Breaking NewsIndiaNewsPunjab

ਇਹਨਾਂ ਚੀਜ਼ਾਂ ਦੀਆਂ ਕੀਮਤਾਂ ‘ਚ ਦਸੰਬਰ ਤੋਂ ਹੋ ਸਕਦਾ ਹੈ ਵਾਧਾ

ਨਵੀਂ ਦਿੱਲੀ: ਦਸੰਬਰ ਮਹੀਨੇ ਤੋਂ ਘਰੇਲੂ ਉਪਕਰਣ ਸਮੇਤ ਟੀਵੀ, ਵਾਸ਼ਿੰਗ ਮਸ਼ੀਨ, ਫਰਿੱਜ਼ ਖਰੀਦਣਾ ਮਹਿੰਗਾ ਹੋ ਸਕਦਾ ਹੈ। ਇਹ ਵਾਧਾ ਟਿਕਾਊ ਖਪਤਕਾਰ ਸਾਮਾਨ ਬਣਾਉਣ ਵਾਲੀ ਕੰਪਨੀਆਂ ਵਲੋਂ ਕੀਤਾ ਜਾਵੇਗਾ। ਡਾਲਰ ਦੇ ਮੁਕਾਬਲੇ ਰੁਪਏ ਵਿਚ ਗਿਰਾਵਟ ਅਤੇ ਕਸਟਮਜ਼ ਡਿਊਟੀ ਵਿਚ ਵਾਧੇ ਨਾਲ ਇਨ੍ਹਾਂ ਉਤਪਾਦਾਂ ਦੀ ਲਾਗਤ ਵਿਚ ਵਾਧਾ ਹੋਇਆ ਹੈ। ਤਿਉਹਾਰੀ ਵਿਕਰੀ ਦੇ ਮੱਦੇਨਜਰ ਕੰਪਨੀਆਂ ਨੇ ਵਧੀ ਲਾਗਤ ਦਾ ਬੋਝ ਗਾਹਕਾਂ ਉੱਤੇ ਪਾਉਣ ਦੇ ਬਜਾਏ ਖ਼ੁਦ ਅਸਥਾਈ ਰੂਪ ਨਾਲ ਇਸ ਬੋਝ ਨੂੰ ਚੁੱਕਿਆ ਪਰ ਅਗਲੇ ਮਹੀਨੇ ਤੋਂ ਉਹ ਇਨ੍ਹਾਂ ਸਾਮਾਨਾਂ ਦੀ ਕੀਮਤ ਵਿਚ ਸੱਤ ਤੋਂ ਅੱਠ ਫ਼ੀਸਦੀ ਵਾਧਾ ਕਰਨ ਦੀ ਤਿਆਰੀ ਵਿਚ ਹੈ।

Read Also ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੋਂ ਰਾਹਤ, ਇਨ੍ਹਾਂ ਸ਼ਹਿਰਾਂ ‘ਚ ਇਨ੍ਹੇ ਘੱਟ ਹੋਏ ਮੁੱਲ

ਪੈਨਾਸੋਨਿਕ ਇੰਡੀਆ ਅਪਣੇ ਉਤਪਾਦਾਂ ਦੇ ਮੁੱਲ ਵਿਚ 7 ਫ਼ੀਸਦੀ ਤੱਕ ਦਾ ਵਾਧਾ ਕਰਨ ਲਈ ਤਿਆਰ ਹੈ ਜਦੋਂ ਕਿ ਕੁੱਝ ਹੋਰ ਕੰਪਨੀਆਂ ਪਹਿਲਾਂ ਹੀ ਕੀਮਤਾਂ ਵਿਚ ਵਾਧਾ ਕਰ ਚੁੱਕੀਆਂ ਹਨ। ਪੈਨਾਸੋਨਿਕ ਇੰਡੀਆ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮਨੀਸ਼ ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਵਿਚ ਰੁਪਏ ‘ਚ ਗਿਰਾਵਟ ਆਈ ਹੈ, ਜਿਸ ਦਾ ਅਸਰ ਲਾਗਤ ‘ਤੇ ਪਿਆ ਹੈ। ਅਸੀਂ ਗਾਹਕਾਂ ਲਈ ਵਧੀ ਲਾਗਤ ਮੁੱਲ ਦਾ ਬੋਝ ਝੇਲਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਬਾਜ਼ਾਰ ਦੀ ਹਾਲਤ ਨੂੰ ਵੇਖਦੇ ਹੋਏ ਸਾਨੂੰ ਅਗਲੇ ਮਹੀਨੇ ਤੋਂ ਮੁੱਲ ਵਿਚ 5 ਤੋਂ 7 ਫ਼ੀ ਸਦੀ ਦੀ ਵਾਧਾ ਕਰਨਾ ਹੋਵੇਗਾ।

ਹਾਇਰ ਇੰਡੀਆ ਦੇ ਪ੍ਰਧਾਨ ਏਰਿਕ ਬਰਗੈਂਜਾ ਨੇ ਕਿਹਾ ਅਸੀਂ ਇਹ ਨਿਸ਼ਚਤ ਕੀਤਾ ਹੈ ਕਿ ਭਾਰਤ ਵਿਚ ਤਿਉਹਾਰਾਂ ਦੇ ਮੌਸਮ ਤੋਂ ਬਾਅਦ ਕੀਮਤਾਂ ਵਿਚ ਵਾਧਾ ਪ੍ਰਭਾਵੀ ਹੋਵੇਗਾ ਕਿਉਂਕਿ ਤਿਉਹਾਰਾਂ ਦੇ ਮੌਸਮ ਵਿਚ ਸੀਜਨ ਵਿਚ ਵੱਡੇ ਪੈਮਾਨੇ ਉੱਤੇ ਲੋਕ ਟਿਕਾਊ ਉਪਭੋਗ ਦੀਆਂ ਵਸਤੂਆਂ ਖਰੀਦਦੇ ਹਨ। ਭਾਰਤ ਵਿਚ ਤਿਉਹਾਰਾਂ ਦਾ ਸੀਜਨ ‘ਓਣਮ’ ਤੋਂ ਸ਼ੁਰੂ ਹੁੰਦਾ ਹੈ ਅਤੇ ਦਸ਼ਹਰਾ ਤੋਂ ਬਾਅਦ ਦਿਵਾਲੀ ਦੇ ਨਾਲ ਖਤਮ ਹੁੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button