
ਪੰਜਾਬ ਦੀਆਂ ਨਸਲਾਂ ਅਤੇ ਫਸਲਾਂ ਨੂੰ ਬਚਾਉਣ ਲਈ ਲੱਗੇ ਦਿੱਲੀ ਦੇ ਕਿਸਾਨ ਮੋਰਚੇ ਵਿੱਚ 800 ਦੇ ਕਰੀਬ ਕਿਸਾਨਾਂ ਲਾਸ਼ਾਂ ਨੂੰ ਅੱਖੋਂ ਪਰੋਖੇ ਕਰਕੇ, ਬੰਦੀ ਸਿੰਘਾਂ ਦੀ ਰਿਹਾਈ, ਨਸ਼ਿਆਂ ਦੀ ਰੋਕਥਾਮ, ਪੰਜਾਬ ਦੇ ਪਾਣੀਆਂ ਅਤੇ ਖੇਤੀ ਦੇ ਮਸਲਿਆਂ ਵੱਲ ਪਿੱਠ ਕਰਕੇ ਭਾਜਪਾ ਦੇ ਪੈਰਾਂ ਵਿੱਚ ਜਾ ਬੈਠਣਾ ਬਾਦਲ ਦਲ ਦੀ ਨੈਤਿਕ ਅਤੇ ਇਖਲਾਕੀ ਹਾਰ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਪਿਛਲੇ ਲੰਮੇ ਸਮੇਂ ਤੋਂ ਪੰਥ ਅਤੇ ਪੰਜਾਬ ਵਿਰੋਧੀ ਸ਼ਕਤੀਆਂ ਆਰਐਸਐਸ ਅਤੇ ਭਾਜਪਾ ਨੂੰ ਸਿੱਖ ਸੰਸਥਾਵਾਂ ਅਤੇ ਪੰਜਾਬ ਦੀ ਵਾਗਡੋਰ ਫੜਾਉਣ ਲੋਚੇ ਦੀਆਂ ਸਨ ਪਰ ਪੰਜਾਬ ਦੇ ਅਣਖੀ ਲੋਕਾਂ ਨੇ ਸੰਘਰਸ਼ਾਂ ਨਾਲ ਇਸ ਕਵਾਇਦ ਨੂੰ ਰੋਕਿਆ ਹੋਇਆ ਸੀ ਇਸ ਗੱਠਜੋੜ ਨੂੰ ਅਕਾਲੀ ਦਲ ਦੀ ਪੰਜਾਬ ਨਾਲ ਗਦਾਰੀ ਵਜੋਂ ਵੇਖਿਆ ਜਾਵੇਗਾ। ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਇਫਾਕ ਜਾਹਿਰ ਕੀਤਾ ਕਿ ਇਸ ਗੱਠਜੋੜ ਦੇ ਪਿੱਛੇ ਸਿਰਸੇ ਵਾਲਾ ਡੇਰੇ ਦਾ ਹੱਥ ਹੋ ਸਕਦਾ ਹੈ। ਜਿਸ ਨੂੰ ਬੀਜੇਪੀ ਵੱਲੋਂ ਬਾਰ-ਬਾਰ ਪਰੋਲ ਦਿੱਤੀ ਜਾ ਰਹੀ ਸੀ ਅਤੇ ਉਸ ਦੀਆਂ ਨਜ਼ਦੀਕੀਆਂ ਬਾਦਲ ਪਰਿਵਾਰ ਦੇ ਨਾਲ ਅਤੇ ਅਕਾਲੀ ਦਲ ਦੇ ਹੋਰ ਆਗੂਆਂ ਨਾਲ ਜੱਗ ਜਾਹਰ ਹਨ।
ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਭਾਜਪਾ ਨਾਲ ਗੱਠਜੋੜ ਤੋਂ ਪਿੱਛੋਂ ਹੁਣ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਅਤੇ ਬਾਦਲ ਦਲ ਸਭ ਦਿੱਲੀ ਤੋਂ ਚੱਲਦੇ ਹਨ। ਸਿਰਫ ਅਕਾਲੀ ਦਲ ਵਾਰਸ ਪੰਜਾਬ ਦੇ ਹੀ ਅਜਿਹੀ ਇੱਕ ਸਿਆਸੀ ਪਾਰਟੀ ਹੈ ਜਿਸ ਨੂੰ ਪੰਜਾਬ ਪ੍ਰਸਤ ਲੋਕ ਪੰਜਾਬ ਤੋਂ ਚਲਾ ਰਹੇ ਹਨ । ਉਹਨਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਫੈਸਲਾ ਕਰਨਾ ਸੌਖਾ ਹੋ ਜਾਵੇਗਾ ਕਿ ਉਹਨਾਂ ਨੇ ਪੰਜਾਬ ਨਾਲ ਜਾਣਾ ਹੈ ਜਾਂ ਦਿੱਲੀ ਨਾਲ?
ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਨੇ ਕਿਹਾ ਕਿ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਪਿਛਲੇ ਕਾਫ਼ੀ ਸਮੇਂ ਤੋਂ ਭਾਜਪਾ ਨਾਲ ਮੁੜ ਗੱਠਜੋੜ ਕਰਨ ਲਈ ਤਰਲੋਮੱਛੀ ਹੋ ਰਿਹਾ ਸੀ, ਆਖ਼ਰਕਾਰ ਭਾਜਪਾ ਨੇ ਬਾਦਲਾਂ ਦੀ ਝੋਲੀ ਵਿੱਚ ਖ਼ੈਰ ਪਾ ਹੀ ਦਿੱਤੀ ਹੈ। ਇਸ ਗੱਠਜੋੜ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਸੱਤਾ ਦੀ ਕੁਰਸੀ ਖ਼ਾਤਰ ਆਪਣੇ ਸਿਧਾਂਤਾਂ ਅਤੇ ਸਟੈਂਡ ਨਾਲ ਕਿਸੇ ਵੀ ਹੱਦ ਤੱਕ ਸਮਝੌਤਾ ਕਰਨ ਲਈ ਤਿਆਰ ਹੈ?
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




