ਰਾਜ ਗਰੇਵਾਲ ਅਸਤੀਫਾ ਮਾਮਲੇ ‘ਚ ਨਵਾਂ ਮੋੜ, ਜੂਆ ਖੇੇਡਣ ਦੇ ਲੱਗ ਰਹੇ ਨੇ ਇਲਜ਼ਾਮ
ਬਰੈਂਪਟਨ : ਬਰੈਂਪਟਨ ਪੂਰਬੀ ਤੋਂ ਐੱਮ.ਪੀ ਰਾਜ ਗਰੇਵਾਲ ਨੇ ਪਿਛਲੇ ਦਿਨੀਂ ਆਪਣੀ ਸਿਹਤ ਠੀਕ ਨਾ ਹੋਣ ਅਤੇ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਪਰ ਤਾਜ਼ਾ ਰਿਪੋਰਟਾਂ ਅਨੁਸਾਰ ਉਨ੍ਹਾਂ ਨੇ ਆਪਣਾ ਇਹ ਅਸਤੀਫਾ ਆਪਣੇ ਜੂਆ ਖੇਡਣ ਦੀ ਲੱਤ ਕਾਰਨ ਦਿੱਤਾ ਹੈ। ਜੂਆ ਖੇਡਣ ਕਾਰਨ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹਨ। ਐੱਮ.ਪੀ. ਰਵਿੰਦਰ ਗਰੇਵਾਲ ਜਾਨੀ ਕੇ ਰਾਜ ਗਰੇਵਾਲ ਕੈਨੇਡਾ ਵਿੱਚਲੇ ਪੰਜਾਬੀ ਮੂਲ ਦੇ ਸਿਆਸਤਦਾਨਾਂ ਵਿਚਲਾ ਪ੍ਰਮੁੱਖ ਨਾਮ ਹੈ। ਉਨ੍ਹਾਂ ਪਿਛਲੇ ਦਿਨੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਆਪਣੇ ਹਲਕੇ ਬਰੈਂਪਟਨ ਈਸਟ ਦੇ ਲੋਕਾਂ ਨੂੰ ਕਿਹਾ ਸੀ ਕਿ ਉਹ ਆਪਣੀ ਸਿਹਤ ਠੀਕ ਨਾ ਹੋਣ ਕਾਰਨ ਅਤੇ ਨਿੱਜੀ ਰੁਝੇਵਿਆਂ ਦੇ ਚਲਦੇ ਆਪਣਾ ਅਹੁਦਾ ਤਿਆਗ ਰਹੇ ਹਨ ਪਰ ਹੁਣ ਚਲ ਰਹੀ ਚਰਚਾ ਅਨੁਸਾਰ ਰਾਜ ਗਰੇਵਾਲ ਨੇ ਆਪਣਾ ਅਸਤੀਫਾ ਜੂਆ ਖੇਡਣ ਦੀ ਲੱਤ ਦੇ ਚਲਦੇ ਦਿੱਤਾ ਹੈ। ਸਿਆਸੀ ਗਲੇਆਰਿਆਂ ਵਿੱਚ ਚਰਚਾ ਹੈ ਕਿ ਰਾਜ ਗਰੇਵਾਲ ਜੂਆ ਖੇਡਣ ਕਾਰਨ ਕਾਫੀ ਮਾਨਸਿਕ ਤਨਾਅ ਦਾ ਸ਼ਿਕਾਰ ਹਨ। ਜੂਆ ਖੇਡਣ ਕਾਰਨ ਉਨ੍ਹਾਂ ਉਪਰ ਕਾਫੀ ਕਰਜ਼ਾ ਸੀ। ਜਿਸ ਕਾਰਨ ਰਾਜ ਗਰੇਵਾਲ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘ ਰਹੇ ਹਨ।
Read Also ‘ਆਪ’ ਨੂੰ ਇੱਕ ਹੋਰ ਝਟਕਾ, ਪਰਮਜੀਤ ਸਚਦੇਵਾ ਨੇ ਪਾਰਟੀ ਤੋਂ ਦਿੱਤਾ ਅਸਤੀਫਾ
ਜਿਸ ਸਮੇਂ ਦੀ ਰਾਜ ਗਰੇਵਾਲ ਦੇ ਜੂਆ ਖੇਡਣ ਦੀ ਖਬਰ ਬਾਹਰ ਆਈ ਹੈ ਉਸ ਸਮੇਂ ਤੋਂ ਕੈਨੇਡਾ ਦੀਆਂ ਏਜੰਸੀਆਂ ਉਨ੍ਹਾਂ ਦੇ ਆਲੇ ਦੁਆਲੇ ਹੋ ਗਈਆਂ।ਏਜੰਸੀਆਂ ਇਸ ਗੱਲ ਦੀ ਜਾਂਚ ਵਿੱਚ ਜੁਟ ਗਈਆਂ ਹਨ ਕਿ ਜੂਆ ਖੇਡਣ ਦੌਰਾਨ ਰਾਜ ਗਰੇਵਾਲ ਵਲੋਂ ਵਰਤਿਆਂ ਗਿਆ ਪੈਸਾ ਕਿਥੋਂ ਆਇਆ ਹੈ। ਇਸ ਗੱਲ ਦੀ ਪੁਸ਼ਟੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫਤਰ ਵਲੋਂ ਵੀ ਕੀਤੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਦਫਤਰ ਨੇ ਆਪਣੇ ਬਿਆਨ ਵਿੱਚ ਕਿਹਾ ਕੈ ਕਿ ਹੱਦ ਤੋਂ ਵੱਧ ਜੂਆ ਖੇਡਣ ਕਾਰਨ ਰਾਜ ਗਰੇਵਾਲ ਆਰਥਿਕ ਤੰਗੀ ਵਿੱਚੋਂ ਨਿਕਲ ਰਿਹਾ ਹੈ। ਇਸ ਕਾਰਨ ਉਨ੍ਹਾਂ ਆਪਣੀ ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਉਹ ਆਪਣਾ ਇਲਾਜ਼ ਕਰਵਾ ਰਹੇ ਹਨ।
ਜ਼ਿਕਰਯੋਗ ਹੈ ਕਿ 33 ਸਾਲਾ ਰਾਜ ਗਰੇਵਾਲ 2015 ਵਿੱਚ ਸੱਤਾਧਾਰੀ ਲਿਬਰਲ ਪਾਰਟੀ ਦੀ ਟਿਕਟ ਉਤੇ ਬਰੈਂਪਟ ਈਸਟ ਤੋਂ ਚੋਣ ਲੜਕੇ ਪਾਰਲੀਮੈਂਟ ਪਹੁੰਚੇ ਸਨ। ਇਸ ਘਟਨਾ ਮਗਰੋਂ ਬਰੈਂਪਟਨ ਦੇ ਸਿਆਸੀ ਮਹੌਲ ਨੂੰ ਪੂਰੀ ਤਰ੍ਹਾਂ ਗਰਮ ਕਰ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਅਗਾਮੀ ਫੈਡਰਲ ਚੋਣਾਂ ਵਿੱਚ ਇਸ ਘਟਨਾ ਦਾ ਕੀ ਅਸਰ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.