International

ਪਾਕਿਸਤਾਨ ਅਮਰੀਕਾ ਲਈ ਕੁਝ ਨੀ ਕਰਦਾ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਤਵਾਦ ਦੇ ਮੁੱਦੇ ‘ਤੇ ਇੱਕ ਵਾਰ ਫਿਰ ਪਾਕਿਸਤਾਨ ‘ਤੇ ਭੜਕੇ ਤੇ ਨਾਲ ਹੀ ਇਸਲਾਮਾਬਾਦ ਨੂੰ ਲੱਖਾਂ ਡਾਲਰ ਦੀ ਫੌਜੀ ਸਹਾਇਤਾ ‘ਤੇ ਲਗਾਈ ਰੋਕ ਦੇ ਆਪਣੇ ਪ੍ਰਸ਼ਾਸਨ ਦੇ ਫੈਸਲੇ ਆ ਬਚਾਅ ਕੀਤਾ ਹੈ। ਟਰੰਪ ਨੇ ਕਿਹਾ ਕਿ ਪਾਕਿਸਤਾਨ ਨੇ ਅਮਰੀਕਾ ਦੇ ਲਈ ਕੁਝ ਨਹੀਂ ਕੀਤਾ ਬਲਕਿ ਉਸਦੀ ਸਰਕਾਰ ਨੇ ਅੱਤਵਾਦੀ ਸੰਗਠਨ ਅਲਕਾਇਦਾ ਦੇ ਸਰਗਣਾ ਓਸਾਮਾ ਬਿਨ ਲਾਦੇਨ ਨੂੰ ਲੁਕਾਉਣ ‘ਚ ਮਦਦ ਕੀਤੀ।

ਟਰੰਪ ਨੇ ਇਕ ਇੰਟਰਵਿਊ ਵਿਚ ਲਾਦੇਨ ਤੇ ਪਾਕਿਸਤਾਨ ਦੇ ਐਬਟਾਬਾਦ ਵਿਚ ਉਸ ਟਿਕਾਣੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜ਼ਰਾ ਸੋਚੋ ‘ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਵਿਚ ਰਹਿਣਾ ਤੇ ਉਥੇ ਚੰਗੇ ਤਰੀਕੇ ਨਾਲ ਰਹਿਣਾ, ਮੈਨੂੰ ਲੱਗਦਾ ਹੈ ਉਨ੍ਹਾਂ ਨੇ ਇਸ ਨੂੰ ਚੰਗਾ ਭਵਨ ਸਮਝਿਆ ਹੋਵੇਗਾ।’ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਫੌਜੀ ਅਕੈਡਮੀ ਦੇ ਨਾਲ ਲਾਦੇਨ ਦੇ ਰਹਿਣ ਬਾਰੇ ਹਰ ਕੋਈ ਜਾਣਦਾ ਸੀ।
ਉਨ੍ਹਾਂਨੇ ਕਿਹਾ, ‘‘ਪਰ ਪਾਕਿਸਤਾਨ ‘ਚ ਫੌਜੀ ਅਕੈਡਮੀ ਦੇ ਨੇੜੇ ਰਹਿਣਾ ਤੇ ਉੱਥੇ ਹਰ ਕੋਈ ਜਾਣਦਾ ਸੀ ਕਿ ਉਹ ਉੱਥੇ ਲੁਕਿਆ ਹੈ। ਅਸੀ ਪਾਕਿਸਤਾਨ ਨੂੰ ਇੱਕ ਸਾਲ ਵਿੱਚ 1.3 ਅਰਬ ਡਾਲਰ ਦਿੰਦੇ ਰਹੇ ਤੇ ਲਾਦੇਨ ਪਾਕਿਸਤਾਨ ਵਿੱਚ ਰਹਿ ਰਿਹਾ ਸੀ , ਅਸੀ ਪਾਕਿਸਤਾਨ ਦੀ ਮਦਦ ਕਰ ਰਹੇ ਸੀ ਜੋ ਅਸੀ ਉਨ੍ਹਾਂ ਨੂੰ ਹੁਣ ਨਹੀਂ ਦੇ ਰਹੇ ਹਾਂ ਮੈਂ ਇਸ ਨੂੰ ਖ਼ਤਮ ਕਰ ਦਿੱਤਾ ਕਿਉਂਕਿ ਉਹ ਸਾਡੇ ਲਈ ਕੁੱਝ ਨਹੀਂ ਕਰਦੇ। ਜ਼ਿਕਰਯੋਗ ਹੈ ਕ‍ਿ ਅਮਰੀਕਾ ਨੇ ਸ‍ਤੰਬਰ 2018 ‘ਚ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਡਾਲਰ ਦੀ ਅਮਰੀਕੀ ਫੌਜੀ ਸਹਾਇਤਾ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button