Breaking NewsD5 specialIndiaNewsTop News

‘ਪ੍ਰੀਖਿਆ ਨੂੰ ਤਿਉਹਾਰ ਬਣਾ ਦਿਓ ਤਾਂ ਉਸ ‘ਚ ਕਈ ਰੰਗ ਭਰ ਜਾਂਦੇ ਹਨ’

ਨਵੀਂ ਦਿੱਲੀ : ਸ਼ੁੱਕਰਵਾਰ ਨੂੰ ‘ਪ੍ਰੀਖਿਆ ਪੇ ਚਰਚਾ’ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੀਬ ਇਕ ਹਜ਼ਾਰ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੀ.ਐੱਮ. ਮੋਦੀ ਨੇ ਵਿਦਿਆਰਥੀਆਂ ਦੇ ਨਾਲ-ਨਾਲ ਮਾਤਾ-ਪਿਤਾ ਅਤੇ ਅਧਿਆਪਕਾਂ ਨਾਲ ਵੀ ਚਰਚਾ ਕੀਤੀ। ਪੀ.ਐੱਮ. ਮੋਦੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਦਿਨਾਂ ‘ਚ ਤਣਾਅ ਮੁਕਤ ਹੋਣ ਦੇ ਗੁਰ ਦੱਸੇ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਇਸ ਦੌਰਾਨ ਪੀ.ਐੱਮ. ਮੋਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ,”ਇਹ ਮੇਰਾ ਬਹੁਤ ਮਨਪਸੰਦ ਪ੍ਰੋਗਰਾਮ ਹੈ ਪਰ ਮਹਾਮਾਰੀ ਕਾਰਨ ਮੈ ਆਪਣੇ ਸਾਥੀਆਂ ਨੂੰ ਮਿਲ ਨਹੀਂ ਸਕਿਆ।” ਉਨ੍ਹਾਂ ਕਿਹਾ,”ਮੇਰੇ ਲਈ ਅੱਜ ਦਾ ਪ੍ਰੋਗਰਾਮ ਵਿਸ਼ੇਸ਼ ਖੁਸ਼ੀ ਵਾਲਾ ਹੈ, ਕਿਉਂਕਿ ਕਾਫ਼ੀ ਲੰਬੇ ਸਮੇਂ ਬਾਅਦ ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਹੈ।”

Bhagwant Mann ਨੇ ਦਿੱਤਾ ਨਵਾਂ ਤੋਹਫ਼ਾ, ਕੇਂਦਰ ਦਾ ਲੋਕਾਂ ਨੂੰ ਝਟਕਾ, ਪਾਇਆ ਹੋਰ ਬੋਝ | D5 Channel Punjabi

ਵਿਦਿਆਰਥੀਆਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਤਿਉਹਾਰ ਦਰਮਿਆਨ ਪ੍ਰੀਖਿਆ ਵੀ ਹੁੰਦੀ ਹੈ। ਇਸ ਕਾਰਨ ਤਿਉਹਾਰਾਂ ਦਾ ਮਜ਼ਾ ਨਹੀਂ ਲੈ ਪਾਉਂਦੇ ਪਰ ਜੇਕਰ ਪ੍ਰੀਖਿਆ ਨੂੰ ਹੀ ਤਿਉਹਾਰ ਬਣਾ ਦਿਓ ਤਾਂ ਉਸ ‘ਚ ਕਈ ਰੰਗ ਭਰ ਜਾਂਦੇ ਹਨ। ‘ਪ੍ਰੀਖਿਆ ਪੇ ਚਰਚਾ’ ਪ੍ਰੋਗਰਾਮ ਦਾ ਪ੍ਰਸਾਰਨ ਲਾਈਵ ਹੋਇਆ। ਦੂਰਦਰਸ਼ਨ ਦੇ ਚੈਨਲਾਂ ‘ਤੇ ਇਸ ਪ੍ਰੋਗਰਾਮ ਨੂੰ ਲਾਈਵ ਦਿਖਾਇਆ ਗਿਆ। ਇਸ ਤੋਂ ਇਲਾਵਾ ਸਿੱਖਿਆ ਮੰਤਰਾਲਾ ਨੇ ਵੀ ਇਸ ਪ੍ਰੋਗਰਾਮ ਦੀ ਟਵਿੱਟਰ ਅਕਾਊਂਟ ‘ਤੇ ਲਾਈਵ ਸਟ੍ਰੀਮਿੰਗ ਕੀਤੀ। ਪਿਛਲੇ ਸਾਲ ‘ਪ੍ਰੀਖਿਆ ਪੇ ਚਰਚਾ’ ਪ੍ਰੋਗਰਾਮ ਦਾ ਆਯੋਜਨ ਅਪ੍ਰੈਲ ਮਹੀਨੇ ਕੋਰੋਨਾ ਮਹਾਮਾਰੀ ਕਾਰਨ ਆਨਲਾਈਨ ਮੋਡ ‘ਚ ਕੀਤਾ ਗਿਆ ਸੀ। ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਪ੍ਰੋਗਰਾਮ ਦਾ ਪਹਿਲਾ ਵਰਜਨ ‘ਪ੍ਰੀਖਿਆ ਪੇ ਚਰਚਾ 1.0’ ਫਰਵਰੀ 2018 ਨੂੰ ਤਾਲਕਟੋਰਾ ਸਟੇਡੀਅਮ ‘ਚ ਆਯੋਜਿਤ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button