Breaking NewsD5 specialNewsPoliticsPunjab

ਪੰਚਾਇਤੀ ਚੋਣਾਂ ਤੋਂ ਪਹਿਲਾਂ ਪਿੰਡ ਵਾਲਿਆਂ ਦਾ ਵੱਡਾ ਫ਼ੈਸਲਾ (ਵੀਡੀਓ)

ਫਰੀਦਕੋਟ : ਇਸ ਪਿੰਡ ਵਿੱਚ ਪੰਚਾਇਤੀ ਚੋਣਾਂ ਦੌਰਾਨ ਨਸ਼ੇ ਦੀ ਵਰਤੋਂ ਕਰਨਾ ਸਖ਼ਤ ਮਨ੍ਹਾ ਹੈ। ਜੋ ਉਮੀਦਵਾਰ ਨਸ਼ੇ ਦੀ ਵਰਤੋਂ ਕਰੇਗਾ, ਉਸ ਦਾ ਸਮੂਹ ਪਿੰਡ ਵੱਲੋਂ ਬਾਈਕਾਟ ਕੀਤਾ ਜਾਵੇਗਾ ਅਤੇ ਉਹ ਵੋਟ ਦਾ ਹੱਕਦਾਰ ਨਹੀਂ ਹੋਵੇਗਾ। ਜੇਕਰ ਕੋਈ ਵੀ ਉਮੀਦਵਾਰ ਆਉਣ ਵਾਲੀਆਂ ਚੋਣਾਂ ‘ਚ ਕਿਸੇ ਤਰ੍ਹਾਂ ਦਾ ਨਸ਼ਾ ਵੰਡਣ ਦੀ ਕੋਸ਼ਿਸ਼ ਕਰਦੈ ਤਾਂ ਉਸ ਦਾ ਸੰਪੂਰਨ ਤੌਰ ‘ਤੇ ਬਾਈਕਾਟ ਕੀਤਾ ਜਾਵੇਗਾ ਅਤੇ ਉਸ ਦੀ ਵੀਡੀਓ ਬਣਾ ਕੇ ਇੰਟਰਨੈੱਟ ‘ਤੇ ਪਾਈ ਜਾਵੇਗੀ। ਇਹ ਫ਼ੁਰਮਾਨ ਫਰੀਦਕੋਟ ਦੇ ਪਿੰਡ ਸ਼ੇਰ ਸਿੰਘ ਵਾਲਾ ਦੇ ਲੋਕਾਂ ਨੇ ਸਮੂਹ ਪ੍ਰਬੰਧਕ ਕਮੇਟੀ ਅਤੇ ਸੁਸਾਇਟੀਆਂ ਦੇ ਸਹਿਯੋਗ ਨਾਲ ਜਾਰੀ ਕੀਤਾ ਹੈ। ਜੋ ਸਰਕਾਰਾਂ ਨੂੰ ਜਗਾਉਣ ਲਈ ਵੱਡਾ ਕਦਮ ਹੈ, ਜਿਥੇ ਇਕ ਪਾਸੇ ਪੰਚਾਇਤੀ ਚੋਣਾਂ ‘ਚ ਧੜੱਲੇ ਨਾਲ ਸ਼ਰਾਬ ਅਤੇ ਹੋਰ ਨਸ਼ਾ ਪਰੋਸਣ ਲਈ ਉਮੀਦਵਾਰ ਪੱਬਾਂ ਭਾਰ ਨੇ। ਉਥੇ ਹੀ ਇਸ ਪਿੰਡ ਦੇ ਲੋਕ ਘਰ ਘਰ ਜਾ ਕੇ ਜਾਗਰੂਕਤਾ ਫੈਲਾ ਰਹੇ ਹਨ।

Read Also ਚੋਣ ਕਮਿਸ਼ਨਰ ਤੋਂ ਸੁਣੋ ਪੰਚਾਇਤੀ ਚੋਣਾਂ ਦਾ ਐਲਾਨ (ਵੀਡੀਓ)

ਸਰਕਾਰ ਦੇ ਨਸ਼ਾ ਖ਼ਤਮ ਕਰਨ ਦੇ ਦਾਅਵਿਆਂ ਨੂੰ ਤਾਂ ਗ੍ਰਹਿਣ ਲੱਗ ਚੁੱਕਿਆਂ ਹੈ ਪਰ ਇਹ ਫ਼ੈਸਲਾ ਉਹਨਾਂ ਲੋਕਾਂ ਦੇ ਮੂੰਹ ‘ਤੇ ਕਰਾਰੀ ਚਪੇੜ ਹੈ। ਜਿਹੜੇ ਨਸ਼ਾ ਵੰਡ ਕੇ ਵੋਟਾਂ ਬਟੋਰਦੇ ਨੇ ਪਿੰਡ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਵੱਲੋਂ ਵੀ ਨਸ਼ਾ ਮੁਕਤ ਚੋਣਾਂ ਕਰਾਉਣ ਲਈ, ਘਰ ਘਰ ਪ੍ਰਚਾਰ ਕੀਤਾ ਜਾ ਰਿਹਾ ਹੈ।1800 ਵੋਟਾਂ ਵਾਲੇ ਇਸ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਬਣਾਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੋ ਮੈਂਬਰ ਤਾਂ ਸਰਬਸੰਮਤੀ ਨਾਲ ਚੁਣ ਦਿੱਤੇ ਹਨ। ਵੋਟਾਂ ਦੇ ਲਾਲਚ `ਚ ਸੇਵਾ-ਪਾਣੀ ਦੇ ਨਾਂਅ ‘ਤੇ ਨਸ਼ਾ ਪਰੋਸਣਾ ਆਤਮ ਹੱਤਿਆ ਦੇ ਬਰਾਬਰ ਹੈ। ਇਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ। ਬਿਹਤਰੀ ਏਸੇ ਵਿੱਚ ਹੈ ਕਿ ਪੰਜਾਬ ਦੇ ਤਮਾਮ ਪਿੰਡਾਂ ਦੇ ਲੋਕ ਇਸ ਵਾਰ ਪੰਚਾਇਤੀ ਚੋਣਾਂ ‘ਚ ਸਰਬਸੰਮਤੀ ਦਾ ਇਤਿਹਾਸ ਬਣਾਉਣ ਤਾਂ ਜੋ ਪੰਜਾਬੀਆਂ ਦੇ ਮੱਥੇ ‘ਤੇ ਲੱਗਿਆ ਨਸ਼ਿਆਂ ਦਾ ਕਲੰਕ ਸਾਫ਼ ਹੋ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button