਮਿਲੀ ਸਾਨੂੰ ਇੰਨੀ ਆਕਸੀਜਨ’

ਨਵੀਂ ਦਿੱਲੀ : ਦੇਸ਼ ‘ਚ ਇਸ ਸਮੇਂ ਕੋਰੋਨਾ ਮਹਾਮਾਰੀ ਆਖਰੀ ਸੀਮਾ ‘ਤੇ ਪਹੁੰਚ ਚੁੱਕੀ ਹੈ। ਲਗਾਤਾਰ ਮਰੀਜਾਂ ਦੀ ਤਾਦਾਦ ‘ਚ ਵਾਧਾ ਹੋ ਰਿਹਾ ਹੈ ਅਤੇ ਉਥੇ ਹੀ ਦੇਸ਼ ਵਿੱਚ ਆਕਸੀਜਨ ਅਤੇ ਵੈਕਸੀਨੇਸ਼ਨ ਦੀ ਕਾਫ਼ੀ ਦਿੱਕਤ ਆ ਰਹੀ ਹੈ। ਉਥੇ ਹੀ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਆਪਣੇ ਰਾਜ ਦੇ ਲੋਕਾਂ ਨੂੰ ਆਕਸੀਜਨ ਉਪਲੱਬਧ ਕਰਵਾਉਣ ਲਈ ਪੀਐਮ ਮੋਦੀ ਨੂੰ ਚਿੱਠੀ ਹੈ।

BREAKING_ਹੁਣੇ-ਹੁਣੇ ਮੁੱਖ ਮੰਤਰੀ ਨੇ ਕੀਤਾ ਅਜਿਹਾ ਐਲਾਨ !ਸੁਣਕੇ ਬਾਗੋ-ਬਾਗ ਹੋਏ ਲੋਕ !ਕੇਂਦਰ ਵੀ ਹੋਈ ਹੈਰਾਨ !

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪਹਿਲੀ ਵਾਰ 700 ਟੀਨ ਤੋਂ ਜ਼ਿਆਦਾ ਆਕਸੀਜਨ ਦਿੱਲੀ ਨੂੰ ਦੇਣ ’ਤੇ ਧੰਨਵਾਦ ਜ਼ਾਹਰ ਕੀਤਾ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਘੱਟੋ-ਘੱਟ ਇੰਨੀ ਆਕਸੀਜਨ ਦਿੱਲੀ ਨੂੰ ਰੋਜ਼ਾਨਾ ਜ਼ਰੂਰ ਦਿੱਤੀ ਜਾਵੇ। ਦੱਸ ਦੇਈਏ ਕਿ ਅੱਜ ਸੁਪਰੀਮ ਕੋਰਟ ’ਚ ਵੀ ਦਿੱਲੀ ਵਲੋਂ 700 ਮੀਟ੍ਰਿਕ ਟਨ ਤੋਂ ਜ਼ਿਆਦਾ ਆਕਸੀਜਨ ਮੁਹੱਈਆ ਕਰਾਉਣ ਲਈ ਕੇਂਦਰ ਨੂੰ ਧੰਨਵਾਦ ਕਿਹਾ ਸੀ। ਹੁਣ ਕੇਜਰੀਵਾਲ ਨੇ ਬਕਾਇਦਾ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।

ਲਓ ਕਿਸਾਨਾਂ ਨੇ ਤੋੜਤਾ ਮੋਦੀ ਦਾ ਹੰਕਾਰ,ਲੌਕਡਾਊਨ ਨੂੰ ਲੈ ਕਰਤਾ ਵੱਡਾ ਐਲਾਨ..ਪਾਤੀ ਪੁਲਿਸ ਨੂੰ ਬਿਪਤਾ!

ਮੁੱਖ ਮੰਤਰੀ ਕੇਜਰੀਵਾਲ ਨੇ ਚਿੱਠੀ ਵਿਚ ਲਿਖਿਆ ਕਿ ਦਿੱਲੀ ਦੀ ਖਪਤ 700 ਟਨ ਰੋਜ਼ਾਨਾ ਹੈ। ਅਸੀਂ ਲਗਾਤਾਰ ਕੇਂਦਰ ਸਰਕਾਰ ਨੂੰ ਪ੍ਰਾਰਥਨਾ ਕਰ ਰਹੇ ਸੀ ਕਿ ਇੰਨੀ ਆਕਸੀਜਨ ਸਾਨੂੰ ਦਿੱਤੀ ਜਾਵੇ। ਕੱਲ੍ਹ ਪਹਿਲੀ ਵਾਰ ਦਿੱਲੀ ਨੂੰ 730 ਟਨ ਆਕਸੀਜਨ ਮਿਲੀ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਮੈਂ ਦਿੱਲੀ ਦੇ ਲੋਕਾਂ ਵਲੋਂ ਦਿਲ ਤੋਂ ਤੁਹਾਡਾ ਧੰਨਵਾਦ ਜ਼ਾਹਰ ਕਰਦਾ ਹਾਂ। ਤੁਹਾਨੂੰ ਬੇਨਤੀ ਹੈ ਕਿ ਘੱਟੋ-ਘੱਟ ਇੰਨੀ ਆਕਸੀਜਨ ਦਿੱਲੀ ਨੂੰ ਰੋਜ਼ ਜ਼ਰੂਰ ਦਿਵਾਈ ਜਾਵੇ ਅਤੇ ਇਸ ਵਿਚ ਕੋਈ ਕਟੌਤੀ ਨਾ ਕੀਤੀ ਜਾਵੇ। ਪੂਰੀ ਦਿੱਲੀ ਇਸ ਲਈ ਤੁਹਾਡੀ ਧੰਨਵਾਦੀ ਰਹੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button