Breaking NewsD5 specialInternationalNewsTop News

Pakistan ‘ਚ ਧਾਰਾਵਾਹਿਕ Serial ਦੌਰਾਨ ਗੋਲੀਬਾਰੀ, 9 ਲੋਕ ਜ਼ਖ਼ਮੀ

ਕਰਾਚੀ : ਪਾਕਿਸਤਾਨ ਦੇ ਸ਼ਹਿਰ ਕਰਾਚੀ ‘ਚ ਸਥਿਤ ‘ਡਿਫੈਂਸ ਹਾਊਸਿੰਗ ਸੁਸਾਇਟੀ’ ‘ਚ ਇੱਕ ਧਾਰਾਵਾਹਿਕ ਦੀ ਸ਼ੂਟਿੰਗ ਦੇ ਦੌਰਾਨ ਇੱਕ ਸੁਰੱਖਿਆ ਕਰਮੀ ਨੇ ਗੋਲੀ ਚਲਾ ਦਿੱਤੀ, ਜਿਸ ‘ਚ ਘੱਟ ਤੋਂ ਘੱਟ 9 ਲੋਕ ਜਖ਼ਮੀ ਹੋ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਰਮੀ ਦੀ ਪਹਿਚਾਣ ਗੁੱਲ ਚਾਈ ਦੇ ਤੌਰ ‘ਤੇ ਹੋਈ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸਵੇਰੇ-ਸਵੇਰੇ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਬਾਰਡਰ ’ਤੇ ਵੱਜੇ ਖੁਸ਼ੀ ’ਚ ਲਲਕਾਰੇ!

ਉਨ੍ਹਾਂ ਨੇ ਦੱਸਿਆ ਕਿ ਧਾਰਾਵਾਹਿਕ ਦੇ ਨਿਰਮਾਤਾ ਦੇ ਨਾਲ ਬਹਿਸ ਤੋਂ ਬਾਅਦ ਚਾਈ ਨੇ ਅੰਨ੍ਹੇਵਾਹ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਘਟਨਾ ਦੇ ਪੀੜਿਤ ਮਾਮੂਲੀ ਰੂਪ ਨਾਲ ਜਖ਼ਮੀ ਹਨ। ਪੁਲਿਸ ਨੇ ਇੱਕ ਬਿਆਨ ‘ਚ ਕਿਹਾ ਕਿ ਸੁਰੱਖਿਆ ਕਰਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਉਸਦੇ ਕੋਲ ਰਾਇਫਲ ਮਿਲੀ ਹੈ’’ ਅਤੇ ਸਾਰੇ ਜਖ਼ਮੀਆਂ ਨੂੰ ਜੇਪੀਐਮਸੀ  ‘ਚ ਭਰਤੀ ਕਰਵਾਇਆ ਗਿਆ ਹੈ।

Pratap Singh Bajwa ਨੇ ਦਿੱਤਾ ਨਵਾਂ ਫਾਰਮੂਲਾ ! ਹੱਲ ਹੋਊ ਕਾਂਗਰਸ ‘ਚ ਪਿਆ ਘਮਾਸਾਣ ! ਖਹਿਰਾ ਦੀ ਕਾਂਗਰਸ ‘ਚ ਐਂਟਰੀ ?

ਜਖ਼ਮੀਆਂ ਦੀ ਉਮਰ 22 ਤੋਂ 40 ਸਾਲ ਦੇ ਵਿੱਚ ਹੈ। ਕਲਿਫਟਨ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਪਤਾ ਲੱਗਿਆ ਹੈ ਕਿ ਸ਼ੂਟਿੰਗ ਦੇ ਸੈਟ ‘ਤੇ ਭੋਜਨ ਵੰਡ ਨੂੰ ਲੈ ਕੇ ਬਹਿਸ ਸ਼ੁਰੂ ਹੋਈ ਸੀ ਪਰ ਵਿਸਤਾਰ ਜਾਣਕਾਰੀ ਅਜੇ ਉਪਲੱਬਧ ਨਹੀਂ ਹੈ । ਪਾਕਿਸਤਾਨ ‘ਚ ਧਾਰਾਵਾਹਿਕ ਦੀ ਸ਼ੂਟਿੰਗ ਲਈ ਨਿਰਮਾਤਾ ਅਕਸਰ ਸੰਭਰਾਂਤ ਇਲਾਕਿਆਂ ‘ਚ ਬੰਗਲੇ ਕਿਰਾਏ ‘ਤੇ ਲੈਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button