Breaking NewsD5 specialIndiaNewsPoliticsPunjab

ਅਕਾਲੀ ਦਲ ਦੀਆਂ ਜੜ੍ਹਾਂ ਖੋਖਲੀਆਂ ਹੋਣੀਆਂ ‘ ਸ਼ੁਰੂ ਇੱਕ ਹੋਰ ਮੈਂਬਰ ਦਾ ਅਸਤੀਫਾ

ਮਾਨਸਾ : ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਬਾਹਰੋਂ ਵਿਰੋਧੀ ਧਿਰਾਂ ਵੱਲੋਂ ਹੋ ਰਹੇ ਹਮਲਿਆਂ ਨਾਲ ਲੜ ਰਿਹਾ ਹੈ ਤੇ ਦੂਜੇ ਪਾਸੇ ਪਾਰਟੀ ਦੇ ਅੰਦਰ ਵੀ ਬਗਾਵਤ ਉੱਠ ਖ਼ੜ੍ਹੀ ਹੋਈ ਹੈ । ਪਹਿਲਾਂ ਸੁਖਦੇਵ ਸਿੰਘ ਢੀਂਡਸਾ ਵਲੋਂ ਅਸਤੀਫਾ ਫਿਰ ਤਿੰਨ ਹੋਰ ਟਕਸਾਲੀ ਅਕਾਲੀ ਆਗੂਆਂ ਵਲੋਂ ਵਿਰੋਧੀ ਸੁਰ ਅਪਣਾਉਂਦਿਆਂ ਕੀਤਾ ਗਿਆ ਪੱਤਰਕਾਰ ਸਮੇਲਨ, ਇਹ ਮਾਮਲੇ ਅਜੇ ਠੰਡੇ ਹੋਏ ਹੀ ਨਹੀਂ ਸਨ ਤੇ ਅੱਜ ਸ਼ਿਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਮਾਰਕੀਟ ਕਮੇਟੀ ਭੀਖੀ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਮਾਖਾ ਨੇ ਤਾਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਹੀ ਅਸਤੀਫਾ ਦੇ ਦਿੱਤਾ।

Read Also ਸ਼੍ਰੋਮਣੀ ਅਕਾਲੀ ਦਲ ਦੀ ਅੰਦਰਲੀ ਕਾਲੀ ਦਾਲ ਹੁਣ ਰੜਕ ਰੜਕ ਕੇ ਬਾਹਰ ਆਉਣੀ ਸ਼ੁਰੂ

ਹਾਲਾਂਕਿ ਅਸਤੀਫਾ ਦਿੱਤੇ ਜਾਣ ਦਾ ਕਾਰਣ ਮਾਖਾ ਨੇ ਵੀ ਆਪਣੀ ਖ਼ਰਾਬ ਸਿਹਤ ਹੋਣਾ ਦੱਸਿਆ ਹੈ ਪਰ ਉਨ੍ਹਾਂ ਨੇ ਜਾਂਦੇ ਜਾਂਦੇ ਇਹ ਚੂੰਢੀ ਵੀ ਵੱਢ ਦਿੱਤੀ ਹੈ ਕਿ ਪਿਛਲੇ ਸਮੇਂ ਦੌਰਾਨ ਹੋਇਆਂ ਬੇਅਦਬੀਆਂ ਦੀਆਂ ਘਟਨਾਵਾਂ ਨੇ ਉਨ੍ਹਾਂ ਨੂੰ ਬਹੁਤ ਠੇਸ ਪਹੁੰਚਾਈ ਸੀ। ਪਰ ਬੇਅਦਬੀ ਦੀਆਂ ਘਟਨਾਵਾਂ ਹੋਣ ਤੋਂ ਬਾਅਦ ਅੱਜ ਤਕ ਉਹ ਚੁੱਪ ਕਿਉਂ ਰਹੇ ਤੇ ਹੁਣ ਅਜਿਹਾ ਕਿ ਹੋਇਆ ਜਿਹੜਾ ਉਨ੍ਹਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਕਰਕੇ ਠੇਸ ਲੱਗੀ ਹੈ ਇਹ ਦੱਸਣ ਵਿਚ ਉਹ ਨਾਕਾਮ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button