26/11 ਦੀ 10ਵੀਂ ਬਰਸੀ ‘ਤੇ ਅਮਰੀਕਾ ਦਾ ਵੱਡਾ ਐਲਾਨ, ਵਧੇਗੀ ਪਾਕਿਸਤਾਨ ਦੀ ਮੁਸ਼ਕਿਲ ?
ਵਾਸ਼ਿੰਗਟਨ : ਮੁੰਬਈ ਹਮਲੇ ਦੀ 10ਵੀਂ ਬਰਸੀ ਮੌਕੇ ‘ਤੇ ਅਮਰੀਕਾ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ 2008 ‘ਚ ਹੋਏ ਮੁੰਬਈ ਹਮਲੇ ‘ਚ ਸ਼ਾਮਲ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਜਾਂ ਉਸ ਦਾ ਦੋਸ਼ ਸਿੱਧ ਕਰਨ ਲਈ ਸੂਚਨਾ ਦੇਣ ਵਾਲਿਆਂ ਨੂੰ 50 ਲੱਖ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਅਮਰੀਕੀ ਵਿਦੇਸ਼ੀ ਮੰਤਰੀ ਮਾਈਕ ਪੋਮਪਿਓ ਨੇ ਸੋਮਵਾਰ ਨੂੰ ਕਿਹਾ ਕਿ ਸਾਰੇ ਅਮਰੀਕੀ ਨਾਗਰਿਕਾਂ ਵੱਲੋਂ ਭਾਰਤ ‘ਚ ਹੋਏ ਇਸ ਹਮਲੇ ‘ਤੇ ਸਾਨੂੰ ਦੁੱਖ ਹੈ। ਇਸ ਭਿਆਨਕ ਹਮਲੇ ਹਮਲੇ ‘ਚ ਲਸ਼ਕਰ-ਏ-ਤੋਇਬਾ ਦੇ 10 ਪਾਕਿਸਤਾਨੀ ਅੱਤਵਾਦੀਆਂ ਨੇ ਭਾਰਤ ਦੀ ਰਾਜਧਾਨੀ ‘ਤੇ ਹਮਲਾ ਕੀਤਾ ਸੀ ਜਿਸ ਵਿੱਚ ਛੇ ਅਮਰੀਕੀਆਂ ਸਮੇਤ 166 ਲੋਕ ਮਾਰੇ ਗਏ ਸਨ।
Read Also ਪਾਕਿਸਤਾਨ ਅਮਰੀਕਾ ਲਈ ਕੁਝ ਨੀ ਕਰਦਾ: ਟਰੰਪ
ਇਹ ਕਦਮ ਉਪਰਾਸ਼ਟਰਪਤੀ ਮਾਈਕ ਪੈਂਸ ਦੇ ਸਿੰਗਾਪੁਰ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਹੋਈ ਬੈਠਕ ‘ਚ ਚੁੱਕਿਆ ਗਿਆ ਸੀ। ਉਸ ਦੌਰਾਨ ਅਜਿਹਾ ਸਮਝਿਆ ਜਾਂਦਾ ਹੈ ਕਿ ਇਸ ਮੁੱਦੇ ਨੂੰ ਇਸ ਲਈ ਚੁੱਕਿਆ ਗਿਆ ਸੀ ਕਿ ਮੁੰਬਈ ਹਮਲੇ ਦੇ 10 ਸਾਲ ਗੁਜ਼ਰ ਜਾਣ ਦੇ ਬਾਵਜੂਦ ਹਮਲੇ ‘ਚ ਸ਼ਾਮਲ ਮੁਲਜ਼ਮਾਂ ਨੂੰ ਇਨਸਾਫ ਦੇ ਦਾਇਰੇ ਵਿੱਚ ਨਹੀਂ ਲਿਆਂਦਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਰਿਵਾਰਡਸ ਫਾਰ ਜਸਟਿਸ ਪ੍ਰੋਗਰਾਮ ਨੇ ਕਿਹਾ ਕਿ ਉਹ ਮੁੰਬਈ ਹਮਲੇ ਨੂੰ ਜਿਸਨੇ ਵੀ ਅੰਜ਼ਾਮ ਦਿੱਤਾ, ਉਸਦੀ ਸਾਜਿਸ਼ ਰਚੀ।
ਉਸਨੂੰ ਅੰਜ਼ਾਮ ਦੇਣ ਵਿੱਚ ਸਹਾਇਤਾ ਕੀਤੀ ਜਾਂ ਉਸਨੂੰ ਉਕਸਾਇਆ ਉਸਦੀ ਗ੍ਰਿਫ਼ਤਾਰੀ ਜਾਂ ਕਿਸੇ ਦੇਸ਼ ਵਿੱਚ ਦੋਸ਼ ਸਿੱਧ ਕਰਨ ਲਈ ਸੂਚਨਾ ਦੇਣ ਵਾਲਿਆਂ ਨੂੰ 50 ਲੱਖ ਡਾਲਰ ਤੱਕ ਦਾ ਇਨਾਮ ਦੇਣ ਦੀ ਘੋਸ਼ਣਾ ਕਰਦਾ ਹੈ। ਉਸਨੇ ਕਿਹਾ, ‘‘ਅਮਰੀਕਾ 2008 ਦੇ ਮੁੰਬਈ ਹਮਲੇ ਲਈ ਜੋ ਵੀ ਜ਼ਿੰਮੇਵਾਰ ਹੈ ਉਸਦੀ ਪਹਿਚਾਣ ਕਰਨ ਅਤੇ ਉਸਨੂੰ ਇਨਸਾਫ ਦੇ ਦਾਇਰੇ ‘ਚ ਲਿਆਉਣ ਲਈ ਆਪਣੇ ਅੰਤਰਰਾਸ਼ਟਰੀ ਸਾਥੀਆਂ ਦੇ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ’’ ਇਸ ਤੋਂ ਪਹਿਲਾਂ ਵੀ ਮੁੰਬਈ ਹਮਲੇ ‘ਚ ਸ਼ਾਮਲ ਲੋਕਾਂ ਦੀ ਸੂਚਨਾ ਦੇਣ ਲਈ 2 ਇਨਾਮ ਰੱਖੇ ਗਏ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.