Breaking NewsD5 specialIndiaNewsTop News

PM ਮੋਦੀ ਨੇ ਗੁਜਰਾਤ ‘ਚ ਲਗਾਤਾਰ ਦੂਜੇ ਦਿਨ ਕੀਤਾ ਰੋਡ ਸ਼ੋਅ 

ਗਾਂਧੀਨਗਰ : ਗੁਜਰਾਤ ਦੌਰੇ ‘ਤੇ ਪੁੱਜੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗਾਂਧੀਨਗਰ ‘ਚ ਇੱਕ ਰੋਡ ਸ਼ੋਅ ਕੀਤਾ। ਪਿਛਲੇ ਦੋ ਦਿਨਾਂ ’ਚ ਸੂਬੇ ‘ਚ ਇਹ ਉਨ੍ਹਾਂ ਦਾ ਦੂਜਾ ਰੋਡ ਸ਼ੋਅ ਸੀ। ਅਧਿਕਾਰੀਆਂ ਮੁਤਾਬਕ ਗਾਂਧੀਨਗਰ ‘ਚ ਪ੍ਰਧਾਨ ਮੰਤਰੀ ਮੋਦੀ ਦਾ ਰੋਡ ਸ਼ੋਅ ਦੇਹਗਾਮ ਸ਼ਹਿਰ ਤੋਂ ਸ਼ੁਰੂ ਹੋ ਕੇ ਲਵਾਦ ਪਿੰਡ ‘ਚ ਨੈਸ਼ਨਲ ਡਿਫੈਂਸ ਯੂਨੀਵਰਸਿਟੀ ‘ਚ ਸਮਾਪਤ ਹੋਇਆ।

Punjab Politics : ਕਾਂਗਰਸੀ ਤੇ ਅਕਾਲੀਆਂ ਦੀ ਹਾਰ ਦਾ ਵੱਡਾ ਕਾਰਨ ਆਇਆ ਸਾਹਮਣੇ | D5 Channel Punjabi

ਦੱਸ ਦਈਏ ਕਿ ਗੁਜਰਾਤ ‘ਚ ਮੋਦੀ ਦਾ ਇਹ ਲਗਾਤਾਰ ਦੂਜੇ ਦਿਨ ਦੂਜਾ ਰੋਡ ਸ਼ੋਅ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਅਹਿਮਦਾਬਾਦ ਹਵਾਈ ਅੱਡੇ ਤੋਂ ਗਾਂਧੀਨਗਰ ਸਥਿਤ ਭਾਜਪਾ ਦੇ ਹੈੱਡਕੁਆਰਟਰ ‘ਕਮਲਮ’ ਤੱਕ ਰੋਡ ਸ਼ੋਅ ਕੀਤਾ ਸੀ। ਦੋਹਾਂ ਰੋਡ ਸ਼ੋਅ ਨੂੰ ਮੋਦੀ ਵੱਲੋਂ ਦਸੰਬਰ ‘ਚ ਪ੍ਰਸਤਾਵਿਤ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਦੋ ਦਿਨਾਂ ਦੇ ਦੌਰੇ ‘ਤੇ ਗੁਜਰਾਤ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਦੁਪਹਿਰ ਨੂੰ ਆਰ.ਆਰ.ਯੂ. ਦੇ ਪਹਿਲੇ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ। ਸ਼ਾਮ ਨੂੰ ਉਹ ‘ਖੇਲ ਮਹਾਕੁੰਭ’ ਦਾ ਉਦਘਾਟਨ ਕਰਨਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button