Breaking NewsD5 specialNewsPunjab

ਅੰਦਰ ਰਹਿ ਕੇ ਅੱਕੇ ਪਏ ਨੇ ਲੋਕ, ਕਰਤੀ ਭੁੱਖ ਹੜਤਾਲ ਇਕ ਹਜ਼ਾਰ ਤੋਂ ਵੱਧ ਲੋਕਾਂ ਦਾ ਗੁੱਸਾ

ਪਠਾਨਕੋਟ : ਲਾਕਡਾਊਨ ਵਧਣ ਨਾਲ ਪਰਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰਨਾਂ ਸੂਬਿਆਂ ਤੋਂ ਆਏ ਜੰਮੂ-ਕਸ਼ਮੀਰ ਦੇ ਇਹ ਲੋਕ ਹੁਣ ਭੁੱਖ ਹੜਤਾਲ `ਤੇ ਬੈਠ ਗਏ ਹਨ। ਘਰ ਵਾਪਸੀ ਲਈ ਨਿਕਲੇ ਸੀ ਪਰ ਪੰਜਾਬ-ਜੰਮੂ ਬਾਰਡਰ `ਤੇ ਇਹਨਾਂ ਨੂੰ ਰੋਕ ਲਿਆ ਗਿਆ। ਇਕ ਹਜ਼ਾਰ ਤੋਂ ਵੱਧ ਪਰਵਾਸੀ ਮਜ਼ਦੂਰ ਪਠਾਨਕੋਟ ਦੇ ਵੱਖ ਵੱਖ ਸ਼ੈਲਟਰ ਹੋਮ ‘ਚ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਹਨ। ਕੁਆਰੰਟੀਨ ਕੀਤੇ ਇਹਨਾਂ ਵਿਅਕਤੀਆਂ ਨੇ ਘਰ ਜਾਣ ਲਈ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ।

ਅੰਦਰ ਰਹਿ ਕੇ ਅੱਕੇ ਪਏ ਨੇ ਲੋਕ, ਕਰਤੀ ਭੁੱਖ ਹੜਤਾਲ ਇਕ ਹਜ਼ਾਰ ਤੋਂ ਵੱਧ ਲੋਕਾਂ ਦਾ ਗੁੱਸਾ

ਓਧਰ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਉਹਨਾਂ ਦੀ ਜੰਮੂ ਪ੍ਰਸ਼ਾਸਨ ਨਾਲ ਗੱਲਬਾਤ ਜਾਰੀ ਹੈ। ਦੇਰ ਸਵੇਰ ਹੁਕਮ ਆਉਂਦਿਆਂ ਹੀ ਯਕੀਨਨ ਇਹਨਾਂ ਨੂੰ ਜੰਮੂ-ਕਸ਼ਮੀਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਹਾਲ ਦੀ ਘੜੀ ਇਹ ਭੁੱਖ ਹੜਤਾਲ ਨਾ ਕਰਨ। ਦੱਸਣਾ ਬਣਦਾ ਹੈ ਕਿ 3 ਮਈ ਤੱਕ ਦੇਸ਼ ਭਰ ‘ਚ ਲੌਕਡਾਊਨ ਹੈ। ਪੰਜਾਬ ਨੂੰ ਤਿੰਨ ਜ਼ੋਨਾਂ ਵਿੱਚ ਵੰਡ ਦਿੱਤਾ ਗਿਆ ਹੈ। ਪਠਾਨਕੋਟ ਰੈੱਡ ਜ਼ੋਨ ਵਿੱਚ ਹੈ। ਲਿਹਾਜ਼ਾ ਪ੍ਰਸ਼ਾਸਨ ਅਲਰਟ ਹੈ ਤੇ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਤਾਕੀਦ ਹੈ। ਇਹਨਾਂ ਪਰਵਾਸੀਆਂ ਦੀ ਵਾਪਸੀ ਦਾ ਫ਼ੈਸਲਾ ਜੰਮੂ-ਕਸ਼ਮੀਰ ਪ੍ਰਸ਼ਾਸਨ `ਤੇ ਟਿਕਿਆ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button