D5 specialEntertainmentIndiaNewsPunjab

ਫ਼ਿਲਮੀ ਅਦਾਕਾਰਾ ਕਰੀਨਾ ਕਪੂਰ ਸ਼੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

ਫ਼ਿਲਮੀ ਅਦਾਕਾਰਾ ਕਰੀਨਾ ਕਪੂਰ ਹਾਲ ਹੀ ’ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਉਨ੍ਹਾਂ ਨੇ ਗੁਰੂ ਜੀ ਦਾ ਆਸ਼ੀਰਵਾਦ ਲਿਆ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਬਾਣੀ ਦਾ ਅਨੰਦ ਮਾਣਿਆ। ਇਸ ਮੌਕੇ ਕਰੀਨਾ ਕਪੂਰ ਨੇ ਸਰਬੱਤ ਦੇ ਭਲੇ ਲਈ ਅਤੇ ਦੇਸ਼ ਦੀ ਭਲਾਈ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਜਦੋਂ ਮੈਂ ਗੁਰੂ ਨਗਰੀ ਆਉਂਦੀ ਹਾਂ, ਗੁਰੂ ਦਾ ਆਸ਼ੀਰਵਾਦ ਜ਼ਰੂਰ ਲੈਂਦੀ ਹਾਂ।

Read also…. ਰਣਵੀਰ ਨੇ ਕਰੀਨਾ ਤੋਂ ਪੁੱਛਿਆ ਬੈਸਟ ਹਸਬੈਂਡ ਬਨਣ ਦਾ ਤਰੀਕਾ, ਤਾਂ ਬੇਬੋ ਨੇ ਦਿੱਤਾ ਇਹ ਟਿਪਸ (ਵੀਡੀਓ)

ਇਸ ਦੌਰਾਨ ਕਰੀਨਾ ਕਪੂਰ ਨੂੰ ਐੱਸ. ਜੀ. ਪੀ. ਸੀ. ਵੱਲੋਂ ਗੁਰੂ ਦੀ ਤਸਵੀਰ ਅਤੇ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ। ਉਸ ਨੇ ਕਿਹਾ ਕਿ ਉਸਨੂੰ ਗੁਰੂ ਘਰ ਆ ਕੇ ਬਹੁਤ ਸ਼ਾਂਤੀ ਮਿਲਦੀ ਹੈ।

ਇਸ ਲਈ ਮੈਂ ਫਿਲਮ ਦੀ ਸ਼ੂਟਿੰਗ ਲਈ ਪੰਜਾਬ ’ਚ ਆਈ ਸੀ, ਜਿਸ ਦੀ ਸ਼ੂਟਿੰਗ ਵੱਖ-ਵੱਖ ਸ਼ਹਿਰਾਂ ਵਿਚ ਹੋਣੀ ਹੈ। ਕਰੀਨਾ ਕਪੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button