Breaking NewsIndiaNews

ਇਸ ਵਿਅਕਤੀ ਨੂੰ ਰੋਜ਼ਾਨਾ ਛਿਪਕਲੀਆਂ ਨਾ ਖਾਣ ਤੇ ਲੱਗਦੀ ਹੈ ਬੈਚੇਨੀ !

ਤੁਸੀਂ ਅਕਸਰ ਟੀਵੀ ‘ਤੇ ਆਉਣ ਵਾਲੇ ਐਡਵੇਂਚਰ ਪ੍ਰੋਗਰਾਮ ਵਿੱਚ ਲੋਕਾਂ ਨੂੰ ਗਿਰਗਟ, ਛਿਪਕਲੀਆਂ, ਸੱਪ, ਚੂਹੇ ਅਤੇ ਬਹੁਤ ਤਰ੍ਹਾਂ ਦੇ ਕੀੜੇ – ਮਕੌੜਿਆਂ ਨੂੰ ਖਾਂਦੇ ਹੋਏ ਦੇਖਿਆ ਹੋਵੇਗਾ। ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਕੋਈ ਇਨਸਾਨ ਸੱਪ ਨੂੰ ਫੜ ਕੇ ਖਾ ਜਾਂਦਾ ਹੈ, ਕੋਈ ਸੱਪ ਦਾ ਜਹਿਰ ਪੀ ਲੈਂਦਾ ਹੈ ਪਰ ਕਈ ਵਾਰ ਇਹ ਗੱਲਾਂ ਸਿਰਫ਼ ਇੱਕ ਕਾਲਪਨਿਕਤਾ ਲੱਗਦੀਆਂ ਹਨ ਪਰ ਇਹ ਕਾਫ਼ੀ ਹੱਦ ਤੱਕ ਸੱਚ ਵੀ ਹੁੰਦੀਆਂ ਹਨ। ਅੱਜ ਅਸੀ ਤੁਹਾਨੂੰ ਦੱਸ ਰਹੇ ਹਾਂ ਕਿ ਭਾਰਤ ਵਿੱਚ ਵੀ ਇੱਕ ਅਜਿਹਾ ਸ਼ਖਸ ਹੈ ਜੋ ਬਿਨਾਂ ਛਿਪਕਲੀ ਸੂਪ ਦਾ ਪੀਤੇ ਬਿਨ੍ਹਾਂ ਨਹੀਂ ਰਹਿ ਸਕਦਾ। ਅੱਜ ਅਸੀਂ ਤੁਹਾਨੂੰ ਇਸ ਇਨਸਾਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।

Read Also ਪੰਜਾਬ ‘ਚ ਤੰਬਾਕੂ ਕਾਰਨ ਰੋਜ਼ਾਨਾ ਉੱਜੜ ਰਹੇ ਕਈ ਪਰਿਵਾਰ

ਇਸ ਇਨਸਾਨ ਨੂੰ ਛਿਪਕਲੀ ਨਾਲ ਰਹਿਣਾ ਹੀ ਨਹੀਂ ਬਲਕਿ ਉਸ ਨੂੰ ਖਾਣਾ ਬਹੁਤ ਪਸੰਦ ਹੈ। ਹੁਣ ਇਸ ਆਦਮੀ ਨੂੰ ਛਿਪਕਲੀ ਖਾਣ ਦੀ ਆਦਤ ਹੀ ਬਣ ਗਈ ਹੈ ਅਤੇ ਬਿਨ੍ਹਾ ਛਿਪਕਲੀ ਖਾਂਦੇ ਉਹ ਨਹੀਂ ਰਹਿ ਸਕਦਾ। ਜਾਣਕਾਰੀ ਮੁਤਾਬਿਕ ਇਹ ਆਦਮੀ ਮੱਧ ਪ੍ਰਦੇਸ਼ ਦੇ ਮੈਨਾ ਪਿੰਡ ਦਾ ਰਹਿਣ ਵਾਲਾ ਹੈ ਜਿਸਦਾ ਨਾਮ ਕੈਲਾਸ਼ ਹੈ। ਇਸ ਨੂੰ ਪੂਰੇ ਪਿੰਡ ‘ਚ ਲੋਕ ਵਿਸ਼ ਪੁਰਸ਼ ਦੇ ਨਾਮ ਨਾਲ ਜਾਣਦੇ ਹਨ। ਅੱਜ ਤੋਂ ਨਹੀਂ ਸਗੋਂ ਪਿਛਲੇ 20 ਸਾਲਾਂ ਤੋਂ ਕੈਲਾਸ਼ ਛਿਪਕਲੀ ਉਭਾਲ ਕੇ ਖਾਂਦਾ ਹੈ ਅਤੇ ਉਸਦੀ ਸਬਜ਼ੀ ਬਣਾ ਕੇ ਉਸਦੀ ਤਰੀ ਪੀਂਦਾ ਹੈ।

ਇਹ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿ ਕੈਲਾਸ਼ ਰੋਜਾਨਾ ਕਰੀਬ 10 ਛਿਪਕਲੀਆਂ ਖਾ ਜਾਂਦਾ ਹੈ। ਇਸ ਤੋਂ ਇਲਾਵਾ ਕੈਲਾਸ਼ ਛਿਪਕਲੀ ਦੇ ਉੱਬਲ਼ੇ ਹੋਏ ਪਾਣੀ ਨੂੰ ਵੀ ਪੀ ਜਾਂਦਾ ਹੈ । ਜਦੋਂ ਹੀ ਜੋ ਛਿਪਕਲੀ ਨਹੀਂ ਖਾਂਦਾ ਹੈ ਤਾਂ ਉਸਨੂੰ ਬੈਚੇਨੀ ਹੋਣ ਲੱਗਦੀ ਹੈ। ਉਂਜ ਕੈਲਾਸ਼ ਸਿਰਫ ਛਿਪਕਲੀ ਹੀ ਨਹੀਂ ਸਗੋਂ 60 ਤੋਂ ਵੀ ਜ਼ਿਆਦਾ ਰੇਗਣ ਵਾਲੇ ਜਹਿਰੀਲੇ ਜਾਨਵਰ ਖਾ ਚੁੱਕਿਆ ਹੈ । ਜਦੋਂ ਵੀ ਪਿੰਡ ਵਿੱਚ ਕਿਸੇ ਨੂੰ ਸੱਪ ਕੱਟ ਜਾਂਦਾ ਹਨ ਤਾਂ ਕੈਲਾਸ਼ ਚੂਸਕੇ ਉਸਦਾ ਖੂਨ ਕੱਢ ਦਿੰਦਾ ਹੈ ਅਤੇ ਉਸਨੂੰ ਬਚਾ ਲੈਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button