Breaking NewsIndiaNews

CBI vs CBI : ਅਲੋਕ ਵਰਮਾ ਛੁੱਟੀ ‘ਤੇ ਰਹਿਣਗੇ ਜਾਂ ਹੋਵੇਗੀ ਵਾਪਸੀ ?

ਨਵੀਂ ਦਿੱਲੀ :  ਰਿਸ਼ਵਤਖੋਰੀ ਮਾਮਲੇ ‘ਚ ਅੱਜ ਸੀਬੀਆਈ ਚੀਫ ਅਲੋਕ ਵਰਮਾ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਹੋਈ ਸੁਣਵਾਈ ‘ਚ ਅਲੋਕ ਵਰਮਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੀਬੀਆਈ ਚੀਫ ਦੀ ਨਿਯੁਕਤੀ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਚੀਫ ਜਸਟਿਸ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਤੇ ਸਰਕਾਰ ਵਲੋਂ ਚੁੱਪਚਾਪ ਉਨਾਂ ਨੂੰ ਛੁੱਟੀ ‘ਤੇ ਭੇਜ ਦੇਣਾ ਗੈਰ ਕਾਨੂੰਨੀ ਹੈ।

Read Also ਸੀਬੀਆਈ ਤੋਂ ਬੇਅਦਬੀ ਮਾਮਲਿਆਂ ਦੀ ਜਾਂਚ ਵਾਪਸ ਲੈਣ ਤੋਂ ਨਾਕਾਮ ਕੈਪਟਨ ਸਰਕਾਰ

ਇਸ ‘ਤੇ ਜਸਟਿਸ ਕੇ.ਐੱਮ. ਜੋਸਫ਼ ਨੇ ਵਕੀਲ ਨੂੰ ਸਵਾਲ ਕੀਤਾ ਕਿ ਅਗਰ ਕੋਈ ਵਿਅਕਤੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਫੜਿਆ ਜਾਵੇ ਤਾਂ ਕੀ ਉਸ ਨੂੰ 5 ਮਿੰਟ ਲਈ ਅਹੁਦੇ ‘ਤੇ ਰਹਿਣਾ ਚਾਹੀਦਾ ਹੈ। ਵਕੀਲ ਨੇ ਜੱਜ ਦੇ ਸਵਾਲ ਦੇ ਜਵਾਬ ‘ਚ ਕਿਹਾ ਕਿ ਇਸ ਕੇਸ ‘ਚ ਤਬਾਦਲੇ ਦੇ ਨਿਯਮਾਂ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ। ਜੱਜ ਨੇ ਸਾਰੀ ਬਹਿਸ ਸੁਣਨ ਤੋਂ ਬਾਅਦ ਇਸ ਕੇਸ ਦੀ ਅਗਲੀ ਸੁਣਵਾਈ 5 ਦਸੰਬਰ ‘ਤੇ ਪਾ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button