Breaking NewsD5 specialIndiaNewsTop News

ਕੋਰੋਨਾ ਤੋਂ ਬਾਅਦ ‘Delta Plus’ ਵੈਰੀਐਂਟ ਨੇ ਵਧਾਈ ਚਿੰਤਾ, ਦੇਸ਼ ਭਰ ‘ਚ ਸਾਹਮਣੇ ਆਏ 40 ਮਾਮਲੇ

ਨਵੀਂ ਦਿੱਲੀ : ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਪਰ ਇਸ ‘ਚ ਹੁਣ ਕੋਰੋਨਾ ਦੇ ‘ਡੈਲਟਾ ਪਲੱਸ’ ਵੈਰੀਐਂਟ ਨੇ ਸੂਬਾ ਸਰਕਾਰਾਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ‘ਡੈਲਟਾ ਪਲੱਸ’ ਵੈਰੀਐਂਟ ਦੇਸ਼ ‘ਚ ਤੇਜੀ ਨਾਲ ਫੈਲ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਦੱਸਿਆ ਕਿ ਮਹਾਰਾਸ਼ਟਰ, ਕੇਰਲ ਅਤੇ ਮੱਧ ਪ੍ਰਦੇਸ਼ ‘ਚ ‘ਡੈਲਟਾ ਪਲੱਸ’ ਰੂਪ (ਵੈਰੀਐਂਟ) ਦੇ ਲਗਭਗ 40 ਮਾਮਲੇ ਸਾਹਮਣੇ ਆਏ ਹਨ। ਇਸ ਨੂੰ ‘ਚਿੰਤਾਜਨਕ ਰੂਪ’ (ਵੀ.ਓ.ਸੀ.) ਦੇ ਰੂਪ ‘ਚ ਵਰਗੀਕ੍ਰਿਤ ਕੀਤਾ ਹੈ।

🔴LIVE|| ਪੰਜਾਬ ਦੀਆਂ ਵੱਡੀਆਂ ਖ਼ਬਰਾਂ, ਹਰ ਮੁੱਦੇ ਤੇ ਝਾਤ || NEWS

ਮੰਤਰਾਲਾ ਨੇ ਦੱਸਿਆ ਕਿ ਡੈਲਟਾ ਤੋਂ ਇਲਾਵਾ ਡੈਲਟਾ ਪਲੱਸ ਸਮੇਤ ਡੈਲਟਾ ਦੇ ਸਾਰੇ ਰੂਪਾਂ ਨੂੰ ਵੀ.ਓ.ਸੀ. ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਮੰਤਰਾਲਾ ਨੇ ਇਕ ਬਿਆਨ ‘ਚ ਕਿਹਾ,”ਭਾਰਤ ‘ਚ ਹੁਣ ਤੱਕ 45 ਜ਼ਾਰ ਤੋਂ ਵੱਧ ਨਮੂਨਿਆਂ ਦੀ ਜਾਂਚ ਤੋਂ ਬਾਅਦ ਡੈਲਟਾ ਪਲੱਸ ਰੂਪ- ਏ.ਵਾਈ.-1 ਦੇ ਕਰੀਬ 40 ਮਾਮਲੇ ਮਹਾਰਾਸ਼ਟਰ, ਕੇਰਲ ਅਤੇ ਮੱਧ ਪ੍ਰਦੇਸ਼ ‘ਚ ਕਿਤੇ-ਕਿਤੇ ਸਾਹਮਣੇ ਆਏ ਹਨ ਅਤੇ ਇਸ ਦੀ ਮੌਜੂਦਗੀ ‘ਚ ਕੋਈ ਵਾਧਾ ਨਹੀਂ ਦੇਖਿਆ ਗਿਆ ਹੈ।” ਇਨ੍ਹਾਂ ਤਿੰਨਾਂ ਸੂਬਿਆਂ ਨੂੰ ਸਰਗਰਮੀ ਵਧਾਉਣਅਤੇ ਜਨ ਸਿਹਤ ਸੰਬੰਧੀ ਉੱਚਿਤ ਕਦਮ ਚੁੱਕਣ ਦੀ ਸਲਾਹ ਦਿੱਤੀ ਗਈ ਹੈ।

ਕਿਸਾਨਾਂ ਲਈ ਆਈ ਨਵੀਂ ਮੁਸੀਬਤ ! ਆਗੂਆਂ ਨੇ ਕਰਤਾ ਐਲਾਨ ! ਨਵੇਂ ਅੰਦੋਲਨ ਦੀ ਸ਼ੁਰੂਆਤ !

‘ਪਬਲਿਕ’ ਹੈਲਥ ਇੰਗਲੈਂਡ’ (ਪੀ.ਐੱਚ.ਈ.) ਨੇ 11 ਜੂਨ ਨੂੰ ਏ.ਵਾਈ.-1 ਸੰਬੰਧੀ ਰਿਪੋਰਟ ਦਿੱਤੀ ਸੀ, ਜਿਸ ਤੋਂ ਬਾਅਦ ਨਮੂਨਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਇਸ ਰੂਪ ਦੇ ਸੰਕਰਮਣ ਦਾ ਪਹਿਲਾ ਮਾਮਲਾ ਮਹਾਰਾਸ਼ਟਰ ‘ਚ ਇਕੱਠੇ ਕੀਤੇ ਗਏ ਨਮੂਨੇ ‘ਚ ਮਿਲਿਆ। ਇਹ ਨਮੂਨਾ 5 ਅਪ੍ਰੈਲ ਨੂੰ ਇਕੱਠਾ ਕੀਤਾ ਗਿਆ ਸੀ। ਬਿਆਨ ‘ਚ ਦੱਸਿਆ ਗਿਆ ਕਿ 18 ਜੂਨ ਤੱਕ, ਦੁਨੀਆ ਭਰ ‘ਚ ਏ.ਆਈ.-1 ਰੂਪ ਦੇ 205 ਨਤੀਜਿਆਂ ਦਾ ਪਤਾ ਲੱਗਾ, ਜਿਨ੍ਹਾਂ ‘ਚੋਂ 50 ਫੀਸਦੀ ਮਾਮਲਿਆਂ ਦਾ ਪਤਾ ਅਮਰੀਕਾ ਅਤੇ ਬ੍ਰਿਟੇਨ ‘ਚ ਲੱਗਾ। ‘ਇੰਡੀਅਨ ਸਾਰਸ ਕੋਵ-2 ਜੀਨੋਮਿਕਸ ਕੰਸੋਰਟੀਅਮ’ (ਆਈ.ਐੱਨ.ਐੱਸ.ਏ.ਸੀ.ਓ.ਜੀ.) ਨੇ ਹਾਲ ‘ਚ ਵਾਇਰਸ ਦੇ ਇਸ ਰੂਪ (ਡੈਲਟਾ, ਬੀ 1.617.2) ਦੀ ਪਛਾਣ ਕੀਤੀ ਸੀ। ਇਹ ਰੂਪ ਦੁਨੀਆ ਦੇ 9 ਹੋਰ ਦੇਸ਼ਾਂ ‘ਚ ਵੀ ਪਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button