Breaking NewsNewsSports

ਵਰਲਡ ਟੂਰ ਫਾਈਨਲਸ : ਪੀ.ਵੀ.ਸਿੱਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਜਿੱਤਿਆ ਖਿਤਾਬ

ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਖ਼ਿਡਾਰਨ ਪੀ. ਵੀ. ਸਿੰਧੂ ਨੇ ਪਿਛਲੇ ਸਾਲ ਦੀ ਗਲਤੀ ਨੂੰ ਸੁਧਾਰਦਿਆਂ ਵਰਲਡ ਟੂਰ ਫਾਈਨਲਸ ਦਾ ਖ਼ਿਤਾਬ ਜਿੱਤ ਲਿਆ ਹੈ। ਉਨ੍ਹਾਂ ਨੇ ਐਤਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ ‘ਚ ਆਪਣੇ ਤੋਂ ਉੱਪਰ ਦੀ ਰੈਂਕਿੰਗ ਵਾਲੀ ਜਾਪਾਨੀ ਖਿਡਾਰਨ ਨੋਜੋਮੀ ਓਕੁਹਾਰਾ ਨੂੰ ਹਰਾਇਆ। ਪੀ. ਵੀ. ਸਿੰਧੂ ਪਿਛਲੇ ਸਾਲ ਇਸ ਟੂਰਨਾਮੈਂਟ ਦੇ ਫਾਈਨਲ ‘ਚ ਹਾਰ ਗਈ ਸੀ। ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਨੇ ਕਿਸੇ ਵੀ ਵਰਗ ‘ਚ ਇਸ ਟੂਰਨਾਮੈਂਟ ਦਾ ਖ਼ਿਤਾਬ ਨਹੀਂ ਜਿੱਤਿਆ ਸੀ। ਪੀ. ਵੀ. ਸਿੰਧੂ ਦੀ ਐਤਵਾਰ ਨੂੰ ਖੇਡੇ ਗਏ ਮਹਿਲਾ ਸਿੰਗਲਸ ਦੇ ਫਾਈਨਲ ‘ਚ ਜਾਪਾਨ ਦੀ ਨੋਜੋਮੀ ਓਕੁਹਾਰਾ ਵਿਚਾਲੇ ਕਰੜੀ ਟੱਕਰ ਹੋਈ। ਸਿੰਧੂ ਨੇ ਵਿਸ਼ਵ ਰੈਂਕਿੰਗ ਨੰਬਰ-5 ਨੋਜੋਮੀ ਓਕੁਹਾਰਾ ਨੂੰ ਇਕ ਘੰਟੇ ਤੇ ਦੋ ਮਿੰਟ ਤੱਕ ਚੱਲੇ ਮੈਚ ‘ਚ 21-19, 21-17 ਨਾਲ ਹਰਾ ਕੇ ਖ਼ਿਤਾਬੀ ਜਿੱਤ ਹਾਸਿਲ ਕੀਤੀ।

Read Also ਫਰੈਂਚ ਓਪਨ ਵਿੱਚ ਪੀ.ਵੀ.ਸਿੰਧੂ ਨੇ ਝਾਂਗ ਤੋਂ ਲਿਆ ਬਦਲਾ

ਸਿੰਧੂ ਪਿਛਲੇ ਸਾਲ ਨੋਜੋਮੀ ਓਕੁਹਾਰਾ ਤੋਂ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰ ਗਈ ਸੀ। ਪੀ. ਵੀ. ਸਿੰਧੂ ਤੇ ਨੋੋਜੋਮੀ ਓਕੁਹਾਰਾ ਵਿਚਾਲੇ ਕਰੜੀ ਟੱਕਰ ਦੇਖੀ ਗਈ। ਹਾਲਾਂਕਿ ਸਿੰਧੂ ਨੇ ਬਾਜ਼ੀ ਮਾਰਦਿਆਂ ਖਿਤਾਬ ਆਪਣੇ ਨਾਂਅ ਕਰ ਲਿਆ। ਸਿੰਧੂ ਤੇ ਓਕੁਹਾਰਾ ਵਿਚਾਲੇ ਖੇਡਿਆ ਗਿਆ ਇਹ 13ਵਾਂ ਮੈਚ ਹੈ। ਇਸ ਤੋਂ ਪਹਿਲਾਂ 12 ਮੈਚਾਂ ‘ਚ ਦੋਵੇਂ 6-6 ਮੈਚ ਜਿੱਤ ਕੇ ਬਰਾਬਰੀ ‘ਤੇ ਸਨ। ਇਸ ਟੂਰਨਾਮੈਂਟ ਦੇ ਬਾਅਦ ਸਿੰਧੂ ਨੇ ਜਾਪਾਨੀ ਖਿਡਾਰਨ ‘ਤੇ 7-6 ਦੀ ਬੜ੍ਹਤ ਬਣਾ ਲਈ ਹੈ। ਇਸ ਤੋਂ ਪਹਿਲਾਂ ਭਾਰਤ ਦੇ ਸਮੀਰ ਵਰਮਾ ਸਨਿਚਰਵਾਰ ਨੂੰ ਪੁਰਸ਼ ਸਿੰਗਲਸ ਦੇ ਸੈਮੀਫਾਈਨਲ ‘ਚ ਹਾਰ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button