Breaking NewsD5 specialIndiaNewsPolitics

ਸਾਧਵੀ ਪ੍ਰਗਿਆ ਦੀ ਬੀਜੇਪੀ ਦਫ਼ਤਰ ‘ਚ ਵਿਗੜੀ ਸਿਹਤ, ਬੇਹੋਸ਼ ਹੋ ਕੇ ਡਿੱਗੀ

ਭੋਪਾਲ : ਭੋਪਾਲ ਸੰਸਦ ਸਾਧਵੀ ਪ੍ਰਗਿਆ ਦੀ ਅੱਜ ਬੀਜੇਪੀ ਦਫ਼ਤਰ ‘ਚ ਅਚਾਨਕ ਤਬੀਅਤ ਵਿਗੜ ਗਈ। ਉਹ ਉਥੇ ਹੀ ਬੇਹੋਸ਼ ਹੋ ਕੇ ਡਿੱਗ ਗਏ। ਉਹ ਭੋਪਾਲ ਸਥਿਤ ਦਫ਼ਤਰ ‘ਚ ਡਾਟਕਰ ਸ਼ਯਾਮਾ ਪ੍ਰਸਾਦ ਮੁਖਰਜੀ ਦੀ ਬਰਸੀ ‘ਤੇ ਪ੍ਰਦਰਸ਼ਨੀ ਦੇ ਉਦਘਾਟਨ ਪ੍ਰੋਗਰਾਮ ‘ਚ ਸ਼ਾਮਲ ਹੋਣ ਪਹੁੰਚੇ ਸਨ। ਤਬੀਅਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ਼ ਜਾਰੀ ਹੈ। ਪ੍ਰਗਿਆ ਠਾਕੁਰ ਦੇ ਕਰੀਬੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੈ।

Singer Diljit Dosanjh ਦਾ MP Ravneet Bittu ਨੂੰ ਮੋੜਵਾਂ ਜਵਾਬ

ਮੌਕੇ ‘ਤੇ ਮੌਜੂਦ ਪਾਰਟੀ ਕਰਮਚਾਰੀਆਂ ਨੇ ਉਨ੍ਹਾਂ ਨੂੰ ਗੱਡੀ ‘ਚ ਬਿਠਾ ਕੇ ਹਸਪਤਾਲ ਭੇਜਿਆ। ਦੱਸ ਦਈਏ ਕਿ ਪ੍ਰਗਿਆ ਠਾਕੁਰ ਤਿੰਨ ਮਹੀਨੇ ਬਾਅਦ ਹਾਲ ਹੀ ‘ਚ ਦਿੱਲੀ ਤੋਂ ਪਰਤੇ ਹਨ। ਲਾਕਡਾਊਨ ਦੇ ਦੌਰਾਨ ਉਹ ਦਿੱਲੀ ‘ਚ ਹੀ ਸਨ। ਉਨ੍ਹਾਂ ਦਾ ਦਿੱਲੀ ਦੇ ਏਮਜ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਸੀ। ਉਨ੍ਹਾਂ ਦੀ ਇੱਕ ਅੱਖ ਦੀ ਰੋਸ਼ਨੀ ਚੱਲੇ ਗਈ ਸੀ। ਇਸ ਤੋਂ ਪਹਿਲਾਂ ਸਾਧਵੀ ਨੇ ਕਾਂਗਰਸ ‘ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਕਾਂਗਰਸ ਵੱਲੋਂ ਕੀਤੀ ਗਈ ਚਲਾਕੀ ਦੇ ਚੱਲਦਿਆਂ ਉਹ ਸਿਹਤ ਸਬੰਧੀ ਪਰੇਸ਼ਾਨੀਆਂ ਝੱਲ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button