NewsBreaking NewsIndia

ਮੋਦੀ ਸਰਕਾਰ ਬਦਲ ਰਹੀ ਹੈ ਅੰਡੇਮਾਨ ਨਿਕੋਬਾਰ ਦੇ ਇਨ੍ਹਾਂ ਤਿੰਨ ਟਾਪੂਆਂ ਦੇ ਨਾਮ

ਕੇਂਦਰ ਸਰਕਾਰ ਨੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਤਿੰਨ ਟਾਪੂਆਂ ਦੇ ਨਾਮਾਂ ਨੂੰ ਬਦਲ ਦਿੱਤਾ ਹੈ। ਕੇਂਦਰ ਸਰਕਾਰ ਨੇ ਇਨ੍ਹਾਂ ਤਿੰਨਾਂ ਟਾਪੂਆਂ ਦਾ ਨਾਂ ਰੋਸ ਆਈਲੈਂਡ ਤੋਂ ਨੇਤਾਜੀ ਸੁਭਾਸ਼ ਚੰਦਰ ਬੋਸ, ਨੀਲ ਆਈਲੈਂਡ ਤੋਂ ਸ਼ਹੀਦ ਅਤੇ ਹੈਵਲਾਕ ਟਾਪੂ ਦਾ ਨਾਂ ਬਦਲ ਕੇ ਸਵਰਾਜ ਰੱਖ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਸੰਗਮ ਨਗਰੀ ਇਲਾਹਾਬਾਦ ਦਾ ਬਦਲ ਕੇ ਪ੍ਰਯਾਗਰਾਜ ਕਰ ਦਿੱਤਾ ਸੀ। ਜਿਸ ਤੋਂ ਬਾਅਦ ਯੂਪੀ ‘ਚ ਕੁਝ ਹੋਰ ਵੀ ਸ਼ਹਿਰਾਂ ਦੇ ਨਾਂ ਬਦਲੇ ਗਏ। ਜਿਸਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਕਾਫੀ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ।

Read Also ਤੁਹਾਡੇ ਕੰਪਿਊਟਰ ‘ਤੇ ਸਰਕਾਰ ਦੀ ਨਜ਼ਰ, ਇਨ੍ਹਾਂ 10 ਏਜੰਸੀਆਂ ਨੂੰ ਮਿਲਿਆ ਜਾਸੂਸੀ ਦਾ ਅਧਿਕਾਰ

ਆਪਣੇ ਤੇ ਹੋ ਰਹੇ ਹਮਲਿਆਂ ਤੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਇੱਕ ਸਮਾਗਮ ‘ਚ ਇਸ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ ਲੋਕ ਕਹਿ ਰਹੇ ਹਨ ਕਿ ਸ਼ਹਿਰਾਂ ਦਾ ਨਾਂ ਬਦਲਣ ਨਾਲ ਕੀ ਹੁੰਦਾ ਹੈ। ਮੈਂ ਕਿਹਾ ਤੁਹਾਡੇ ਮਾਪਿਆਂ ਨੇ ਤੁਹਾਡਾ ਨਾਂ ਦੁਰਯੋਧਨ ਅਤੇ ਰਾਵਣ ਕਿਉਂ ਨਹੀਂ ਰੱਖ ਦਿੱਤਾ ਨਾਂ ਦਾ ਇਸ ਦੇਸ਼ ਚ ਹੀ ਨਹੀਂ ਬਲਕਿ ਦੂਜੇ ਦੇਸ਼ਾਂ ‘ਚ ਵੀ ਬਹੁਤ ਮਹੱਤਵ ਹੈ। ਇਸ ਦੇਸ਼ ‘ਚ ਸਭ ਤੋਂ ਜਿ਼ਆਦਾ ਨਾਂ ਰਾਮ ਨਾਲ ਜੁੜੇ ਹਨ। ਅਨੁਸੂਚਿਤ ਸਮਾਜ ‘ਚ ਵਾਧੂ ਲੋਕਾਂ ਦਾ ਨਾਂ ਰਾਮ ਨਾਲ ਜੁੜਿਆ ਹੈ। ਨਾਂ ਸਾਡੀ ਮਾਣਯੋਗ ਰਵਾਇਤ ਨੂੰ ਨਾਲ ਜੋੜਦਾ ਹੈ।

and1

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button