Breaking NewsD5 specialIndiaNewsPoliticsPunjab

ਭਗਵੰਤ ਮਾਨ ਕਿਰਾਏ ਦੇ ਮੁੰਡਿਆਂ ਤੋਂ ਕਰਾਉਂਦਾ ਹੁਲੜਬਾਜੀ ? (ਵੀਡੀਓ)

ਸੰਗਰੂਰ : ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਉਵੇਂ ਹੀ ਸਿਆਸੀ ਆਗੂਆਂ ਵਲੋਂ ਇੱਕ ਦੂਜੇ ‘ਤੇ ਸ਼ਬਦੀ ਹਮਲੇ ਤਿੱਖੇ ਹੁੰਦੇ ਜਾ ਰਹੇ ਹਨ। ਸੰਗਰੂਰ ਤੋਂ ‘ਆਪ’ ਦੇ ਉਮੀਦਵਾਰ ਭਗਵੰਤ ਮਾਨ ਅਤੇ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ‘ਚ ਸ਼ਬਦੀ ਜੰਗ ਸਿਖਰ ‘ਤੇ ਪਹੁੰਚ ਚੁੱਕੀ ਹੈ। ਕਾਂਗਰਸ ਦੇ ਕੇਵਲ ਢਿੱਲੋਂ ਤੋਂ ਚੋਣਾਵੀ ਮੀਟਿੰਗਾਂ ਦੌਰਾਨ ਕੁਝ ਨੌਜਵਾਨਾਂ ਵਲੋਂ ਸਵਾਲ ਪੁਛੇ ਜਾਣ ਤੋਂ ਬਾਅਦ ਸ਼ੁਰੂ ਹੋਈ ਇਹ ਸ਼ਬਦੀ ਜੰਗ ਹੁਣ ਤੂੰ ਤੂੰ ਮੈਂ ਮੈਂ ਤੱਕ ਪਹੁੰਚ ਗਈ ਹੈ।

Read Also ਭਗਵੰਤ ਮਾਨ ਦੀ ਸਾਬਕਾ ਮਹਿਲਾ ਹਿਮਾਇਤੀ ਆਈ ਸਾਹਮਣੇ, ਭਗਵੰਤ ਮਾਨ ‘ਤੇ ਲਾਏ ਵੱਡੇ ਇਲਜ਼ਾਮ

ਕਾਂਗਰਸੀ ਉਮੀਦਵਾਰ ਕੇਵਲ ਢਿੱਲੋਂ ਨੇ ਸਵਾਲ ਪੁਛੱਣ ਵਾਲੇ ਨੌਜਵਾਨਾਂ ਨੂੰ ਭਗਵੰਤ ਮਾਨ ਵਲੋਂ ਸੰਪੋਸਰ ਨੋਜਵਾਨ ਦੱਸ ਕੇ ਭਗਵੰਤ ਮਾਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਆਪਣੇ ‘ਤੇ ਹੋਏ ਇਸ ਸ਼ਬਦੀ ਹਮਲੇ ਤੋਂ ਬਾਅਦ ਭਗਵੰਤ ਮਾਨ ਨੇ ਵੀ ਮੋਰਚਾ ਖੋਲਦੇ ਹੋਏ ਕੇਵਲ ਸਿੰਘ ਢਿੱਲੋਂ ਨੂੰ ਲੰਮੇ ਹੱਥੀ ਲਿਆ। ਚੋਣਾਂ ਦੇ ਇਸ ਮਹੌਲ ‘ਚ ਆਗੂਆਂ ਵਲੋਂ ਇੱਕ ਦੂਜੇ ‘ਤੇ ਕੀਤੇ ਜਾਂਦੇ ਇਸ ਤਰ੍ਹਾਂ ਦੇ ਸ਼ਬਦੀ ਵਾਰ ਇਸ ਚੋਣਾਂਵੀ ਮਾਹੌਲ ‘ਚ ਗਰਮਾਹਟ ਤਾਂ ਪੈਦਾ ਹੀ ਕਰ ਰਹੇ ਹਨ। ਇਸੇ ਨਾਲ ਹੀ ਸਿਆਸੀ ਆਗੂਆਂ ਵਲੋਂ ਲੋਕ ਮੁੱਦਿਆਂ ਬਾਰੇ ਦਿਖਾਈ ਜਾ ਰਹੀ ਸਿਆਸੀ ਸਮਝ ਦਾ ਵੀ ਪ੍ਰਗਟਾਵਾ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button