Breaking NewsD5 specialNewsPoliticsPunjab

ਲਓ ਜੀ ! ਲੱਗ ਗਿਆ ਸੁਮੇਧ ਸੈਣੀ ਦਾ ਕਿੱਥੇ ਲੁਕਿਆ,ਆਹ ਬੰਦੇ ਨੇ ਦਸਤਾ ਸੈਣੀ ਦੇ ਫਾਰਮ ਦਾ ਪਤਾ!

ਫਤਹਿਗੜ੍ਹ ਸਾਹਿਬ : ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ‘ਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਲਗਾਤਾਰ ਵੱਧ ਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਸੈਣੀ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਹਰ ਦਿਨ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਸੈਣੀ ਦਾ ਕੋਈ ਪਤਾ ਨਹੀਂ ਲਗ ਰਿਹਾ। ਕਈ ਸਿੱਖ ਜਥੇਬੰਦੀਆਂ ਜਿਵੇਂ ਦਲ਼ ਖਾਲਸਾ ਵਲੋਂ ਤਾਂ ਸੈਣੀ ਦੇ ਤਾਂ ਭਗੋੜੇ ਹੋਣ ਦੇ ਪੋਸਟਰ ਲਗਾ ਦਿੱਤੇ ਸੀ ਅਤੇ ਦੂਜੇ ਪਾਸੇ ਯੂਥ ਅਕਾਲੀ ਦਲ ਅੰਮ੍ਰਿਤਸਰ ਨੇ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਵਾਉਣ ਵਾਲੇ ਲਈ ਇਕ ਲੱਖ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ।

BIG NEWS ਸੁਮੇਧ ਸੈਣੀ ਦੇ ਠਿਕਾਣੇ ਤੋਂ ਮਿਲੇ ਅਹਿਮ ਸੁਰਾਗ ! ਹੁਣ ਹੋਣਗੇ ਵੱਡੇ ਖੁਲਾਸੇ!

ਯੂਥ ਆਗੂਆਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੁਮੇਧ ਸੈਣੀ ਦੀ ਗ੍ਰਿਫਤਾਰੀ ਲਈ ਬਾਦਲਾਂ ਦੇ ਹਰਿਆਣਾ ‘ਚ ਸਥਿਤ ਫਾਰਮ ‘ਤੇ ਛਾਪੇਮਾਰੀ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸੁਮੇਧ ਸੈਣੀ ਬਾਲਾਸਰ ਫਾਰਮ ‘ਤੇ ਬਾਦਲ ਪਰਿਵਾਰ ਦੀ ਪਨਾਹ ਲਈ ਬੈਠਾ ਹੈ ਅਤੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਲਈ ਉਸ ਨਾਲ ਲੁਕਣ ਮਿਚੀ ਖੇਡ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਸੁਮੇਧ ਸੈਣੀ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਹਿਰਾਸਤ ‘ਚ ਲੈ ਕੇ ਉਨ੍ਹਾਂ ਤੋਂ ਸੁਮੇਧ ਸੈਣੀ ਦੇ ਲਾਪਤਾ ਹੋਣ ਬਾਰੇ ਪੁੱਛਗਿੱਛ ਕੀਤੀ ਜਾਵੇ ਅਤੇ ਸੁਮੇਧ ਸੈਣੀ ਦਾ ਪਾਸਪੋਰਟ ਜ਼ਬਤ ਕੀਤਾ ਜਾਵੇ ਤਾਂ ਕਿ ਉਹ ਵਿਦੇਸ਼ ਨਾ ਭੱਜ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button