ਇਸ ਏਅਰਪੋਰਟ ‘ਤੇ ਮਿਲ ਰਿਹੈ 20 ਕਿੱਲੋ ਸੋਨਾ, ਕਰਨਾ ਪਵੇਗਾ ਬਸ ਇਹ ਛੋਟਾ ਜਿਹਾ ਕੰਮ (ਵੀਡੀਓ)
ਨਵੀਂ ਦਿੱਲੀ : ਦੁਬਈ ਦੇ ਏਅਰਪੋਰਟ ‘ਤੇ ਗੋਲਡ ਵਾਰ ਚੈਲੇਂਜ ਚੱਲ ਰਿਹਾ ਹੈ। ਇਸ ਚੈਲੇਂਜ ‘ਚ ਜਿਸਨ੍ਹੇ ਬਾਕਸ ਵਿੱਚੋਂ 20 ਕਿੱਲੋ ਸੋਨਾ ਬਾਹਰ ਕੱਢ ਲਿਆ ਉਹ ਉਸਦਾ ਹੋਵੇਗਾ। ਇਹ ਚੈਲੇਂਜ ਦੇਖਣ ਵਿੱਚ ਤਾਂ ਕਾਫ਼ੀ ਆਸਾਨ ਲੱਗ ਰਿਹਾ ਹੈ ਪਰ ਇਸਨ੍ਹੂੰ ਕੋਈ ਪੂਰਾ ਨਹੀਂ ਕਰ ਪਾ ਰਿਹਾ ਹੈ। ਜੋ ਯਾਤਰੀ ਏਅਰਪੋਰਟ ਪਹੁੰਚ ਰਿਹਾ ਹੈ ਉਹ ਆਪਣੀ ਕਿਸਮਤ ਅਜ਼ਮਾ ਰਿਹਾ ਹੈ ਪਰ ਹੁਣ ਤੱਕ ਸਾਰੇ ਲੋਕ ਕਾਮਯਾਬ ਹੋਣ ਵਿੱਚ ਅਸਫਲ ਹੋ ਰਹੇ। ਜਿੱਥੇ ਲੋਕਾਂ ਨੂੰ 20 ਕਿਲੋ ਸੋਨਾ ਪਾਉਣ ਦੀ ਦੌੜ ਲੱਗੀ ਹੋਈ ਹੈ।
Read Also ਜਦੋਂ ਮੋਬਾਈਲ ਨਾਲ ਖੇਡ੍ਹਦੀ ਔਰਤ ਬੱਚੇ ਨੂੰ ਏਅਰਪੋਰਟ ‘ਤੇ ਛੱਡ ਚੜ੍ਹ ਗਈ ਜਹਾਜ਼
20 ਕਿੱਲੋ ਸੋਨੇ ਦਾ ਬਿਸਕੁਟ ਲੋਕਾਂ ‘ਚ ਚਰਚਾ ਦਾ ਕਾਰਨ ਹੈ। ਜਿਸ ਦਾ ਕਾਰਨ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। 20 ਕਿੱਲੋ ਦੋਨੇ ਦੀ ਬਾਰ ਨੂੰ ਇੱਕ ਸ਼ੀਸ਼ੇ ‘ਚ ਰੱਖਿਆ ਗਿਆ ਹੈ। ਚੈਲੇਂਜ ਹੈ ਕਿ ਜੋ ਵੀ ਇਸ ਸੋਨੇ ਨੂੰ ਸ਼ੀਸ਼ੇ ਦੇ ਅੰਦਰ ਤੋਂ ਕੱਢ ਲਵੇਗਾ ਸੋਨਾ ਉਸ ਦਾ ਹੋ ਜਾਵੇਗਾ ਜਿਸ ਦੇ ਲਈ ਉਸ ਨੂੰ ਕੋਈ ਵੀ ਕੀਮਤ ਨਹੀਂ ਦੇਣੀ ਪਵੇਗੀ। ਸੋਨਾ ਦਾ ਇਹ ਬਿਸਕੁਟ ਦੇਖਣ ਨੂੰ ਜਿੰਨਾ ਹਲਕਾ ਨਜ਼ਰ ਆ ਰਿਹਾ ਹੈ ਓਨਾ ਹੈ ਨਹੀਂ। ਇਸ ਲਈ ਇਸ ਨੂੰ ਇੱਕ ਹੱਥ ਨਾਲ ਚੁੱਕਣਾ ਮੁਸ਼ਕਲ ਹੈ।
Dubai airport. Take it if you can. pic.twitter.com/3dJhIO6E31
— Aviator Anil Chopra (@Chopsyturvey) March 26, 2019
ਇਸ ਨੂੰ ਚੁੱਕਣ ਲਈ ਕਈ ਲੋਕਾਂ ਨੇ ਕੋਸ਼ਿਸ਼ ਕੀਤੀ ਹੈ। ਜਿਸ ਦੀ ਵੀਡੀਓ ਤੇ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇੱਕ ਸ਼ਖ਼ਸ ਸ਼ੀਸ਼ੇ ਦੇ ਬਾਕਸ ‘ਚ ਹੱਥ ਪਾ ਸੋਨੇ ਦੇ ਬਿਸਕੁਟ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
ਟਵਿੱਟਰ ਯੂਜ਼ਰ ਵਿਕਾਸ ਗੁਪਤਾ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ‘ਚ ਇੱਕ ਸ਼ਖ਼ਸ ਬੜੀ ਕੋਸ਼ਿਸ਼ਾਂ ਤੋਂ ਬਾਅਦ ਸੋਨੇ ਨੂੰ ਬਾਹਰ ਕੱਢ ਲੈਂਦਾ ਹੈ। 45 ਸੈਕਿੰਡ ਦੇ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਉਸ ਨੇ ਸੋਨੇ ਨੂੰ ਬਾਹਰ ਕੱਢ ਲਿਆ ਹੈ। ਹੁਣ ਅਜੇ ਤਕ ਇਹ ਸਾਫ਼ ਨਹੀਂ ਹੋਇਆ ਹੈ ਕਿ ਉਸ ਨੂੰ ਸੋਨਾ ਘਰ ਲਿਜਾਣ ਦੀ ਇਜਾਜ਼ਤ ਮਿਲੀ ਹੈ ਜਾਂ ਨਹੀਂ। ਇਹ ਵੀਡੀਓ ਪੋਸਟ ਹੁੰਦਿਆਂ ਹੀ ਵਾਇਰਲ ਹੋ ਗਿਆ। ਜਿਸ ‘ਤੇ ਲੋਕਾਂ ਦੀ ਵੱਖ-ਵੱਖ ਪ੍ਰਤੀਕਿਰੀਆਵਾਂ ਆ ਰਹੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.