Breaking NewsD5 specialIndiaNewsSportsTop News

Tata Motors ਨੇ ਚੌਥੇ ਸਥਾਨ ਤੇ ਰਹਿਣ ਵਾਲੇ ਟੋਕੀਓ ਓਲੰਪਿਕ ਖਿਡਾਰੀਆਂ ਨੂੰ ਦਿੱਤਾ ‘ਗੋਲਡਨ’ ਗਿਫਟ 

ਨਵੀਂ ਦਿੱਲੀ : Tata Motors ਨੇ ਟੋਕੀਓ ਓਲੰਪਿਕ (Tokyo Olympic) ‘ਚ ਇਸ ਵਾਰ ਬ੍ਰਾਊਨਜ਼ ਮੈਡਲ ਲਿਆਉਣ ਦੇ ਮਾਮੂਲੀ ਅੰਤਰ ਤੋਂ ਚੂਕੇ ਐਥਲੀਟਸ ਨੂੰ ਵੀਰਵਾਰ ਨੂੰ ‘ਗੋਲਡਨ’ ਗਿਫਟ ਦਿੱਤਾ ਹੈ। ਟੋਕੀਓ ਓਲੰਪਿਕ ਦੇ ਤਮਗਾ ਜੇਤੂ ਖਿਡਾਰੀਆਂ ਲਈ ਦੇਸ਼ ਵਿਚ ਲਗਭਗ ਰੋਜ਼ਾਨਾ ਹੀ ਕਿਤੇ ਨਾ ਕਿਤੇ ਸਨਮਾਨ ਸਮਾਰੋਹਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵੱਡੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾ ਰਹੀ ਹੈ ਪਰ ਵੀਰਵਾਰ ਨੂੰ ਇੱਥੇ ਇਕ ਸਨਮਾਨ ਸਮਾਰੋਹ ਵਿਚ ਟਾਟਾ ਮੋਟਰਸ ਨੇ ਉਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਇਕ ਮਿਸਾਲ ਕਾਇਮ ਕੀਤੀ, ਜਿਹੜੇ ਤਮਗੇ ਦੇ ਨੇੜੇ ਪਹੁੰਚ ਕੇ ਖੁੰਝ ਗਏ ਸਨ ਅਤੇ ਚੌਥੇ ਸਥਾਨ ‘ਤੇ ਰਹੇ ਸਨ।

ਲੁਟੇਰੀ ਦੁਲਹਨ ਕਾਬੂ, ਕਰਵਾਏ 8 ਵਿਆਹ, ਸਾਰੇ ਲਾੜੇ ਹੋਏ ਇਕੱਠੇ, ਬਣੀ ਪੂਰੀ ਫਿਲਮੀ ਕਹਾਣੀ D5 Channel Punjabi

ਕਪਤਾਨ ਰਾਣੀ ਰਾਮਪਾਲ ਦੀ ਅਗਵਾਈ ਵਿਚ ਚੌਥਾ ਸਥਾਨ ਹਾਸਲ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀਆਂ 16 ਖਿਡਾਰਨਾਂ ਕਪਤਾਨ ਰਾਣੀ ਰਾਮਪਾਲ, ਨੇਹਾ ਗੋਇਲ, ਨਵਨੀਤ ਕੌਰ, ਉਦਿਤਾ, ਵੰਦਨਾ ਕਟਾਰੀਆ, ਨਿਸ਼ਾ ਵਾਰਸੀ, ਸਵਿਤਾ ਪੂਨੀਆ, ਮੋਨਿਕਾ ਮਾਲਿਕ, ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਨਵਜੋਤ ਕੌਰ, ਸ਼ਰਮੀਲਾ ਦੇਵੀ, ਸੁਸ਼ੀਲਾ ਚਾਨੂ, ਸਲੀਮਾ ਟੇਟੇ, ਨਿੱਕੀ ਪ੍ਰਦਾਨ, ਰਜਨੀ ਏਤਿਮਾਰਪੂ, ਮੁੱਕੇਬਾਜ਼ ਸਤੀਸ਼ ਕੁਮਾਰ (91 ਕਿ. ਗ੍ਰਾ.) ਤੇ ਪੂਜਾ ਰਾਣੀ (75 ਕਿ. ਗ੍ਰਾ.), ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਅਤੇ ਪਹਿਲਵਾਨ ਦੀਪਕ ਪੂਨੀਆ ਨੂੰ ‘ਟਾਟਾ ਅਲਟ੍ਰੋਜ਼’ ਕਾਰਾਂ ਭੇਟ ਕਰਕੇ ਸਨਮਾਨਿਤ ਕੀਤਾ। ਸਮਾਰੋਹ ਵਿਚ ਸਿਰਫ ਗੋਲਫ ਅਦਿਤੀ ਅਸ਼ੋਕ ਮੌਜੂਦ ਨਹੀਂ ਸੀ, ਜਿਹੜੀ ਵਿਦੇਸ਼ ਵਿਚ ਖੇਡ ਰਹੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button