Breaking NewsD5 specialEntertainmentNews

ਬਾਲੀਵੁਡ ਤੋਂ ਬਾਅਦ ਹੁਣ ਹਾਲੀਵੁਡ ‘ਚ ਨਾਮ ਕਮਾਏਗੀ ਆਲੀਆ ਭੱਟ , ਡੈਬਿਊ ਲਈ ਤਿਆਰ

ਮੁੰਬਈ : ਬਾਲੀਵੁਡ ਅਦਾਕਾਰਾ ਆਲੀਆ ਭੱਟ ਹੁਣ ਹਾਲੀਵੁਡ ‘ਚ ਕੰਮ ਕਰਨ ਜਾ ਰਹੀ ਹੈ। ਸਾਲ 2012 ‘ਚ ਕਰਨ ਜੌਹਰ ਦੀ ਫਿਲਮ ‘ਸਟੂਡੇਂਟ ਆਫ ਦ ਈਅਰ’ ਤੋਂ ਬਾਲੀਵੁਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਆਲੀਆ ਨੇ ਫਿਲਮ ਇੰਡਸਟਰੀ ਅਤੇ ਦਰਸ਼ਕਾਂ ਦੇ ਵਿੱਚ ਆਪਣੀ ਪਹਿਚਾਣ ਬਣਾ ਲਈ ਹੈ। ਹੁਣ ਆਲੀਆ ਹਾਲੀਵੁਡ ‘ਚ ਆਪਣਾ ਜ਼ਲਵਾ ਦਿਖਾਉਣ ਨੂੰ ਤਿਆਰ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਲੀਆ ਭੱਟ ਨੇ ਹਾਲ ਹੀ ‘ਚ ਹਾਲੀਵੁਡ ਦੀ ਲੀਡਿੰਗ ਇੰਟਰਨੈਸ਼ਨਲ ਟੈਲੇਂਟ ਮੈਨੇਜਮੈਂਟ ਏਜੰਸੀ ਦੇ ਨਾਲ ਕਾਂਟਰੈਕਟ ਸਾਇਨ ਕੀਤਾ ਹੈ, ਜਿਸਦੇ ਨਾਲ ਉਨ੍ਹਾਂ ਨੂੰ ਵੱਡੇ – ਵੱਡੇ ਇੰਟਰਨੈਸ਼ਨਲ ਅਦਾਕਾਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਸਕ ।

CM Captain ਦਾ ਵੱਡਾ ਫੈਸਲਾ,ਲੋਕਾਂ ਦੇ ਦੁੱਖ ਕਰਤੇ ਦੂਰ || D5 Channel Punjabi

ਆਲੀਆ ਭੱਟ ਨੇ ਇਸ ਏਜੰਸੀ ਨਾਲ ਜੁੜਣ ਦੀ ਖੁਸ਼ੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਮੈਨੇਜਮੈਂਟ ਏਜੰਸੀ ਦੇ ਵੈਲਕਮ ਮੈਸੇਜ ਨੂੰ ਸ਼ੇਅਰ ਕਰਦੇ ਹੋਏ ਹਾਰਟ ਇਮੋਜ਼ੀ ਦੇ ਨਾਲ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਆਲੀਆ ਭੱਟ ਜ਼ਲਦ ਹੀ ਅਯਾਨ ਮੁਖਰਜੀ ਦੁਆਰਾ ਨਿਰਦੇਸ਼ਤ ‘ਬ੍ਰਹਮਾਸ਼ਾਸਤਰ’ ਫਿਲਮ ‘ਚ ਨਜ਼ਰ ਆਵੇਗੀ। ਇਸ ਫਿਲਮ ‘ਚ ਰਣਬੀਰ ਕਪੂਰ ਉਨ੍ਹਾਂ ਦੇ ਨਾਲ ਦਿਖਣਗੇ। ਇਸ ਤੋ ਇਲਾਵਾ ਆਲੀਆ ਭੱਟ ਗੰਗੂਬਾਈ ਕਾਠਿਆਵਾੜੀ ‘ਚ ਵੀ ਦਿਖੇਗੀ। ਦੱਸ ਦਈਏ ਕਿ ਆਲੀਆ ਭੱਟ ਦੀ ‘ਗੰਗੂਬਾਈ ਕਾਠਿਆਵਾੜੀ’ 30 ਜੁਲਾਈ 2021 ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ। ਆਲੀਆ ਨੇ ਵੱਡੀ ਖਬਰ ਸਾਂਝਾ ਕਰਨ ਲਈ ਆਪਣੇ ਇੰਸਟਾਗ੍ਰਾਮ ਹੈਂਡਲ ਨੂੰ ਲਿਆ ਅਤੇ ਇਸਦੇ ਨਾਲ ਇੱਕ ਛੋਟਾ ਜਿਹਾ ਨੋਟ ਵੀ ਜੋੜਿਆ, ਜਿਸ ‘ਚ ਲਿਖਿਆ ਸੀ , “ਸਿਨੇਮਾ ਘਰਾਂ ‘ਚ 30 ਜੁਲਾਈ , 2021 ️”।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button