Breaking NewsD5 specialNewsPoliticsPunjab

ਹੁਣ ਦੇਖੋ ਰਾਜਾ ਵੜਿੰਗ ਬਜ਼ੁਰਗਾਂ ਨੂੰ ਮਾਰਨ ‘ਤੇ ਤੁਲਿਆ ! (ਵੀਡੀਓ)

ਮੁਕਤਸਰ : ਕਾਂਗਰਸੀ ਲੀਡਰ ਜਿਨ੍ਹਾਂ ਦਾ ਵਿਵਾਦ ਦੇ ਨਾਲ ਨਾਤਾ ਜੁੜ ਗਿਆ ਲਗਦਾ ਹੈ। ਕਦੇ ਭਾਰਤ ਭੂਸ਼ਣ ਆਸ਼ੂ ਦੀ ਆਡੀਓ ਵਾਇਰਲ ਹੋ ਜਾਂਦੀ ਹੈ ਤੇ ਕਦੇ ਸਾਧੂ ਸਿੰਘ ਧਰਮਸੋਤ ਦਾ ਮਹਿਲਾ ਅਧਿਆਪਕ ਨਾਲ ਵਿਵਾਦ ਹੋ ਜਾਂਦਾ ਹੈ। ਫਿਰ ਇੱਕ ਵੀਡੀਓ ਵਾਇਰਲ ਹੁੰਦੀ ਹੈ ਵਿਧਾਇਕ ਰਾਜਾ ਵੜਿੰਗ ਦੀ, ਜਿਸ ‘ਚ ਉਹ ਖੰਘ ਦੀ ਦਵਾਈ ਜਾਨੀ ਕਿ ਦਾਰੂ ਦੀ ਗੱਲ ਕਰਦੇ ਹਨ। ਜਿਸ ਤੋਂ ਬਾਅਦ ਉਹ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ, ਹੁਣ ਇਕ ਵਾਰ ਫੇਰ ਰਾਜਾ ਵੜਿੰਗ ਆਪਣੇ ਬਿਆਨ ‘ਚ ਫਸਦੇ ਦਿਖਾਈ ਦੇ ਰਹੇ ਹਨ। ਬਿਆਨ ਵੀ ਅਜਿਹਾ ਸੁਣ ਕੇ ਹਾਸਾ ਵੀ ਆਉਂਦਾ ਤੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਵੀ ਮਿਲ ਗਿਆ।

Read Also MLA ਰਾਜਾ ਵੜਿੰਗ ਨੇ ਖੋਲ੍ਹ ਦਿੱਤੀ ਆਪਣੀ ਸਰਕਾਰ ਦੀ ਪੋਲ੍ਹ

ਇਸ ਬਾਰ ਜਨਾਬ ਰਾਜਾ ਵੜਿੰਗ ਨੇ ਤਾਂ ਹੱਦ ਹੀ ਕਰ ਦਿੱਤੀ, ਕਹਿੰਦਾ ਸਾਡੇ ਕੰਮ ਦੇਖ ਕੇ ਤਾਂ ਬੁਜ਼ਰਗਾਂ ਦਾ ਮਰਨ ਨੂੰ ਦਿਲ ਕਰੇਗਾ। ਜਿਵੇਂ ਹੀ ਇਹ ਵੀਡੀਓ ਜੰਗਲ ‘ਚ ਲੱਗੀ ਅੱਗ ਵਾਂਗ ਲੋਕਾਂ ‘ਚ ਫੈਲੀ, ਤਾਂ ਵਿਰੋਧ ਹੋਣਾ ਵੀ ਲਾਜ਼ਮੀ ਸੀ। ਹੁਣ ਇਹ ਵਿਰੋਧ ਲੋਕਾਂ ਤੋਂ ਇਲਾਵਾ ਸਿਆਸਤ ਵੱਲ ਨੂੰ ਵੱਧਣਾ ਸ਼ੁਰੂ ਹੋ ਗਿਆ, ਹੁਣ ‘ਆਪ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਵੜਿੰਗ ਨੂੰ ਨਿਸ਼ਾਨੇ ‘ਤੇ ਲਿਆ ਐ, ਖੂਬ ਖਰੀਆਂ-ਖਰੀਆਂ ਸੁਣਾਈਆਂ। ਸਰਕਾਰ ਬਨਣ ਤੋਂ ਬਾਅਦ ਕਾਂਗਰਸ ਵਿਧਾਇਕਾਂ ਤੇ ਲੀਡਰਾਂ ਦੀਆਂ ਅਜਿਹੀ ਵੀਡੀਓ ਵਾਇਰਲ ਹੋਣਾ, ਕਿਤੇ-ਕਿਤੇ ਸੱਤਾ ਦਾ ਨਸ਼ਾ ਦਿਖਾਈ ਦੇ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button